ਸਿੰਘੂ ਬਾਰਡਰ 'ਤੇ RSS ਫਿਰਕੂ ਟੋਲੇ ਦੀ ਕਿਸਾਨਾਂ ‘ਤੇ ਹਮਲਾ ਕਰਨਾ ਭਾਜਪਾ ਦੀ ਸਾਜ਼ਿਸ਼ ਦਾ ਸਬੂਤ
ਜਿਨ੍ਹਾਂ ਨੇ ਹਮਲਾ ਕੀਤਾ ਹੈ ਅਤੇ ਪੁਲਿਸ ਨੇ ਇਨ੍ਹਾਂ ਨੂੰ ਜਾਣਬੁੱਝ ਕੇ ਰੋਕਿਆ ਨਹੀਂ ।
Farmer protest
ਨਵੀਂ ਦਿੱਲੀ:ਭਾਜਪਾ ਸਰਕਾਰ ਹੁਣ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ "ਸੰਪ੍ਰਦਾਈ" ਰੰਗ ਦੇ ਰਹੀ ਹੈ। ਪਿਛਲੇ 3 ਦਿਨਾਂ ਤੋਂ ਸਰਕਾਰ ਨੇ ਜਿਸ ਤਰ੍ਹਾਂ ਗਾਜ਼ੀਪੁਰ ਸਰਹੱਦ ਅਤੇ ਸਿੰਘੂ ਸਰਹੱਦ 'ਤੇ ਮਾਹੌਲ ਖਰਾਬ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਪੁਲਿਸ ਅਤੇ ਭਾਜਪਾ-ਆਰਐਸਐਸ ਦੇ ਲੋਕ ਇਸ ਅੰਦੋਲਨ ਨੂੰ ਖ਼ਤਮ ਕਰਨ ਦੀ ਸਖ਼ਤ ਸਾਜ਼ਿਸ਼ ਰਚ ਰਹੇ ਹਨ। ਇਸੇ ਤਰ੍ਹਾਂ ਦੀਆਂ ਅਸਫਲ ਕੋਸ਼ਿਸ਼ਾਂ ਟਿਕਰੀ ਬਾਰਡਰ 'ਤੇ ਵੀ ਕੀਤੀਆਂ ਗਈਆਂ ਸਨ.