ਕਨੇਡਾ,ਯੂਕੇ ਦੇ ਪੰਜਾਬੀ ਸੰਸਦ ਮੈਂਬਰਾਂ ਨੇ ਕਿਸਾਨਾਂ ਹੱਕ ਵਿਚ ਮਰਿਆ ਹਾਅ ਦਾ ਨਾਅਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਵਾਸੀ ਭਾਰਤੀ ਅਤੇ ਵਿਦੇਸ਼ੀ ਸਿਆਸਤਦਾਨ ਦਿੱਲੀ ਵਿਚ ਚੱਲ ਰਹੇ ਕਿਸਾਨਾਂ ਦੇ ਹਮਾਇਤ ਵਿੱਚ ਅੱਗੇ ਆਏ ਹਨ।

farmer protest

ਚੰਡੀਗੜ੍ਹ :ਪ੍ਰਵਾਸੀ ਭਾਰਤੀ ਅਤੇ ਵਿਦੇਸ਼ੀ ਸਿਆਸਤਦਾਨ ਦਿੱਲੀ ਵਿਚ ਚੱਲ ਰਹੇ ਕਿਸਾਨਾਂ ਦੇ ਹਮਾਇਤ ਵਿੱਚ ਅੱਗੇ ਆਏ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਹਰਿਆਣਾ ਅਤੇ ਦਿੱਲੀ ਪੁਲਿਸ ਦੁਆਰਾ ਲਗਾਈਆਂ ਗਈਆਂ ਸ਼ਕਤੀਆਂ,ਪਾਣੀ ਦੀਆਂ ਤੋਪਾਂ ਅਤੇ ਪਾਬੰਦੀਆਂ ਦੀ ਵੀ ਨਿਖੇਧੀ ਕੀਤੀ ਹੈ। ਐਨਡੀਪੀ ਦੇ ਵਿਧਾਇਕ ਅਤੇ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸੰਸਦ ਸਕੱਤਰ ਰਚਨਾ ਸਿੰਘ ਨੇ ਮਾਈਕ੍ਰੋ ਬਲੌਗਿੰਗ ਵੈਬਸਾਈਟ ਉੱਤੇ ਇੱਕ ਕਲਿੱਪ ਸਾਂਝੀ ਕੀਤੀ। ਉਨ੍ਹਾਂ ਨੇ ਵੀਡੀਓ ਦੇ ਨਾਲ ਲਿਖਿਆ ਪੰਜਾਬ ਦੇ ਕਿਸਾਨੀ ਨਾਲ ਜੋ ਸਲੂਕ ਕੀਤਾ ਜਾ ਰਿਹਾ ਹੈ, ਜਿਸ ਨਾਲ ਮੈਂ ਸੱਚਮੁੱਚ ਦੁਖੀ ਹਾਂ। ਇਹ ਅਸਵੀਕਾਰਨਯੋਗ ਹੈ ।