2017 - 18 'ਚ 40 ਫ਼ੀ ਸਦੀ ਵਧਿਆ ਫ਼ੇਸਬੁਕ ਇੰਡੀਆ ਦਾ ਨੈਟ ਪ੍ਰਾਫ਼ਿਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮਾਰਚ 2018 ਵਿਚ ਖ਼ਤਮ ਹੋਏ ਵਿੱਤੀ ਸਾਲ ਵਿਚ ਫ਼ੇਸਬੁਕ ਇੰਡੀਆ ਦਾ ਪ੍ਰਾਫ਼ਿਟ 40 ਫ਼ੀ ਸਦੀ ਵਧ ਕੇ 57 ਕਰੋਡ਼ ਰੁਪਏ ਤੱਕ ਪਹੁੰਚ ਗਿਆ ਹੈ। ਇਹ ਦਿਖਾਉਂਦਾ ਹੈ...

Facebook

ਮੁੰਬਈ/ਨਵੀਂ ਦਿੱਲੀ : (ਭਾਸ਼ਾ) ਮਾਰਚ 2018 ਵਿਚ ਖ਼ਤਮ ਹੋਏ ਵਿੱਤੀ ਸਾਲ ਵਿਚ ਫ਼ੇਸਬੁਕ ਇੰਡੀਆ ਦਾ ਪ੍ਰਾਫ਼ਿਟ 40 ਫ਼ੀ ਸਦੀ ਵਧ ਕੇ 57 ਕਰੋਡ਼ ਰੁਪਏ ਤੱਕ ਪਹੁੰਚ ਗਿਆ ਹੈ। ਇਹ ਦਿਖਾਉਂਦਾ ਹੈ ਕਿ ਦੇਸ਼ ਵਿਚ ਡੇਟਾ ਕਾਸਟ ਵਿਚ ਤੇਜ਼ ਗਿਰਾਵਟ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਵਧੀ ਹੈ ਅਤੇ ਇਸ ਦਾ ਸਿੱਧਾ ਅਸਰ ਇਹਨਾਂ ਦੀ ਆਮਦਨੀ 'ਤੇ ਹੋਇਆ ਹੈ। ਭਾਰਤ ਵਿਚ ਕੰਪਨੀ ਦੇ ਕੁੱਲ ਆਮਦਨ ਵਿਚ 53 ਫ਼ੀ ਸਦੀ ਦੀ ਤੇਜ਼ੀ ਆਈ ਹੈ। ਸੋਸ਼ਲ ਮੀਡੀਆ ਕੰਪਨੀ ਨੇ ਇਕ ਵਿੱਤੀ ਬਿਆਨ ਵਿਚ ਕਿਹਾ ਹੈ ਕਿ ਅਮਰੀਕੀ ਮੂਲ ਕੰਪਨੀ ਨੂੰ ਦਿੱਤੀ ਗਈ ਸੇਵਾਵਾਂ ਤੋਂ ਵਾਧੇ ਵਿਚ ਮਦਦ ਮਿਲੀ ਹੈ।

ਆਮਦਨ ਵਿਚ ਵਟਸਐਪ ਤੋਂ ਕੀਤੀ ਕਈ ਕਮਾਈ ਵੀ ਸ਼ਾਮਿਲ ਹੈ। ਕੰਪਨੀ ਦੀ ਕੁੱਲ ਆਮਦਨ  ਵਿੱਤੀ ਸਾਲ 2018 ਵਿਚ 521 ਕਰੋਡ਼ ਰੁਪਏ ਰਹੀ, ਜਦੋਂ ਕਿ ਇਕ ਸਾਲ ਪਹਿਲਾਂ 407 ਕਰੋਡ਼ ਰੁਪਏ ਦਾ ਕੁਲੈਕਸ਼ਨ ਹੋਈ ਸੀ। ਵਿੱਤੀ ਬਿਆਨ ਵਿਚ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਭਾਰਤ ਵਿਚ ਕਈ ਟੈਕਸ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ਦੇ ਇਨਕਮ ਟੈਕਸ, ਵੈਟ, ਸੇਲਸ ਟੈਕਸ, ਕਸਟਮਸ, ਐਕਸਾਇਜ਼ ਅਤੇ ਸਰਵਿਸ ਟੈਕਸ ਵਰਗੇ ਮਾਮਲੇ ਪੈਂਡਿੰਗ ਹੈ। ਇਸ ਸਬੰਧ ਵਿਚ ਫ਼ੇਸਬੁਕ ਇੰਡੀਆ ਨੇ ਈਮੇਲ ਤੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿਤਾ ਹੈ।

ਇੰਡਸਟਰੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਕੰਪਨੀ ਦੀ ਭਾਰਤ ਵਿਚ ਆਮਦਨੀ ਨੂੰ ਸ਼ੁੱਧ ਤੌਰ 'ਤੇ ਜ਼ਾਹਰ ਨਹੀਂ ਕਰਦੇ ਹਨ। ਅਸ਼ੋਕ ਮਹੇਸ਼ਵਰੀ ਐਂਡ ਅਸੋਸਿਏਟਸ ਐਲਐਲਪੀ ਦੇ ਪਾਰਟਨਰ ਅਮਿਤ ਮਹੇਸ਼ਵਰੀ ਨੇ ਕਿਹਾ ਕਿ ਇਹ ਆਨਲਾਈਨ ਇਸ਼ਤਿਹਾਰ ਦੇ ਜ਼ਰੀਏ ਭਾਰਤ ਤੋਂ ਕੀਤੀ ਗਈ ਕਮਾਈ ਫ਼ੇਸਬੁਕ ਦੇ ਆਮਦਨ ਨੂੰ ਸਹੀ ਢੰਗ ਨਾਲ ਨਹੀਂ ਵਿਖਾ ਸਕਦਾ ਹੈ। ਕੰਪਨੀ ਦੇ ਮੁਤਾਬਕ, ਇਹ ਅੰਕੜੇ ਸਿਰਫ਼ ਭਾਰਤੀ ਯੂਨਿਟ ਵਲੋਂ ਅਮਰੀਕੀ ਕੰਪਨੀ ਨੂੰ ਦਿਤੀਆਂ ਹੋਈਆਂ ਸੇਵਾਵਾਂ ਦੇ ਹਨ। ਭਾਰਤੀ ਸ਼ਾਖਾ ਸਿੰਗਾਪੁਰ ਵਿਚ ਰਜਿਸਟਰਡ ਇੱਕ ਕੰਪਨੀ ਵਲੋਂ ਸੰਚਾਲਿਤ ਹੈ।  

ਦਸੰਬਰ ਵਿਚ ਜਾਰੀ ਇਕ ਤਾਜ਼ਾ ਰਿਪੋਰਟ ਦੇ ਮੁਤਾਬਕ, 2019 ਵਿਚ ਭਾਰਤ ਵਿਚ ਡਿਜਿਟਲ ਇਸ਼ਤਿਹਾਰਾਂ ਦਾ ਕੰਮ-ਕਾਜ 18,802.3 ਕਰੋਡ਼ ਰੁਪਏ ਦਾ ਰਹਿ ਸਕਦਾ ਹੈ, ਜੋਕਿ 2018 ਵਿਚ 14,162.2 ਕਰੋਡ਼ ਰੁਪਏ ਦਾ ਸੀ। ਗੂਗਲ ਅਤੇ ਫੇਸਬੁਕ ਭਾਰਤ ਵਿਚ ਡਿਜਿਟਲ ਇਸ਼ਤਿਹਾਰ ਖ਼ਰਚ ਦਾ 65 ਫ਼ੀ ਸਦੀ ਹਿੱਸਾ ਅਪਣੇ ਕਬਜ਼ੇ ਵਿਚ ਲੈਂਦਾ ਹੈ। ਪਿਛਲੇ ਦੋ ਸਾਲਾਂ ਤੋਂ ਭਾਰਤ ਸਰਕਾਰ ਫ਼ੇਸਬੁਕ ਅਤੇ ਗੂਗਲ ਵਰਗੀ ਕੰਪਨੀਆਂ ਨਾਲ ਦੇਸ਼ ਵਿਚ ਇਸ਼ਤਿਹਾਰ ਆਮਦਨੀ 'ਤੇ ਟੈਕਸ ਲਗਾਉਣ ਤੋਂ ਪਰੇਸ਼ਾਨ ਹੈ।

ਸਰਕਾਰ ਨੇ ਗੂਗਲ ਟੈਕਸ ਨਾਮ ਨਾਲ ਪ੍ਰਸਿੱਧ ਸਮਾਨਤਾ ਲੇਵੀ ਸਥਾਪਿਤ ਕੀਤੀ ਹੈ, ਜਿਸ ਦੇ ਤਹਿਤ ਘਰੇਲੂ ਬਾਜ਼ਾਰ ਵਿਚ ਇਸ਼ਤਿਹਾਰ ਤੋਂ ਕਮਾਈ ਆਮਦਨ 'ਤੇ 6 ਫ਼ੀ ਸਦੀ ਟੈਕਸ ਵਸੂਲ ਕੀਤਾ ਜਾਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਮਾਨਤਾ ਟੈਕਸ ਦਾ ਪੂਰਾ ਹਿੱਸਾ ਗੂਗਲ, ਫ਼ੇਸਬੁਕ ਅਤੇ ਲਿੰਕਡਿਨ ਤੋਂ ਹੀ ਮਿਲ ਰਿਹਾ ਹੈ।

Related Stories