ਮੋਦੀ ਐਨ.ਸੀ.ਪੀ. ’ਚ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਸਨ, ਹੁਣ ਦੋਸ਼ੀਆਂ ਵਿਰੁਧ ਕਾਰਵਾਈ ਕਰਨ : ਸ਼ਰਦ ਪਵਾਰ

ਏਜੰਸੀ

ਖ਼ਬਰਾਂ, ਰਾਜਨੀਤੀ

ਯੇਵਲਾ ’ਚ ਰੈਲੀ ਕਰ ਕੇ ਅਪਣੀ ਸੂਬਾ ਪੱਧਰੀ ਯਾਤਰਾ ਸ਼ੁਰੂ ਕੀਤੀ

Sharad Pawar

 

ਮੁੰਬਈ: ਸ਼ਰਦ ਪਵਾਰ ਨੇ ਸਨਿਚਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਆਗੂਆਂ ਦੇ ਭ੍ਰਿਸ਼ਟਾਚਾਰ ’ਤੇ ਗੱਲ ਕੀਤੀ ਸੀ, ਲਿਹਾਜ਼ਾ ਹੁਣ ਉਨ੍ਹਾਂ ਨੂੰ ਦੋਸ਼ੀਆਂ ਵਿਰੁਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਪਵਾਰ ਨੇ ਨਾਸਿਕ ਜ਼ਿਲ੍ਹੇ ਦੇ ਯੇਵਲਾ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਕੋਲ ਸਾਰੀ ਮਸ਼ੀਨਰੀ ਹੈ। ਉਨ੍ਹਾਂ ਨੂੰ ਇਨ੍ਹਾਂ ਆਗੂਆਂ ਵਿਰੁਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ।’’

ਇਹ ਵੀ ਪੜ੍ਹੋ: ਕੋਲੰਬੀਆ ’ਚ ਪੜ੍ਹਾਇਆ ਜਾਵੇਗਾ ਸਿੱਖ ਧਰਮ, ਸਮਾਜਿਕ ਅਧਿਐਨ ਵਿਸ਼ੇ ’ਚ ਸ਼ਾਮਲ ਕੀਤੀ ਗਈ ਸਿੱਖ ਧਰਮ ਬਾਰੇ ਜਾਣਕਾਰੀ

ਸ਼ਰਦ ਪਵਾਰ ਨੇ ਅਪਣੇ ਭਤੀਜੇ ਅਜਿਤ ਪਵਾਰ ਅਤੇ ਐਨ.ਸੀ.ਪੀ. ਦੇ ਅੱਠ ਵਿਧਾਇਕਾਂ ਦੇ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਚ ਸ਼ਾਮਲ ਹੋਣ ਤੋਂ ਇਕ ਹਫ਼ਤੇ ਬਾਅਦ ਯੇਵਲਾ ’ਚ ਰੈਲੀ ਕਰ ਕੇ ਅਪਣੀ ਸੂਬਾ ਪੱਧਰੀ ਯਾਤਰਾ ਸ਼ੁਰੂ ਕੀਤੀ। ਯੇਵਲਾ ਪਾਰਟੀ ਦੇ ਬਾਗੀ ਆਗੂ ਅਤੇ ਮੰਤਰੀ ਛਗਨ ਭੁਜਬਲ ਦਾ ਚੋਣ ਖੇਤਰ ਹੈ। ਪਵਾਰ ਦੀ ਯਾਤਰਾ ਲਈ ਉੱਤਰ ਮੁੰਬਈ ਤੋਂ 250 ਕਿਲੋਮੀਟਰ ਦੂਰ ਇਕ ਛੋਟੇ ਕਸਬੇ ਯੇਵਲਾ ਨੂੰ ਚੁਣਿਆ ਜਾਣਾ ਪਾਰਟੀ ਨੂੰ ਮੁੜ ਖੜਾ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ: ਡੋਪ ਟੈਸਟ ਵਿਚ ਫੇਲ ਹੋਣ ਮਗਰੋਂ ਏਸ਼ਿਆਈ ਚੈਂਪੀਅਨਸ਼ਿਪ ’ਚੋਂ ਬਾਹਰ ਹੋਏ ਸ਼ਾਟ ਪੁਟਰ ਕਰਨਵੀਰ ਸਿੰਘ 

ਜ਼ਿਕਰਯੋਗ ਹੈ ਕਿ ਮੋਦੀ ਨੇ ਭੋਪਾਲ ’ਚ ਬੂਥ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਐਨ.ਸੀ.ਪੀ. ਦੇ ਆਗੂਆਂ ’ਤੇ 70 ਹਜ਼ਾਰ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਭੁਜਬਲ ਦਾ ਨਾਂ ਲਏ ਬਗ਼ੈਰ ਪਵਾਰ ਨੇ ਕਿਹਾ, ‘‘ਮੈਂ ਕੁਝ ਲੋਕਾਂ ’ਤੇ ਭਰੋਸਾ ਕਰ ਕੇ ਗ਼ਲਤੀ ਕੀਤੀ, ਪਰ ਮੈਂ ਇਸ ਨੂੰ ਦੋਹਰਾਵਾਂਗਾ ਨਹੀਂ। ਮੈਂ ਉਸ ਗ਼ਲਤੀ ਦੀ ਮਾਫ਼ੀ ਮੰਗਣ ਆਇਆ ਹਾਂ।’’ ਰੈਲੀ ਤੋਂ ਪਹਿਲਾਂ ਸ਼ਰਦ ਪਵਾਰ ਦੀ ਬੇਟੀ ਅਤੇ ਸੰਸਦ ਮੈਂਬਰ ਸੁਪਰਿਆ ਸੁਲੇ ਨੇ ਮੀਂਹ ਨਾਲ ਭਿੱਜਦਿਆਂ ਇਕ ਗੱਡੀ ’ਚ ਬੈਠੇ ਅਪਣੇ ਪਿਤਾ ਦੀ ਤਸਵੀਰ ਸਾਂਝੀ ਕੀਤੀ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਛਮੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ’ਚ ਮੀਂਹ ’ਚ ਭਿੱਜਦਿਆਂ ਇਕ ਰੈਲੀ ਨੂੰ ਸੰਬੋਧਨ ਕਰਨ ਦੀ ਸ਼ਰਦ ਪਵਾਰ ਦੀ ਤਸਵੀਰ ਵਾਇਰਲ ਹੋ ਗਈ ਸੀ, ਜਿਸ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਹੋਈ ਸੀ।

ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ : ਟਾਈਟਲਰ ਵਿਰੁਧ ਚਾਰਜਸ਼ੀਟ ’ਤੇ 19 ਜੁਲਾਈ ਨੂੰ ਫੈਸਲਾ ਲਵੇਗੀ ਅਦਾਲਤ

ਸੇਵਾਮੁਕਤ ਹੋਣ ਦੇ ਅਜਿਤ ਦੇ ਸੁਝਾਅ ’ਤੇ ਸ਼ਰਦ ਪਵਾਰ ਨੇ ਕਿਹਾ, ‘ਉਮਰ ਦਾ ਕੰਮ ਨਾਲ ਕੀ ਲੈਣਾ-ਦੇਣਾ’

ਸ਼ਰਦ ਪਵਾਰ ਨੇ ਪਾਰਟੀ ਤੋਂ ਬਗ਼ਾਵਤ ਕਰਨ ਵਾਲੇ ਅਪਣੇ ਭਤੀਜੇ ਪਵਾਰ ਦੇ ਸਰਗਰਮ ਸਿਆਸਤ ਤੋਂ ਸੇਵਾਮੁਕਤ ਹੋਣ ਬਾਬਤ ਸੁਝਾਅ ’ਤੇ ਵਿਅੰਗ ਕਸਦਿਆਂ ਕਿਹਾ ਕਿ ਉਹ ਕੰਮ ਕਰਦੇ ਰਹਿਣਗੇ, ਕਿਉਂਕਿ ਪਾਰਟੀ ਦੇ ਕਾਰਕੁਨ ਉਨ੍ਹਾਂ ਨੂੰ ਕੰਮ ਕਰਦਿਆਂ ਵੇਖਣਾ ਚਾਹੁੰਦੇ ਹਨ। ਅਜੀਤ ਦੀ ਇਸ ਟਿਪਣੀ ’ਤੇ ਕਿ 83 ਸਾਲਾਂ ਦੀ ਉਮਰ ’ਚ ਉਨ੍ਹਾਂ ਦੇ ਚਾਚਾ ਨੂੰ ਹੁਣ ਸੇਵਾਮੁਕਤ ਹੋ ਜਾਣਾ ਚਾਹੀਦਾ ਹੈ, ਸ਼ਰਦ ਨੇ ਕਿਹਾ, ‘‘ਕੀ ਤੁਸੀਂ ਜਾਣਦੇ ਹੋ ਕਿ ਮੋਰਾਰਜੀ ਦੇਸਾਈ ਕਿਸ ਉਮਰ ’ਚ ਪ੍ਰਧਾਨ ਮੰਤਰੀ ਬਣੇ ਸਨ? ਮੈਂ ਪ੍ਰਧਾਨ ਮੰਤਰੀ ਜਾਂ ਮੰਤਰੀ ਨਹੀਂ ਬਣਨਾ ਚਾਹੁੰਦਾ, ਸਿਰਫ਼ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ।’’

ਇਹ ਵੀ ਪੜ੍ਹੋ: ਦਿੱਲੀ ਵਿਚ ਸਿੱਖ ਵਿਦਿਆਰਥਣ ਨੂੰ ਕੜਾ ਪਾ ਕੇ ਪ੍ਰੀਖਿਆ ਹਾਲ ਵਿਚ ਦਾਖਲ ਹੋਣੋ ਰੋਕਿਆ

ਸ਼ਰਦ ਪਵਾਰ ਨੇ ਕਿਹਾ ਕਿ ਉਹ ਅਜੇ ਬੁੱਢੇ ਨਹੀਂ ਹੋਏ ਹਨ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ, ‘‘ਨਾ ਟਾਇਰਡ ਹਾਂ, ਨਾ ਰਿਟਾਇਰ ਹਾਂ।’’ (ਨਾ ਥਕਿਆ ਹਾਂ, ਨਾ ਸੇਵਾਮੁਕਤ ਹੋਇਆ ਹਾਂ) ਸ਼ਰਦ ਪਵਾਰ ਨੇ ‘ਇੰਡੀਆ ਟੁਡੇ’ ਦੇ ਮਰਾਠੀ ਡਿਜੀਟਲ ਖ਼ਬਰੀ ਚੈਨਲ ‘ਮੁੰਬਈ ਤਕ’ ਨੂੰ ਦਿਤੇ ਇਕ ਇੰਟਰਵਿਊ ’ਚ ਕਿਹਾ, ‘‘ਉਹ ਕੌਣ ਹੁੰਦੈ ਮੈਨੂੰ ਸੇਵਾਮੁਕਤ ਹੋਣ ਦੀ ਸਲਾਹ ਦੇਣ ਵਾਲਾ। ਮੈਂ ਹੁਣ ਵੀ ਕੰਮ ਕਰ ਸਕਦਾ ਹਾਂ।’’ ਸ਼ਰਦ ਪਵਾਰ ਨੇ ਯੇਵਲਾ ਰੈਲੀ ’ਚ ਐਨ.ਸੀ.ਪੀ. ਦੇ ਬਾਗ਼ੀ ਆਗੂਆਂ ਤੋਂ ਉਨ੍ਹਾਂ ਦੀ ਉਮਰ ਨੂੰ ਮੁੱਦਾ ਨਾ ਬਣਾਉਣ ਨੂੰ ਕਿਹਾ। ਪਵਾਰ ਨੇ ਕਿਹਾ ਕਿ ਉਹ ਪਾਰਟੀ ਕਾਰਕੁਨਾਂ ਲਈ ਕੰਮ ਕਰਦੇ ਰਹਿਣਗੇ।