ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ‘ਚ ਐਲਾਨੇ 28 ਜ਼ਿਲ੍ਹਾ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਕਰਦੇ ਹੋਏ ਅੱਜ ਪੰਜਾਬ ਵਿਚ 28 ਜ਼ਿਲ੍ਹਾ ਪ੍ਰਧਾਨ ਐਲਾਨ...

Congress

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 2019  ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਕਰਦੇ ਹੋਏ ਅੱਜ ਪੰਜਾਬ ਵਿਚ 28 ਜ਼ਿਲ੍ਹਾ ਪ੍ਰਧਾਨ ਐਲਾਨ ਦਿਤੇ ਹਨ। ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਵਲੋਂ ਜਾਰੀ ਸੂਚੀ ਅਨੁਸਾਰ ਭਗਵੰਤ ਪਾਲ ਸਿੰਘ ਸੱਚਰ ਨੂੰ ਅੰਮ੍ਰਿਤਸਰ ਦਿਹਾਤੀ ਤੇ ਜਤਿੰਦਰ ਕੌਰ ਸੋਨੀਆਂ ਨੂੰ ਅੰਮ੍ਰਿਤਸਰ ਸ਼ਹਿਰੀ, ਗੁਲਜਾਰ ਮਸੀਹ ਨੂੰ ਗੁਰਦਾਸਪੁਰ, ਸੰਜੀਵ ਬੈਂਸ ਨੂੰ ਪਠਾਨਕੋਟ, ਕੁਲਦੀਪ ਕੁਮਾਰ ਨੰਦਾ ਨੂੰ ਹੁਸ਼ਿਆਰਪੁਰ,

ਪ੍ਰੇਮ ਚੰਦ ਭੀਮਾ ਨੂੰ ਨਵਾਂਸ਼ਹਿਰ, ਕੇ.ਕੇ ਮਲਹੋਤਰਾ ਨੂੰ ਪਟਿਆਲਾ ਸ਼ਹਿਰੀ, ਗਰਦੀਪ ਸਿੰਘ ਨੂੰ ਪਟਿਆਲਾ ਦਿਹਾਤੀ, ਦੀਪਇੰਦਰ ਸਿੰਘ ਢਿਲੋਂ ਮੋਹਾਲੀ, ਬਰਿੰਦਰ ਸਿੰਘ ਢਿਲੋਂ ਰੂਪਨਗਰ, ਖੁਸ਼ਬਾਜ ਸਿੰਘ ਜਟਾਣਾ ਨੂੰ ਬਠਿੰਡਾ ਦਿਹਾਤੀ,  ਬਲਵੀਰ ਰਾਣੀ ਸੋਢੀ ਕਪੂਰਥਲਾ, ਗਰਨਜੀਤ ਸਿੰਘ ਗਾਲਿਬ ਲੁਧਿਆਣਾ ਦਿਹਾਤੀ ਤੇ ਅਸ਼ਵਨੀ ਸ਼ਰਮਾਂ ਲੁਧਿਆਣਾ ਅਰਬਨ, ਦੀਪਇੰਦਰ ਸਿੰਘ ਢਿਲੋਂ ਮੋਹਾਲੀ, ਸੁਖਦੀਪ ਸਿੰਘ ਖੰਨਾ, ਰੂਪੀ ਕੌਰ ਬਰਨਾਲਾ, ਰਾਜਿੰਦਰ ਸਿੰਘ ਰਾਜਾ

ਸੰਗਰੂਰ, ਡਾ ਮਨੋਜ ਮੰਜੂ ਬੰਸਲ ਮਾਨਸਾ, ਅਰੁਣ ਵਧਵਾ ਬਠਿੰਡਾ ਸ਼ਹਿਰੀ, ਖੁਸ਼ਬਾਜ ਸਿੰਘ ਜਟਾਣਾ ਬਠਿੰਡਾ ਦਿਹਾਤੀ, ਅਜੈਪਾਲ ਸਿੰਘ ਸੰਧੂ ਨੂੰ ਫਰੀਦਕੋਟ, ਮਨਜੀਤ ਸਿੰਘ ਘਸੀਟਪੁਰਾ ਤਰਨ ਤਾਰਨ, ਹਰਚਰਨ ਸਿੰਘ ਬਰਾੜ ਨੂੰ ਮੁਕਤਸਰ ਸਾਹਿਬ, ਮਹੇਸ਼ ਸਿੰਘ ਨਿਹਾਲ ਸਿੰਘ ਵਾਲਾ ਨੂੰ ਮੋਗਾ, ਰੰਜਨ ਕੁਮਾਰ ਕਰਮਾ ਨੂੰ ਫਾਜੀਲਿਕਾ, ਗੁਰਚਰਨ ਸਿੰਘ ਨਾਹਰ ਨੂੰ ਫਿਰੋਜਪੁਰ, ਬਲਦੇਵ ਸਿੰਘ ਦੇਵ ਨੂੰ ਜਲੰਧਰ ਸ਼ਹਿਰੀ ਤੇ ਸੁਖਵਿੰਦਰ ਸਿੰਘ ਲਾਲੀ ਨੂੰ ਜਲੰਧਰ ਦਿਹਾਤੀ ਅਤੇ ਸੁਭਾਸ਼ ਸੂਦ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ।