Lok Sabha Elections: ਫਤਹਿਗੜ੍ਹ ਸਾਹਿਬ ਸੀਟ ’ਤੇ ਪਿਛਲੀਆਂ 3 ਚੋਣਾਂ 'ਚ 2 ਵਾਰ ਕਾਂਗਰਸ ਜਿੱਤੀ 

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਨੇ ਦੋਨੋਂ ਵਾਰ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾਇਆ ਸੀ ਤੇ ਆਪ ਨੇ ਕਾਂਗਰਸ ਦੇ ਉਮੀਦਵਾਰ ਨੂੰ ਮਾਤ ਦਿੱਤੀ ਸੀ।  

File Photo

Lok Sabha Elections: ਹਰ ਰੋਜ਼ ਦੀ ਤਰ੍ਹਾਂ ਅੱਜ ਅਸੀਂ ਤੁਹਾਨੂੰ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਪਿਛਲੀਆਂ 3 ਵਾਰ ਦੀਆਂ ਚੋਣਾਂ ਦਾ ਹਾਲ ਦੱਸਣ ਜਾ ਰਹੇ ਹਾਂ। ਇਸ ਸੀਟ ਤੋਂ 2 ਵਾਰ ਕਾਂਗਰਸ ਤੇ ਇਕ ਵਾਰ ਆਪ ਦੀ ਜਿੱਤ ਹੋਈ ਹੈ। ਕਾਂਗਰਸ ਨੇ ਦੋਨੋਂ ਵਾਰ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾਇਆ ਸੀ ਤੇ ਆਪ ਨੇ ਕਾਂਗਰਸ ਦੇ ਉਮੀਦਵਾਰ ਨੂੰ ਮਾਤ ਦਿੱਤੀ ਸੀ।  

ਗੱਲ ਸਾਲ 2019 ਦੀ ਕੀਤੀ ਜਾਵੇ ਤਾਂ ਕਾਂਗਰਸ ਵੱਲੋਂ ਡਾ. ਅਮਰ ਸਿੰਘ ਨੇ 41.75 ਫ਼ੀਸਦੀ ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕੀਤੀ ਸੀ ਤੇ ਡਾ. ਅਮਰ ਸਿੰਘ ਨੇ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ। ਦਰਬਾਰਾ ਸਿੰਘ ਨੂੰ ਸਿਰਫ਼ 32.23 ਫ਼ੀਸਦੀ ਹੀ ਵੋਟਾਂ ਮਿਲੀਆਂ। 

 

ਸਾਲ 2014 ਵਿਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ। ਆਪ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਨੇ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਨੂੰ ਹਰਾਇਆ ਸੀ। ਹਰਿੰਦਰ ਖਾਲਸਾ ਨੂੰ 35.62 ਫ਼ੀਸਦੀ ਵੋਟਾਂ ਮਿਲੀਆਂ ਸਨ ਤੇ ਸਾਧੂ ਸਿੰਘ ਧਰਮਸਤੋ ਨੂੰ ਸਿਰਫ਼ 30.37 ਫ਼ਸੀਦੀ ਵੋਟਾਂ ਹੀ ਮਿਲੀਆਂ ਸਨ। 
ਇਸ ਦੇ ਨਾਲ ਹੀ ਸਾਲ 2009 ਵਿਚ ਵੀ ਕਾਂਗਰਸ ਨੇ ਬਾਜ਼ੀ ਮਾਰੀ ਸੀ ਤੇ ਕਾਂਗਰਸ ਵੱਲੋਂ ਸੁਖਦੇਵ ਸਿੰਘ ਲਿਬੜਾ ਨੇ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ ਹਰਾਇਆ ਸੀ। ਸੁਖਦੇਵ ਲਿਬੜਾ ਨੂੰ 46.96 ਫ਼ੀਸਦੀ ਤੇ ਚਰਨਜੀਤ ਅਟਵਾਲ ਨੂੰ 42.86 ਫ਼ੀਸਦੀ ਵੋਟਾਂ ਮਿਲੀਆਂ ਸਨ। 
 

 

ਫਰੀਦਕੋਟ: Lok Sabha Elections: ਫਰੀਦਕੋਟ ਸੀਟ ’ਤੇ ਪਿਛਲੀਆਂ 3 ਚੋਣਾਂ ’ਚ AAP, ਕਾਂਗਰਸ ਅਤੇ SAD ਇਕ-ਇਕ ਵਾਰ ਜਿੱਤੇ

ਜਲੰਧਰ: Lok Sabha Election: ਜਲੰਧਰ ਸੀਟ ਤੋਂ 3 ਵਾਰ ਕਾਂਗਰਸ ਨੇ ਮਾਰੀ ਬਾਜ਼ੀ, ਅਕਾਲੀ ਦਲ ਨੂੰ ਹਰਾਇਆ

ਸ੍ਰੀ ਅਨੰਦਪੁਰ ਸਾਹਿਬ: Lok Sabha Elections: ਸ੍ਰੀ ਅਨੰਦਪੁਰ ਸਾਹਿਬ ਸੀਟ ’ਤੇ ਪਿਛਲੀਆਂ 3 ਚੋਣਾਂ ’ਚ 2 ਵਾਰ ਜਿੱਤੀ ਕਾਂਗਰਸ

ਬਠਿੰਡਾ: Lok Sabha Elections: ਬਠਿੰਡਾ ਸੀਟ ’ਤੇ ਪਿਛਲੀਆਂ 3 ਚੋਣਾਂ ਵਿਚ ਲਗਾਤਾਰ ਜਿੱਤਿਆ ਸ਼੍ਰੋਮਣੀ ਅਕਾਲੀ ਦਲ

ਗੁਰਦਾਸਪੁਰ: Lok Sabha Election: ਗੁਰਦਾਸਪੁਰ ਸੀਟ ’ਤੇ ਪਿਛਲੀਆਂ 3 ਚੋਣਾਂ 'ਚ ਵਿਨੋਦ ਖੰਨਾ ਤੇ ਸੰਨੀ ਦਿਓਲ ਕਰ ਕੇ ਭਾਜਪਾ 2 ਵਾਰ ਜਿੱਤੀ

ਪਟਿਆਲਾ ਸੀਟ -  lok Sabha Election 2024: ਹਲਕਾ ਪਟਿਆਲਾ ਦਾ ਲੇਖਾ ਜੋਖਾ: ਕਾਂਗਰਸ ਨੇ 7 ਵਾਰ ਜਿੱਤੀ ਚੋਣ

ਅੰਮ੍ਰਿਤਸਰ ਸੀਟ - Lok Sabha Election 2024: ਪਿਛਲੀਆਂ 3 ਚੋਣਾਂ ਦੌਰਾਨ ਅੰਮ੍ਰਿਤਸਰ ਸੀਟ ਦਾ ਹਾਲ, 3 ਵਾਰ ਕਾਂਗਰਸ ਜਿੱਤੀ 

ਸੰਗਰੂਰ ਸੀਟ -   Lok Sabha Election 2024: ਲੋਕ ਸਭਾ ਹਲਕਾ ਸੰਗਰੂਰ ਦਾ ਹਾਲ, ਪਿਛਲੀਆਂ 4 ਚੋਣਾਂ 'ਚ 2 ਵਾਰ AAP ਜਿੱਤੀ 

ਲੁਧਿਆਣਾ ਸੀਟ- Lok Sabha Elections: ਪੰਜਾਬ ਦੀ ਵਿੱਤੀ ਰਾਜਧਾਨੀ ਲੁਧਿਆਣਾ 'ਤੇ 15 ਸਾਲ ਤੋਂ ਕਾਂਗਰਸ ਦਾ ਕਬਜ਼ਾ