ਜਗਰਾਉਂ ਪੁਲਿਸ ਨੇ ਪੰਜ ਲੁਟੇਰੇ ਕੀਤੇ ਕਾਬੂ
ਪਿੰਡ ਪੰਡੋਰੀ ਵਿਖੇ ਲੁੱਟ-ਖੋਹ ਦੀ ਨੀਅਤ ਨਾਲ ਬੀਤੀ 6 ਜੁਲਾਈ ਦੀ ਰਾਤ ਆਏ ਪੰਜ ਨੌਜਵਾਨਾਂ ਵਲੋਂ ਕੀਤੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ..........
ਜਗਰਾਉਂ : ਪਿੰਡ ਪੰਡੋਰੀ ਵਿਖੇ ਲੁੱਟ-ਖੋਹ ਦੀ ਨੀਅਤ ਨਾਲ ਬੀਤੀ 6 ਜੁਲਾਈ ਦੀ ਰਾਤ ਆਏ ਪੰਜ ਨੌਜਵਾਨਾਂ ਵਲੋਂ ਕੀਤੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਸਬੰਧੀ 5 ਲੁਟੇਰੇ ਕਾਬੂ ਕਰ ਲਏ ਹਨ। ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਦਸਿਆ ਕਿ ਪਿੰਡ ਪੰਡੋਰੀ ਵਿਖੇ ਜੀ.ਟੀ. ਰੋਡ ਨੇੜੇ ਬਣੇ ਮੱਛੀ ਤਲਾਬ 'ਤੇ
6 ਜੁਲਾਈ ਦੀ ਰਾਤ ਨੌਕਰ ਵਿਨੋਦ ਬਾਬਨ ਸੁੱਤਾ ਪਿਆ ਸੀ। ਅੱਧੀ ਰਾਤ ਨੂੰ ਵਿਨੋਦ ਬਾਬਨ ਦੀਆਂ ਚੀਕਾਂ ਸੁਣਾਈ ਦਿਤੀਆਂ। ਰੌਲਾ ਸੁਣ ਕੇ ਉਸ ਦੀ ਪਤਨੀ ਤੇ ਮਾਂ ਜਾਗ ਗਏ। ਕਮਰੇ ਨੂੰ ਅੰਦਰੋਂ ਕੁੰਡੀ ਲਗਾਈ ਹੋਈ ਸੀ। ਉਨ੍ਹਾਂ ਜਦੋਂ ਦਰਵਾਜਾ ਤੋੜਿਆ ਤਾਂ ਵਿਨੋਦ ਬਾਬਨ ਦੇ ਸਿਰ 'ਤੇ ਸੱਟਾਂ ਲੱਗੀਆਂ ਹੋਈਆਂ ਸਨ। ਹਮਲਾਵਰਾਂ ਨੇ ਸੰਗੀਤਾ ਦੇ ਸਿਰ 'ਤੇ ਦਾਤ ਨਾਲ ਵਾਰ ਕੀਤਾ, ਜਿਸ ਨਾਲ ਨੂੰਹ ਗੰਭੀਰ ਜ਼ਖ਼ਮੀ ਹੋ ਗਈ ਸੀ।