ਕੁੜੀ ਨੂੰ ਫੇਸਬੁੱਕ ’ਤੇ ਲਗਾਈ ਦੋਸਤੀ ਪਈ ਮਹਿੰਗੀ, 30 ਲੱਖ ਦੀ ਵੱਜੀ ਠੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੇਸਬੁੱਕ (ਫੇਕਬੁੱਕ) ਬਣਦੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਮਿਲਣ ਵਾਲੇ ਲੋਕਾਂ ਅਤੇ ਦਿਖਣ ਵਾਲੀਆਂ ਚੀਜਾਂ ’ਤੇ ਅੰਨ੍ਹੇਵਾਹ ਵਿਸ਼ਵਾਸ਼ ਕਰਨ ਵਾਲੇ....

ਫੇਸਬੁਕ 'ਤੇ ਵੱਜ ਠੱਗੀ

ਮੋਹਾਲੀ (ਭਾਸ਼ਾ) : ਫੇਸਬੁੱਕ (ਫੇਕਬੁੱਕ) ਬਣਦੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਮਿਲਣ ਵਾਲੇ ਲੋਕਾਂ ਅਤੇ ਦਿਖਣ ਵਾਲੀਆਂ ਚੀਜਾਂ ’ਤੇ ਅੰਨ੍ਹੇਵਾਹ ਵਿਸ਼ਵਾਸ਼ ਕਰਨ ਵਾਲੇ ਲੋਕ ਆਏ ਦਿਨ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਘਟਨਾ ਮੋਹਾਲੀ ਤੋਂ ਸਾਹਮਣੇ ਆਈ ਹੈ ਜਿੱਥੇ 41 ਸਾਲਾਂ ਮੋਨੀਕਾ ਨਾਮਕ ਮਹਿਲਾ ਨੂੰ ਫੇਸਬੁੱਕ ’ਤੇ ਦੋਸਤੀ ਕਰਨੀ ਮਹਿੰਗੀ ਪੈ ਗਈ। ਮੋਨੀਕਾ ਨੇ ਨਵੰਬਰ ਮਹੀਨੇ ਸੋਸ਼ਲ ਮੀਡੀਆ ’ਤੇ ਜੇਮਸ ਮੈਨੂਅਲ ਨਾਮਕ ਦੋਸਤ ਬਣਿਆ, ਜੋ ਖੁਦ ਨੂੰ ਲੰਡਨ ਵਾਸੀ ਦੱਸਦਾ ਸੀ। ਮੌਨੀਕਾ ਅਤੇ ਜੇਮਸ ’ਚ ਦੋਸਤੀ ਗਹਿਰੀ ਹੋਈ ਅਤੇ ਉਹ ਫੋਨ ’ਤੇ ਵੀ ਗੱਲ ਕਰਨ ਲੱਗੇ।

ਇਸੇ ਦੌਰਾਨ ਜੇਮਸ ਨੇ ਮੋਨੀਕਾ ਨੂੰ ਤੋਹਫੇ ਵਜੋਂ ਮੁੰਦਰੀਆਂ ਅਤੇ 1,20,000 ਪੌਂਡਸ ਭੇਜਣ ਦੀ ਗੱਲ ਆਖੀ ਜਿਸ ਤੋਂ ਬਾਅਦ ਮੋਨੀਕਾ ਨੂੰ ਦਿੱਲੀ ਹਵਾਈ ਅੱਡੇ ਦੇ ਕਸਟਮ ਅਧਿਕਾਰੀ ਦੇ ਨਾਂ ’ਤੇ ਫੋਨ ਆਇਆ। ਮਹਿਲਾ ਅਧਿਕਾਰੀ ਨੇ ਪਾਰਸਲ ਦੇ ਨਾਂ ’ਤੇ 30 ਲੱਖ ਰੁਪਏ ਦੀ ਫੀਸ ਇੱਕ ਖਾਤੇ ’ਚ ਜਮ੍ਹਾ ਕਰਵਾਉਣ ਨੂੰ ਕਿਹਾ। ਜਿਵੇਂ ਹੀ ਮੋਨੀਕਾ ਨੇ ਫੀਸ ਜਮ੍ਹਾ ਕਰਵਾਈ ਤਾਂ ਉਸਤੋਂ ਬਾਅਦ ਨਾ ਕਸਟਮ ਅਧਿਕਾਰੀ ਨੇ ਫੋਨ ਚੁੱਕਿਆ ਅਤੇ ਨਾ ਹੀ ਸੋਸ਼ਲ ਮੀਡੀਆ ਵਾਲੇ ਦੋਸਤ ਜੇਮਸ ਨੇ। ਠੱਗਿਆ ਜਾਣ ’ਤੇ ਮਹਿਲਾ ਨੇ ਮੁਹਾਲੀ ਪੁਲਿਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਤੇ ਪੁਲਿਸ ਜਾਂਚ ਦਾ ਭਰੋਸਾ ਦੇ ਰਹੀ ਹੈ।

ਇਹ ਕੋਈ ਪਹਿਲਾ ਮਾਮਲਾ ਨਹੀਂ। ਫੇਸਬੁੱਕ ਦੇ ਦਿੱਤੇ ਜ਼ਖ਼ਮ ਹਾਲ ਹੀ ’ਚ ਪੇਸ਼ ਵਜੋਂ ਇੰਜੀਨੀਅਰ ਹਾਮਿਦ ਅੰਸਾਰੀ ਵੀ ਪਾਕਿਸਤਾਨ ਤੋਂ ਭੁਗਤ ਕੇ ਆਇਆ ਹੈ, ਜੋ ਇੱਕ ਸੋਸ਼ਲ ਮੀਡੀਆ ’ਤੇ ਦੋਸਤ ਬਣੀ ਕੁੜੀ ਲਈ ਪਾਕਿਸਤਾਨ ਚੱਲੇ ਗਿਆ ਸੀ, ਜਿੱਥੇ ਉਸਨੂੰ ਜਸੂਸੀ ਕਰਨ ਦੇ ਦੋਸ਼ ਹੇਠ 6 ਸਾਲ ਜੇਲ੍ਹ ’ਚ ਰੱਖਿਆ ਗਿਆ। ਇੱਦਾਂ ਦੇ ਹੋਰ ਵੀ ਕਈ ਮਾਮਲੇ ਨੇ ਜਿਹੜੇ ਨੌਜਵਾਨ ਪੀੜੀ ਨੂੰ ਸੁਚੇਤ ਕਰ ਰਹੇ ਹਨ ਕਿ ਸੋਸ਼ਲ ਮੀਡੀਆ ’ਤੇ ਦਿਖਣ ਵਾਲੀ ਹਰ ਚੀਜ਼ ਅਤੇ ਹਰ ਦੋਸਤ ’ਤੇ ਯਕੀਨ ਨਹੀਂ ਕਰ ਲੈਣਾ ਚਾਹੀਦਾ। ਫੇਸਬੁੱਕ ਅਤੇ ਸੋਸ਼ਲ ਮੀਡੀਆ ਦੀ ਬਨੌਟੀ ਦੁਨੀਆ ਤੋਂ ਅਸਲ ਦੁਨੀਆ ਜ਼ਿਆਦਾ ਖੂਬਸੂਰਤ ਹੈ ਜਿਸਨੂੰ ਮਾਣ ਲੈਣਾ ਚਾਹੀਦਾ ਹੈ।

Related Stories