ਕੈਬਨਿਟ ਵਜ਼ੀਰ ਅਰੁਣਾ ਚੌਧਰੀ ਨੇ ਲਾਭਪਾਤਰੀਆਂ ਨੂੰ ਈ ਪੋਜ਼ ਮਸ਼ੀਨ ਰਾਹੀਂ ਵੰਡਿਆ ਅਨਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ ਵਲੋਂ ਅੱਜ ਪਿੰਡ ਹਰੀਪੁਰਾ ਤੇ ਲੋਹਗੜ੍ਹ ਵਿਖੇ ਅਨਾਜ ਡਿਪੂਆਂ ਤੇ ਈ ਪੋਜ਼ ਮਸ਼ੀਨ ਰਾਹੀਂ ਲੋੜਵੰਦ ਲੋਕਾਂ ਨੂੰ ਅਨਾਜ...........

Aruna Chaudhary during distribute grains to the beneficiaries

ਗੁਰਦਾਸਪੁਰ/ਦੀਨਾਨਗਰ :  ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ ਵਲੋਂ ਅੱਜ ਪਿੰਡ ਹਰੀਪੁਰਾ ਤੇ ਲੋਹਗੜ੍ਹ ਵਿਖੇ ਅਨਾਜ ਡਿਪੂਆਂ ਤੇ ਈ ਪੋਜ਼ ਮਸ਼ੀਨ ਰਾਹੀਂ ਲੋੜਵੰਦ ਲੋਕਾਂ ਨੂੰ ਅਨਾਜ ਵੰਡਿਆ ਗਿਆ ਤੇ ਭੂਮੀਹੀਨ ਕਿਰਤੀਆਂ ਨੂੰ ਪਲਾਟ ਦੀਆਂ ਸੰਨਦਾਂ ਵੰਡੀਆਂ ਗਈਆਂ। ਇਸ ਮੌਕੇ ਸ੍ਰੀ ਅਸ਼ੋਕ ਚੋਧਰੀ ਜ਼ਿਲ੍ਹਾ ਪ੍ਰਧਾਨ ਕਾਂਗਰਸ, ਸੁਰੇਸ਼ ਅਰੋੜਾ ਬੀ.ਡੀ.ਪੀ.ਓ ਤੇ ਦੀਪਕ ਭੱਲਾ ਵੀ ਮੋਜੂਦ ਸਨ। ਸਮਾਜਿਕ ਸੁਰੱਖਿਆ ਤੇ ਟਰਾਂਸਪੋਰਟ ਵਜ਼ੀਰ ਸ੍ਰੀਮਤੀ ਚੋਧਰੀ ਵਲੋਂ ਪਿੰਡ ਹਰੀਪੁਰਾ ਤੇ ਲੋਹਗੜ੍ਹ ਦੇ 176 ਲੋੜਵੰਦਾਂ ਨੂੰ 217.50 ਕੁਇੰਟਲ ਅਨਾਜ ਵੰਡਿਆ ਗਿਆ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਲਈ ਭੇਜਿਆ ਜਾਣ ਵਾਲਾ ਅਨਾਜ ਸਹੀ ਅਤੇ ਅਸਾਨ ਢੰਗ ਨਾਲ ਲੋਕਾਂ ਤਕ ਪੁਹੰਚਾਉਣ ਦੇ ਮੰਤਵ ਨਾਲ ਸਮਾਰਟ ਕਾਰਡ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਅਨਾਜ ਡਿਪੂਆਂ ਤੇ ਈ ਪੋਜ਼ ਮਸ਼ੀਨ ਰਾਹੀਂ ਲੋੜਵੰਦ ਲੋਕਾਂ ਨੂੰ ਅਨਾਜ ਵੰਡਿਆ ਜਾ ਰਿਹਾ ਹੈ।
 ਉਨਾਂ ਅੱਗੇ ਦੱਸਿਆ ਕਿ ਕੁਝ ਡਿਪੂ ਹੋਲਡਰਾਂ ਵਲੋਂ ਅਨਾਜ ਦੀ ਵੰਡ ਦੌਰਾਨ ਅਨਾਜ ਦੀ ਗਲਤ ਢੰਗ ਨਾਲ ਵੰਡ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਡਿਜ਼ੀਟਲਾਈਜੇਸ਼ਨ ਕਰਦੇ ਹੋਏ ਸਾਰੇ ਕਾਰਡ, ਆਧਾਰ ਕਾਰਡ ਨਾਲ ਲਿੰਕ ਕਰ ਦਿੱਤੇ ਹਨ 

ਅਤੇ ਹੁਣ ਆਪਣੇ ਆਧਾਰ ਕਾਰਡ ਰਾਹੀਂ ਆਪਣੇ ਫਿੰਗਰਪ੍ਰਿੰਟ ਨਾਲ ਈ ਪੋਜ਼ ਮਸ਼ੀਨ ਨਾਲ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਜ਼ਿਲੇ ਅੰਦਰ ਕੁਲ 1144 ਡਿਪੂ ਹੋਲਡਰ ਹਨ ਜਿਨਾਂ ਵਿਚ ਹੁਣ ਈਪੋਜ਼ ਮਸ਼ੀਨ ਰਾਹੀਂ ਅਨਾਜ ਦੀ ਵੰਡ ਕੀਤੀ ਜਾ ਰਹੀ ਹੈ। ਇਸ ਮੌਕੇ ਸ੍ਰੀਮਤੀ ਅਰੁਣਾ ਚੋਧਰੀ ਨੇ ਭੂਮੀਹੀਨ 21 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟ ਦੀਆਂ ਸੰਨਦਾਂ ਵੀ ਵੰਡੀਆਂ ਤੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਰਗ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਮਹਿਜ ਡੇਢ ਸਾਲ ਅੰਦਰ ਸੂਬੇ ਭਰ ਵਿਚ ਇਤਿਹਾਸਕ ਫੈਸਲੇ ਲਏ ਗਏ ਹਨ ਅਤੇ ਵਿਕਾਸ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਹਨ। ਕੈਬਨਿਟ ਵਜ਼ੀਰ ਸ੍ਰੀਮਤੀ ਚੋਧਰੀ ਨੇ ਕਿਹਾ ਕਿ ਹਲਕੇ ਨੂੰ ਵਿਕਾਸ ਪੱਖੋ ਸੂਬੇ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਦੀਨਾਨਗਰ ਨੂੰ ਸਬ ਡਵੀਜ਼ਨ ਬਣਾਉਣ ਦਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ।

ਰੇਲਵੇ ਫਾਟਕ ਬਹਿਰਾਮਪੁਰ ਰੋਡ ਤੇ ਫਲਾਈ ਓਵਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ , ਜਿਸ ਲਈ 30 ਕਰੋੜ ਰੁਪਏ ਰਿਲੀਜ਼ ਹੋ ਚੁੱਕੇ ਹਨ। ਮੀਰਥਲ ਤੋਂ ਦੀਨਾਨਗਰ ਤਕ 56 ਕਰੋੜ ਰੁਪਏ ਦੀ ਲਾਗਤ ਨਾਲ ਸੀਮੈਂਟ ਰੋਡ ਬਣਾਈ ਗਈ ਹੈ। ਦੀਨਾਨਗਰ ਹਲਕੇ ਦੇ ਲੋਕਾਂ ਦੀ ਸਹੂਲਤ ਲਈ ਦੀਨਾਨਗਰ ਤੋਂ ਹਰਿਦੁਆਰ ਤਕ ਸਰਕਾਰੀ ਬੱਸ ਸ਼ੁਰੂ ਕੀਤੀ ਗਈ ਅਤੇ ਪੁਰਾਣਾ ਸ਼ਾਲਾ ਲਈ ਵੀ ਬੱਸ ਚਲਾਈ ਜਾ ਰਹੀ ਹੈ।