ਬਠਿੰਡਾ ਰੈਲੀ ਦਾ ਇਕੱਠ ਤੀਜੇ ਬਦਲ ਨੂੰ ਮਾਨਤਾ : ਵਿਧਾਇਕ ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਆਪ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਬਠਿੰਡਾ ਵਿਖੇ ਕੀਤੀ ਗਈ............

Simarjit Singh Bains

ਲੁਧਿਆਣਾ :  ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਆਪ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਬਠਿੰਡਾ ਵਿਖੇ ਕੀਤੀ ਗਈ ਰੈਲੀ 'ਚ ਪੰਜਾਬ ਭਰ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਆਪ ਮੁਹਾਰੇ ਪੁੱਜੇ ਹਨ ਤੇ ਲੋਕਾਂ ਨੇ ਦਰਸਾ ਦਿਤਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਵਿਚ ਤੀਜਾ ਬਦਲ ਚਾਹੁੰਦੇ ਹਨ। ਨਾਲ ਹੀ ਲੋਕਾਂ ਨੇ ਦਿੱਲੀ ਵਿਚ ਬੈਠੇ ਆਪ ਆਗੂਆਂ ਨੂੰ ਵੀ ਸੰਦੇਸ਼ ਦੇ ਦਿਤਾ ਹੈ ਕਿ ਪੰਜਾਬ ਦੀ ਰਾਖੀ ਕਰਨੀ ਸਿਰਫ਼ ਪੰਜਾਬੀ ਜਾਣਦੇ ਹਨ।

ਕੋਟ ਸਿੰਘ ਮੰਗਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਗਰਮੀ ਦੀ ਪਰਵਾਹ ਨਾ ਕਰਦਿਆਂ ਆਪ ਮੁਹਾਰੇ ਰੈਲੀ ਵਿਚ ਪੁੱਜੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਅਕਾਲੀ ਦਲ ਤੇ ਭਾਜਪਾ ਦੀ ਪਿਛਲੀ ਸਰਕਾਰ ਅਤੇ ਕਾਂਗਰਸ ਦੀ ਮੌਜੂਦਾ ਸਰਕਾਰ ਨੂੰ ਵੀ ਮੁੱਢੋਂ ਨਕਾਰ ਦਿਤਾ ਹੈ ਅਤੇ ਦੱਸ ਦਿੱਤਾ ਹੈ ਕਿ ਉਹ ਉਸ ਵਿਅਕਤੀ ਨਾਲ ਬਿਨਾਂ ਕਿਸੇ ਲਾਲਚ ਖੜੇ ਹਨ ਜੋ ਪੰਜਾਬ ਹਿਤੈਸ਼ੀ ਹੋਵੇਗਾ, ਈਮਾਨਦਾਰੀ ਦੀ ਗੱਲ ਕਰੇਗਾ. ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਜ ਤੋਂ ਮੁਕਤੀ ਦਿਵਾਏਗਾ।

ਉਨ੍ਹਾਂ ਕਿਹਾ ਕਿ ਦਿੱਲੀ ਹਾਈ ਕਮਾਨ ਨੇ ਆਪ ਦੇ ਵਿਧਾਇਕਾਂ ਨੂੰ ਦਿੱਲੀ ਬੁਲਾ ਕੇ ਰੈਲੀ ਫ਼ੇਲ ਕਰਨ ਦੀ ਜੋ ਚਾਲ ਚੱਲੀ ਸੀ, ਉਹ ਫ਼ੇਲ ਹੋ ਗਈ ਹੈ। ਬੇਸ਼ੱਕ ਮਜਬੂਰੀਵੱਸ ਕਈ ਵਿਧਾਇਕ ਰੈਲੀ ਵਿਚ ਨਹੀਂ ਪੁੱਜ ਸਕੇ ਪਰ ਲੱਖਾਂ ਲੋਕਾਂ ਦੀ ਰੈਲੀ ਵਿਚ ਸ਼ਮੂਲਿਅਤ ਸਾਫ਼ ਦੱਸ ਰਹੀ ਸੀ ਕਿ ਲੋਕਾਂ ਨੇ ਕਾਂਗਰਸ ਨੂੰ ਵੋਟ ਪਾ ਕੇ ਜਿਹੜੀ ਗ਼ਲਤੀ ਕੀਤੀ ਸੀ, ਉਹ ਹੁਣ ਨਹੀਂ ਕਰਨਗੇ।

Related Stories