ਬੈਗ ਦੇ ਰਹੇ ਹਨ ਬੀਮਾਰੀਆਂ, 30 ਫ਼ੀਸਦੀ ਸਕੂਲੀ ਬੱਚੇ ਬੈਕਪੇਨ ਅਤੇ ਸਪਾਈਨ ਦੇ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੋਟੇ-ਛੋਟੇ ਮੋਡੇ ਅਤੇ ਉਨ੍ਹਾਂ ਉਤੇ ਲੱਦਿਆ ਸਕੂਲ ਦਾ ਭਾਰਾ ਬੈਗ। ਅਜਿਹੀ ਹਾਲਤ ਜ਼ਿਆਦਾਤਰ ਬੱਚਿਆਂ ਦੀ ਹੈ, ਜੋ ਜ਼ਰੂਰਤ ਤੋਂ ਜ਼ਿਆਦਾ ਭਾਰਾ...

School Children with Bags

ਜਲੰਧਰ (ਸਸਸ) : ਛੋਟੇ-ਛੋਟੇ ਮੋਡੇ ਅਤੇ ਉਨ੍ਹਾਂ ਉਤੇ ਲੱਦਿਆ ਸਕੂਲ ਦਾ ਭਾਰਾ ਬੈਗ। ਅਜਿਹੀ ਹਾਲਤ ਜ਼ਿਆਦਾਤਰ ਬੱਚਿਆਂ ਦੀ ਹੈ, ਜੋ ਜ਼ਰੂਰਤ ਤੋਂ ਜ਼ਿਆਦਾ ਭਾਰਾ ਬੈਗ ਚੁੱਕ ਕੇ ਸਕੂਲ ਜਾਂਦੇ ਹਨ। ਹਾਲਾਂਕਿ ਸਰਕਾਰ ਨੇ ਸਕੂਲ ਬੈਗ ਦਾ ਭਾਰ ਤੈਅ ਕਰ ਦਿਤਾ ਹੈ, ਬਾਵਜੂਦ ਇਸ ਦੇ ਬੱਚੇ ਹੱਦ ਤੋਂ ਜ਼ਿਆਦਾ ਭਾਰਾ ਬੈਗ ਢੋਣ ਲਈ ਮਜ਼ਬੂਰ ਹਨ। ਭਾਰੇ ਸਕੂਲ ਬਸਤਿਆਂ ਦੇ ਕਾਰਨ ਲਗਭੱਗ ਤੀਹ ਫ਼ੀਸਦੀ ਬੱਚਿਆਂ ਵਿਚ ਬੈਕ ਪੇਨ ਅਤੇ ਸਪਾਇਨ ਨਾਲ ਜੁੜੀਆਂ ਬੀਮਾਰੀਆਂ ਦੀਆਂ ਸ਼ਿਕਾਇਤਾਂ ਹਨ ਅਤੇ ਜੋ ਕਿ ਵੱਧ ਰਹੀਆਂ ਹਨ।

ਪਰੇਸ਼ਾਨੀ ਤੋਂ ਅਣਜਾਣ ਮਾਤਾ-ਪਿਤਾ ਨੂੰ ਵੀ ਇਸ ਗੱਲ ਦੀ ਖ਼ਬਰ ਨਹੀਂ ਹੈ। ਸਕੂਲ ਬੈਗ ਸਬੰਧੀ ਨਿਯਮਾਂ ਦੇ ਮੁਤਾਬਕ, 1-2 ਕਲਾਸ ਦੇ ਬੱਚਿਆਂ ਲਈ 1-1.5 ਕਿੱਲੋ ਭਾਰ, 3-4 ਕਲਾਸ ਦੇ ਬੱਚਿਆਂ ਲਈ 2-3 ਕਿੱਲੋ ਭਾਰ, 5-8ਵੀਂ ਕਲਾਸ ਦੇ ਬੱਚਿਆਂ ਲਈ 4 ਕਿੱਲੋ ਭਾਰ, 8-9ਵੀਂ ਕਲਾਸ ਦੇ ਬੱਚਿਆਂ ਲਈ 4.5 ਕਿੱਲੋ ਭਾਰ ਅਤੇ 10ਵੀਂ ਕਲਾਸ ਦੇ ਬੱਚਿਆਂ ਲਈ 5 ਕਿੱਲੋ ਭਾਰ ਬੈਗ ਦਾ ਹੋਣਾ ਚਾਹੀਦਾ ਹੈ। ਸੀਬੀਐਸਈ ਵਲੋਂ 2004, 2007, 2016 ਅਤੇ ਅਗਸਤ 2018 ਵਿਚ ਬੈਗ ਦਾ ਭਾਰ ਘੱਟ ਕਰਨ ਦੇ ਨਿਰਦੇਸ਼ ਦਿਤੇ ਗਏ ਸਨ।

ਇਥੇ ਤੱਕ ਕਿ ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਨੂੰ ਬੈਗ ਨਾ ਲਿਆਉਣ ਦੇ ਵੀ ਹੁਕਮ ਸਨ ਪਰ ਕੁੱਝ ਸਕੂਲਾਂ ਨੂੰ ਛੱਡ ਕੇ ਸ਼ਹਿਰ  ਦੇ ਸਕੂਲ ਹੁਕਮਾਂ ਦਾ ਪਾਲਣ ਨਹੀਂ ਕਰ ਰਹੇ। ਪਹਿਲੀ ਕਲਾਸ ਦੇ ਬੱਚੇ ਚਾਰ ਕਿੱਲੋ, ਦੂਜੀ ਕਲਾਸ ਦੇ ਬੱਚੇ ਪੰਜ-ਪੰਜ ਕਿੱਲੋ ਤੱਕ ਦਾ ਬੈਗ ਲੈ ਕੇ ਸਕੂਲ ਜਾ ਰਹੇ ਹਨ। ਯੂਟੀ ਸਰਕਾਰਾਂ ਨੇ ਬੈਗ ਲਿਮਿਟ ਤੈਅ ਕੀਤੀ ਸੀ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਸੀ ਕਿ ਉਹ 10 ਦਿਨ ਵਿਚ ਕਮੇਟੀ ਬਣਾ ਕੇ ਨਿਰਦੇਸ਼ ਜਾਰੀ ਕਰਨਗੇ। 10 ਦਿਨ ਬੀਤ ਚੁੱਕੇ ਹਨ ਪਰ ਕੋਈ ਆਰਡਰ ਜਾਰੀ ਨਹੀਂ ਕੀਤਾ ਗਿਆ।

ਅਪਣੇ ਭਾਰ ਦੇ 15 ਫ਼ੀਸਦੀ ਭਾਰ ਜਿਨ੍ਹਾਂ ਸਕੂਲ ਬੈਗ ਇਸਤੇਮਾਲ ਕਰ ਸਕਦੇ ਹਨ ਬੱਚੇ। ਉਸ ਤੋਂ ਜ਼ਿਆਦਾ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਸ਼ੋਲਡਰ ਬੈਗ ਦੀ ਜਗ੍ਹਾ ਬੱਚਿਆਂ ਲਈ ਡਬਲ ਸਟਰੈਪ ਵਾਲਾ ਬੈਕਪੈਕ ਖਰੀਦੋ, ਜਿਸ ਦੇ ਪਿੱਛੇ ਸਪੋਰਟਿਵ ਕੁਸ਼ਨ ਹੁੰਦੇ ਹਨ। ਬੈਕਪੈਕ ਹਲਕਾ ਖਰੀਦੋ ਅਤੇ ਉਹ ਅਜਿਹਾ ਹੋਵੇ, ਜੋ ਬੱਚਿਆਂ ਦੀ ਕਮਰ ਤੋਂ ਚਾਰ ਇੰਚ ਤੋਂ ਜ਼ਿਆਦਾ ਹੇਠਾਂ ਨਾ ਜਾਵੇ।

Related Stories