ਡੇਢ ਸਾਲ ਪਹਿਲਾਂ ਦੋਸਤ ਦਾ ਕੀਤਾ ਸੀ ਕਤਲ, ਅਦਾਲਤ ਨੇ ਸੁਣਾਈ 20 ਸਾਲ ਦੀ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਦੀ ਅਦਾਲਤ ਨੇ ਕਤਲ ਦੇ ਇਕ ਮਾਮਲੇ ਵਿਚ ਇਕ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਕੈਦ ਦਾ ਫ਼ੈਸਲਾ ਸੁਣਾਇਆ ਹੈ। ਨਾਲ...

One-and-a-half years ago, a friend was murdered, the court...

ਮੋਗਾ (ਪੀਟੀਆਈ) : ਮੋਗਾ ਦੀ ਅਦਾਲਤ ਨੇ ਕਤਲ ਦੇ ਇਕ ਮਾਮਲੇ ਵਿਚ ਇਕ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਕੈਦ ਦਾ ਫ਼ੈਸਲਾ ਸੁਣਾਇਆ ਹੈ। ਨਾਲ ਹੀ ਦੂਜੇ ਦੋਸ਼ੀ ਨੂੰ ਬਰੀ ਕਰ ਦਿਤਾ ਗਿਆ ਹੈ। ਮਾਮਲਾ ਡੇਢ ਸਾਲ ਪਹਿਲਾਂ ਦਾ ਹੈ, ਜਦੋਂ ਜ਼ਿਲ੍ਹੇ ਦੇ ਪਿੰਡ ਮਾਨੂਕੇ ਗਿਲ ਦੇ ਅਕਾਲੀ ਦਲ ਦੇ ਸਰਪੰਚ ਦਾ ਉਸ ਦੇ ਦੋਸਤ ਨੇ ਹੀ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਨੇ ਪਹਿਲਾਂ ਤਿੰਨ ਨੂੰ ਦੋਸ਼ੀ ਬਣਾਇਆ ਸੀ

ਪਰ ਇਕ ਨੂੰ ਮੁਢਲੀ ਜਾਂਚ ਵਿਚ ਹੀ ਕਲੀਨ ਚਿਟ ਦੇ ਦਿਤੀ ਗਈ ਅਤੇ ਦੋ ਦੇ ਖਿਲਾਫ਼ ਚਲਾਨ ਪੇਸ਼ ਕੀਤਾ ਸੀ। ਹੁਣ ਕੋਰਟ ਨੇ ਇਸ ਮਾਮਲੇ ਵਿਚ ਅਹਿਮ ਫ਼ੈਸਲਾ ਦਿਤਾ ਹੈ। ਐਡਵੋਕੇਟ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ 5 ਅਪ੍ਰੈਲ 2017 ਨੂੰ ਥਾਣਾ ਨਿਹਾਲ ਸਿੰਘ ਵਾਲਾ ਵਿਚ ਕਤਲ ਦਾ ਕੇਸ ਦਰਜ ਕਰਵਾਇਆ ਗਿਆ ਸੀ। ਪੁਲਿਸ ਥਾਣੇ ‘ਚ ਦਰਜ ਬਿਆਨ ਦੇ ਮੁਤਾਬਕ ਪਿੰਡ ਮਾਨੂਕੇ ਗਿਲ ਨਿਵਾਸੀ ਇੰਦਰ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਰਵਾਰ ਅਕਾਲੀ ਦਲ ਦਾ ਸਮਰਥਕ ਹੈ

ਅਤੇ ਉਸ ਦਾ 26 ਸਾਲ ਦਾ ਪੁੱਤਰ ਬੇਅੰਤ ਸਿੰਘ ਸਰਪੰਚ ਸੀ। 5 ਅਪ੍ਰੈਲ ਨੂੰ ਜਦੋਂ ਬੇਅੰਤ ਸਿੰਘ ਘਰ ‘ਚ ਹੀ ਸੀ ਤਾਂ ਉਥੇ ਉਸ ਦਾ ਦੋਸਤ ਕੁਲਦੀਪ ਸਿੰਘ  ਉਰਫ਼ ਕੀਪਾ ਆਇਆ ਅਤੇ ਮੋਬਾਇਲ ਕਨੈਕਸ਼ਨ ਰਿਚਾਰਜ ਕਰਵਾਉਣ ਦੀ ਗੱਲ ਕਹਿ ਅਪਣੇ ਨਾਲ ਲੈ ਗਿਆ। ਬੇਅੰਤ ਸਿੰਘ ਅਤੇ ਉਸ ਦਾ ਦੋਸਤ ਕੁਲਦੀਪ ਸਿੰਘ ਕੀਪਾ, ਜਿਸ ਨੇ ਹੱਥਾਂ ਵਿਚ ਬੰਦੂਕ ਫੜੀ ਹੋਈ ਸੀ, ਦੋਵੇਂ ਪੈਦਲ ਘਰ ਤੋਂ ਚਲੇ ਗਏ। ਇੰਦਰ ਕੌਰ ਨੇ ਦੱਸਿਆ ਕਿ ਉਸ ਨੇ ਤੁਰਤ ਅਪਣੀ ਧੀ ਨੂੰ ਨਾਲ ਲੈ ਕੇ ਦੋਵਾਂ ਦਾ ਪਿੱਛਾ ਕੀਤਾ।

ਉਨ੍ਹਾਂ ਨੇ ਵੇਖਿਆ ਕਿ ਉਸ ਦੇ ਪੁੱਤਰ ਅਤੇ ਰਜਿੰਦਰ ਸਿੰਘ ਗੋਗਾ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ। ਇਸ ਵਿਚ ਰਜਿੰਦਰ ਸਿੰਘ ਉਰਫ਼ ਗੋਗਾ ਭੱਜ ਕੇ ਅਪਣੀ ਦੁਕਾਨ ਵਿਚ ਗਿਆ ਅਤੇ ਉਥੋਂ ਛੱਤ ‘ਤੇ ਜਾ ਕੇ ਉਸ ਦੇ ਬੇਟੇ ‘ਤੇ ਗੋਲੀਆਂ ਚਲਾ ਦਿਤੀਆਂ। ਇਸ ਵਿਚ ਕੁਲਦੀਪ ਸਿੰਘ ਕੀਪਾ ਨੇ ਮੌਕਾ ਵੇਖ ਕੇ ਅਪਣੇ ਹੱਥ ਵਿਚ ਫੜੀ ਬੰਦੂਕ ਨਾਲ ਵੀ ਦੋਸਤ ਸਰਪੰਚ ‘ਤੇ ਗੋਲੀ ਚਲਾ ਦਿਤੀ। ਇਸ ਤੋਂ ਬਾਅਦ ਦੋਵੇਂ ਅਪਣੇ ਤੀਜੇ ਸਾਥੀ ਰਮਨ ਕੁਮਾਰ ਰਮਨਾ ਦੇ ਨਾਲ ਮੋਟਰ ਸਾਇਕਲ ‘ਤੇ ਬੈਠ ਕੇ ਫ਼ਰਾਰ ਹੋ ਗਏ ਸਨ।

ਬਾਅਦ ਵਿਚ ਪੁਲਿਸ ਦੁਆਰਾ ਕਤਲ ਦੇ ਸਬੰਧ ਵਿਚ ਕੀਤੀ ਗਈ ਜਾਂਚ ਤੋਂ ਬਾਅਦ ਇਕ ਦੋਸ਼ੀ ਰਮਨ ਕੁਮਾਰ ਉਰਫ਼ ਰਮਨਾ ਨਿਵਾਸੀ ਬਧਨੀ ਕਲਾਂ ਨੂੰ ਕਲੀਨ ਚਿਟ ਦਿੰਦੇ ਹੋਏ ਉਸ ਨੂੰ ਕੇਸ ਤੋਂ ਬਾਹਰ ਕਰ ਦਿਤਾ ਸੀ। ਬੁੱਧਵਾਰ ਨੂੰ ਅਦਾਲਤ ਨੇ ਦੋਸ਼ੀ ਕੁਲਦੀਪ ਸਿੰਘ ਕੀਪਾ ਨੂੰ 20 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਹੈ।