24ਵੇਂ ਗਵਾਹ ਦੀ ਗਵਾਹੀ ਸਬੰਧੀ ਹਲਫ਼ੀਆ ਬਿਆਨ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਮੂ ਕਸ਼ਮੀਰ ਦੇ ਕਠੂਆ ਦੇ ਜ਼ਬਰ ਜ਼ਨਾਹ ਦੇ ਮਾਮਲੇ ਵਿਚ ਅੱਜ ਸੁਣਵਾਈ ਦੌਰਾਨ ਕਰਾਈਮ ਬਰਾਂਚ ਦੇ 24 ਵੇਂ ਗਵਾਹ ਜੰਮੂ ਕਸ਼ਮੀਰ ਪੁਲਿਸ ਚ ਤਾਇਨਾਤ ਏਐਸਆਈ............

Law

ਗੁਰਦਾਸਪੁਰ : ਜੰਮੂ ਕਸ਼ਮੀਰ ਦੇ ਕਠੂਆ ਦੇ ਜ਼ਬਰ ਜ਼ਨਾਹ ਦੇ ਮਾਮਲੇ ਵਿਚ ਅੱਜ ਸੁਣਵਾਈ ਦੌਰਾਨ ਕਰਾਈਮ ਬਰਾਂਚ ਦੇ 24 ਵੇਂ ਗਵਾਹ ਜੰਮੂ ਕਸ਼ਮੀਰ ਪੁਲਿਸ ਚ ਤਾਇਨਾਤ ਏਐਸਆਈ ਦੀ ਗਵਾਹੀ ਹੋਣੀ ਸੀ ਪਰ ਇਸ ਏਐਸਆਈ ਗਵਾਹ ਨੇ ਨੋਟਰੀ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਦਿੱਤਾ ਜੋ ਸਰਕਾਰੀ ਵਕੀਲ ਦੇ ਰਾਹੀਂ ਦਿੱਤਾ ਗਿਆ। ਇਸ ਉਪਰ ਆਉਂਦੇ ਦਿਨ ਬਚਾਅ ਪੱਖ ਦੇ ਵਕੀਲਾਂ ਦੇ ਪੈਨਲ ਵੱਲੋਂ ਬਹਿਸ ਕੀਤੀ ਜਾਵੇਗੀ। ਅੱਜ ਦੀ ਅਦਾਲਤ ਦੇ ਮਕੰਮਲ ਹੋਣ ਬਾਅਦ ਬਚਾਅ ਪੱਖ ਦੇ ਵਕੀਲ ਏਕੇ ਸਾਹਨੀ ਨੇ ਕਿਹਾ ਕਿ 24 ਵੇਂ ਗਵਾਹ ਦੀ ਅੱਜ ਸ਼ੁਰੂ ਹੋ ਰਹੀ

ਪਰ ਇਸ ਵਿਚ ਇਕ ਨਵੀਂ ਚੀਜ਼ ਦੇਖਣ ਨੂੰ ਮਿਲੀ ਕਿ ਗਵਾਹ ਵੱਲੋਂ ਸਿਰਫ ਨੋਟਰੀ ਦਾ ਤਸਕੀਕਸ਼ੁਦਾ ਹਲਫੀਆ ਬਿਆਨ ਦਿੱਤਾ ਗਿਆ ਜੋ ਕਿ ਜੰਮੂ ਕਸ਼ਮੀਰ  ਕ੍ਰਿਮੀਨਲ ਪ੍ਰੋਸੀਜ਼ਰ ਕੋਰਟ ਤਹਿਤ ਸਹੀ ਨਹੀਂ ਹੈ ਕਿਉਂਕਿ ਚਾਹੇ ਸੁਣਵਾਈ  ਪਠਾਨਕੋਟ ਵਿਖੇ ਹੋ ਰਹੀ ਹੈ। ਸਾਰੀ ਕਾਰਵਾਈ ਜੰਮੂ ਕਸ਼ਮੀਰ ਕ੍ਰਿਮੀਨਲ ਪ੍ਰੋਸੀਜ਼ਰ ਤਹਿਤ ਹੀ ਕਾਰਵਾਈ ਹੋਣੀ ਚਾਹੀਦੀ । ਉਨ੍ਹਾਂ ਦੱਸਿਆ ਕਿ ਇਸ ਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਇਤਰਾਜ ਜ਼ਾਹਿਰ ਕੀਤਾ ਗਿਆ ਜਿਸ ਦੀ ਕੱਲ੍ਹ ਬਹਿਸ ਹੋਵੇਗੀ।  

ਸੁਣਵਾਈ ਦੌਰਾਨ 2 ਵੇਂ ਗਵਾਹ ਪਟਵਾਰੀ ਦੇ ਕੋਲੋਂ ਬਚਾਅ ਪੱਖ ਦੇ ਵਕੀਲਾਂ ਵੱਲਂੋ ਕਰਾਸ ਪ੍ਰਸ਼ਨ ਪੁੱਛੇ ਗਏ। ਜੰਮੂ ਕਸ਼ਮੀਰ ਕਰਾਈਮ ਬਰਾਂਚ ਦੇ 22 ਵੇਂ ਗਵਾਹ ਫੋਟੋਗ੍ਰਾਫਰ ਵੱਲੋਂ ਸਪਲੀਮੈਂਟਰੀ ਚਲਾਨ ਵਿਚ ਪੇਸ਼ ਕੀਤੀਆਂ ਗਈਆਂ ਫੋਟੋਆਂ ਸਬੰਧੀ ਅੱਜ ਪੇਸ਼ ਕੀਤੇ ਗਏ ਸਰਟੀਫੀਕੇਟ 'ਤੇ ਅਸੰਤੁਸ਼ਟੀ ਜ਼ਹਿਰ ਕੀਤੀ ਗਈ ਤੇ ਸਰਟੀਫੀਕੇਟ ਨੂੰ ਨੁਕਸਦਾਰ ਦੱਸਿਆ ਗਿਆ। 

Related Stories