ਦਿਲ ਖਿੱਚਣ ਵਾਲੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ‘ਪੰਜਾਬੀ ਜਾਰਜ ਫਲਾਈਡ ’ਵਜੋਂ ਹੋ ਰਹੀਆਂ ਹਨ ਵਾਇਰਲ
ਲੋਕ ਸੋਸ਼ਲ ਮੀਡੀਆ ਤੇ #farmerslivesmatter ਹੈਸ਼ਟੈਗ ਨੂੰ ਫੈਲਾ ਰਹੇ ਹਨ।
picture
ਨਵੀਂ ਦਿੱਲੀ: ਸ਼ੁਕਰਵਾਰ ਨੂੰ ਸਿੰਘੂ ਬਾਰਡਰ ‘ਤੇ ਹੋਈ ਪੱਥਰਬਾਜ਼ੀ ਦੌਰਾਨ ਕੁਝ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾ ਵਾਇਰਲ ਹੋ ਰਹੀਆਂ ਹਨ ।ਸੋਸ਼ਲ ਮੀਡੀਆ ਯੂਜ਼ਰਸ ਨੇ ਇਨ੍ਹਾਂ ਤਸਵੀਰਾਂ ਦੀ ਤੁਲਨਾ ਅਮਰੀਕਾ ਦੇ "ਜਾਰਜ ਫਲੋਈਡ" ਘਟਨਾ ਨਾਲ ਕੀਤੀ ਹੈ। ਲੋਕ ਸੋਸ਼ਲ ਮੀਡੀਆ ਤੇ #farmerslivesmatter ਹੈਸ਼ਟੈਗ ਨੂੰ ਫੈਲਾ ਰਹੇ ਹਨ।
ਦਿੱਲੀ ਪੁਲਿਸ ਦੇ ਐਸਐਚਓ (ਅਲੀਪੁਰ) ਪ੍ਰਦੀਪ ਪਾਲੀਵਾਲ ਸ਼ੁੱਕਰਵਾਰ ਨੂੰ ਹੋਰ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਲਾਂਕਿ,ਇਹ ਸਵਾਲ ਉਠਾਇਆ ਗਿਆ ਹੈ ਕਿ ਭਾਰੀ ਸੁਰੱਖਿਆ ਪ੍ਰਬੰਧਾਂ ਦੌਰਾਨ ਇਹ "ਸਥਾਨਕ" ਲੋਕ ਵਿਰੋਧ ਪ੍ਰਦਰਸ਼ਨ ਵਾਲੇ ਖੇਤਰ ਵਿੱਚ ਕਿਵੇਂ ਦਾਖਲ ਹੋਏ ਸਨ ਅਤੇ ਕਿਵੇਂ ਉਨ੍ਹਾਂ ਨੇ ਤੰਬੂਆਂ ਨੂੰ ਤੋੜਨਾ ਅਤੇ ਅੰਦੋਲਨਕਾਰੀ ਕਿਸਾਨਾਂ ਨੂੰ ਕੁੱਟਣਾ ਸ਼ੁਰੂ ਕੀਤਾ ਸੀ ।