ਪੰਜਾਬ ‘ਚ ਬੀਐਡ ਦੀਆਂ 5 ਹਜ਼ਾਰ ਸੀਟਾਂ ਖ਼ਾਲੀ, ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਦਾਖ਼ਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕਾਲਜਾਂ ਵਿਚ ਬੀਐਡ ਦੀਆਂ ਖ਼ਾਲੀ ਪਈਆਂ ਸੀਟਾਂ ਭਰਨ ਨੂੰ ਲੈ ਕੇ ਸਰਕਾਰ ਦੀ ਕੋਈ ਨੀਤੀ ਨਾ ਹੋਣ ਦੇ ਕਾਰਨ ਸਟੂਡੈਂਟ ਅਤੇ ਕਾਲਜ ਪ੍ਰਬੰਧਨ...

5 thousand seats free of B.Ed

ਚੰਡੀਗੜ੍ਹ (ਸਸਸ) : ਪੰਜਾਬ ਦੇ ਕਾਲਜਾਂ ਵਿਚ ਬੀਐਡ ਦੀਆਂ ਖ਼ਾਲੀ ਪਈਆਂ ਸੀਟਾਂ ਭਰਨ ਨੂੰ ਲੈ ਕੇ ਸਰਕਾਰ ਦੀ ਕੋਈ ਨੀਤੀ ਨਾ ਹੋਣ ਦੇ ਕਾਰਨ ਸਟੂਡੈਂਟ ਅਤੇ ਕਾਲਜ ਪ੍ਰਬੰਧਨ ਉਲਝਣ ਵਿਚ ਹੈ। ਇਕ ਪਾਸੇ ਕਾਲਜਾਂ ਵਿਚ ਵੱਡੀ ਗਿਣਤੀ ਵਿਚ ਸੀਟਾਂ ਖ਼ਾਲੀ ਪਈਆਂ ਹਨ। ਦੂਜੇ ਪਾਸੇ ਵਿਦਿਆਰਥੀ ਦਾਖ਼ਲੇ ਲਈ ਸੰਘਰਸ਼ ਕਰ ਰਹੇ ਹਨ। ਪੰਜਾਬ ਦੇ ਕਾਲਜਾਂ ਵਿਚ ਬੀਐਡ ਦੀਆਂ ਲਗਭੱਗ ਪੰਜ ਹਜ਼ਾਰ ਸੀਟਾਂ ਖ਼ਾਲੀ ਪਈਆਂ ਹਨ। ਵੱਡੀ ਗਿਣਤੀ ਵਿਚ ਸਟੂਡੈਂਟਸ ਅਜਿਹੇ ਹਨ, ਜੋ ਕਿ ਬੀਐਡ ਦੀ ਦਾਖ਼ਲਾ ਪ੍ਰੀਖਿਆ ਨਹੀਂ ਦੇ ਸਕੇ ਸਨ।

ਇੰਨਾ ਹੀ ਨਹੀਂ, ਪੰਜਾਬ ਸਰਕਾਰ ਵੀ ਫਿਜ਼ੀਕਲ ਐਜੂਕੇਸ਼ਨ ਵਿਚ ਖ਼ਾਲੀ ਸੀਟਾਂ ਉਤੇ ਦਾਖ਼ਲ ਦੀ ਇਜਾਜ਼ਤ ਦੇ ਚੁੱਕੀ ਹੈ। ਉੱਚ ਸਿੱਖਿਆ ਵਿਭਾਗ ਨੇ ਤਿੰਨ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹਿਦਾਇਤ ਦਿਤੀ ਹੈ ਕਿ ਉਨ੍ਹਾਂ ਨੂੰ ਮਾਨਤਾ ਪ੍ਰਾਪਤ ਫਿਜ਼ੀਕਲ ਐਜੂਕੇਸ਼ਨ ਕਾਲਜਾਂ ਨੂੰ ਅਪਣੀਆਂ ਖ਼ਾਲੀ ਸੀਟਾਂ ਖ਼ੁਦ ਭਰਨ ਦੇ ਨਿਰਦੇਸ਼ ਦਿਤੇ ਜਾਣ ਪਰ ਬੀਐਡ ਦੇ ਵਿਦਿਆਰਥੀ ਹੁਣ ਤੱਕ ਸਰਕਾਰ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ।

ਹਿਮਾਚਲ ਪ੍ਰਦੇਸ਼ ਵਿਚ ਹੀ ਦਾਖ਼ਲੇ ਲਈ ਦਾਖ਼ਲਾ ਪ੍ਰੀਖਿਆ ਦੀ ਸ਼ਰਤ ਨਹੀਂ ਹੈ। ਸੇਖੜੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਵਿਦਿਆਰਥੀਆਂ ਨੂੰ ਐਂਟਰੈਸਟ ਟੈਸਟ ਤੋਂ ਬਿਨਾਂ ਬੀਐਡ ਵਿਚ ਦਾਖ਼ਲੇ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਸ ਨਾਲ ਸਟੂਡੈਂਟਸ ਦਾ ਭਵਿੱਖ ਸੁਰੱਖਿਅਤ ਹੋਵੇਗਾ ਅਤੇ ਸਰਕਾਰ ਨੂੰ ਵੀ ਫ਼ਾਇਦਾ ਮਿਲੇਗਾ।

Related Stories