ਬਾੜਮੇਰ 'ਚ ਮੋਦੀ ਦੇ ਭਾਸ਼ਨ ਦੀ ਸ਼ਿਕਾਇਤ, ਚੋਣ ਕਮਿਸ਼ਨ ਨੂੰ ਰੀਪੋਰਟ ਭੇਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ 21 ਅਪ੍ਰੈਲ ਨੂੰ ਬਾੜਮੇਰ 'ਚ ਭਾਜਪਾ ਉਮੀਦਵਾਰ ਕੈਲਾਸ਼ ਚੌਧਰੀ ਦੇ ਸਮਰਥਨ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕੀਤਾ ਸੀ

Report on PM's speech in Barmer sent to EC: Poll authorities

ਬਾੜਮੇਰ : ਚੋਣ ਵਿਭਾਗ  ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਬਾੜਮੇਰ ਦੀ ਚੋਣ ਸਭਾ ਵਿਚ ਦਿਤੇ ਗਏ ਭਾਸ਼ਣ ਸਬੰਧੀ ਅਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿਤੀ ਹੈ। ਸੂਤਰਾਂ ਨੇ ਦਸਿਆ ਕਿ ਰਿਪੋਰਟ ਦੇ ਨਾਲ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਹਿੱਸਾ ਅਤੇ ਅਦਰਸ਼ ਚੋਣ ਜਾਬਤੇ ਸਬੰਧੀ ਇਕ ਰਿਪੋਰਟ ਭੇਜੀ ਗਈ ਹੈ। ਭਾਰਤ ਦੇ ਚੋਣ ਕਮਿਸ਼ਨ ਨੇ ਮੋਦੀ ਦੇ ਭਾਸ਼ਣ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਬਾਰੇ ਚੋਣ ਵਿਭਾਗ ਤੋਂ ਰਪਟ ਮੰਗੀ ਸੀ। ਚੋਣ ਵਿਭਾਗ ਦੇ ਅਧਿਕਾਰਕ ਸੂਤਰਾਂ ਨੇ ਦਸਿਆ ਕਿ ਚੋਣ ਕਮਿਸ਼ਨ ਨੇ ਦੋ ਦਿਨ ਪਹਿਲਾਂ ਹੀ ਚੋਣ ਵਿਭਾਗ ਤੋਂ ਇਸ ਮਾਮਲੇ ਵਿਚ ਰਿਪੋਰਟ ਭੇਜਣ ਲਈ ਕਿਹਾ ਸੀ। 

ਸੂਤਰਾਂ ਨੇ ਦਸਿਆ ਕਿ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਪ੍ਰਧਾਨ ਮੰਤਰੀ ਦੇ ਭਾਸ਼ਣ ਸਬੰਧੀ ਵਿਭਾਗ ਨੇ ਅਪਣੀ ਰਿਪੋਰਟ ਭੇਜ ਦਿਤੀ ਹੈ। ਉਨ੍ਹਾ ਦਸਿਆ ਕਿ ਰਿਪੋਰਟ ਦੇ ਨਾਲ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਕੁਝ ਹਿੱਸੇ ਅਤੇ  ਅਦਰਸ਼ ਚੋਣ ਜਾਬਤੇ ਸਬੰਧੀ ਇਕ ਰਿਪੋਰਟ ਭੇਜੀ ਗਈ। ਮੋਦੀ ਨੇ 21 ਅਪ੍ਰੈਲ ਨੂੰ ਬਾੜਮੇਰ 'ਚ ਭਾਜਪਾ ਉਮੀਦਵਾਰ ਕੈਲਾਸ਼ ਚੌਧਰੀ ਦੇ ਸਮਰਥਨ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕੀਤਾ ਸੀ।

ਮੋਦੀ ਨੇ ਸਭਾ ਵਿਚ ਕਥਿਤ ਤੌਰ 'ਤੇ ਕਿਹਾ ਸੀ, ''ਭਾਰਤ ਨੇ ਪਾਕਿਸਤਾਨ ਦੀਆਂ ਧਮਕੀਆਂ ਤੋਂ ਡਰਨ ਦੀ ਨੀਤੀ ਨੂੰ ਛੱਡ ਦਿਤਾ। ਨਹੀਂ ਤਾਂ, ਆਏ ਦਿਨ ਸਾਡੇ ਕੋਲ ਨਿਊਕਲੀਅਰ ਬਟਨ ਹੈ, ਨਿਊਕਲੀਅਰ ਬਟਨ ਹੈ, ਇਹ ਕਹਿੰਦੇ ਸਨ, ਸਾਡੇ ਅਖ਼ਬਾਰ ਵਾਲੇ ਵੀ ਲਿਖਦੇ ਸਨ, ਪਾਕਿਸਤਾਨ ਕੋਲ ਵੀ ਨਿਊਕਲਅਰ ਹਨ ਤਾਂ ਸਾਡੇ ਕੋਲ ਕੀ ਹੈ ਇਹ, ਕੀ ਇਹ ਦੀਵਾਲੀ ਲਈ ਰੱਖਿਆ ਹੈ?

ਪ੍ਰਧਾਨ ਮੰਤਰੀ ਨੇ ਅਪਣੇ ਭਾਸ਼ਣ ਵਿਚ ਸੈਨਾ ਦੇ ਸਨਮਾਨ ਅਤੇ ਕੌਮੀ ਸੁਰਖਿਆ ਦਾ ਵੀ ਜ਼ਿਕਰ ਕੀਤਾ ਸੀ। ਸਭਾ ਦੇ ਅਗਲੇ ਦਿਨ ਹੀ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ 'ਤੇ ਇਤਰਾਜ਼ ਜਤਾਇਆ। ਉਨ੍ਹਾਂ ਚੋਣ ਕਮਿਸ਼ਨ ਕੋਲ ਇਸ ਦੀ ਸ਼ਿਕਾਇਤ ਕੀਤੀ ਸੀ। ਕਾਂਗਰਸ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਅਪਦੇ ਭਾਸ਼ਣਾਂ ਵਿਚ ਚੋਣ ਜਾਬਤੇ ਦਾ ਉਲੰਘਨ ਕਰਦੇ ਹੋਏ ਸੈਨਾ ਅਤੇ ਕੌਮੀ ਸੁਰਖਿਆ ਦੇ ਮੁੱਦਿਆਂ ਨੂੰ ਅਪਣੇ ਚੁਨਾਵੀ ਭਾਸ਼ਣਾਂ ਵਿਚ ਸ਼ਾਮਲ ਕਰ ਰਹੇ ਹਨ।