ਸੁਖਪਾਲ ਖਹਿਰਾ ਹੀ ਪੰਜਾਬ ਦੇ ਹਿਤਾਂ ਦੀ ਰਾਖੀ ਕਰ ਸਕਦਾ ਹੈ : ਕੰਗ ਭਰਾ ਤੇ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਆਮ ਆਦਮੀ ਪਾਰਟੀ ਸਰੀ ਦੇ ਆਗੂ ਰਛਪਾਲ ਸਿੰਘ ਕੰਗ, ਜਗਜੀਤ ਸਿੰਘ ਮਾਨ, ਭੁਪਿੰਦਰ ਸਿੰਘ ਕੰਗ, ਰਾਜ ਗੁਪਤਾ, ਤੇਜਿੰਦਰ ਸਿੰਘ ਕੰਗ ਨੇ.........

Kang Brother and Mann

ਸਰੀ (ਕੈਨੇਡਾ)   : ਆਮ ਆਦਮੀ ਪਾਰਟੀ ਸਰੀ ਦੇ ਆਗੂ ਰਛਪਾਲ ਸਿੰਘ ਕੰਗ, ਜਗਜੀਤ ਸਿੰਘ ਮਾਨ, ਭੁਪਿੰਦਰ ਸਿੰਘ ਕੰਗ, ਰਾਜ ਗੁਪਤਾ, ਤੇਜਿੰਦਰ ਸਿੰਘ ਕੰਗ ਨੇ ਕੇਜਰੀਵਾਲ ਦੀਆਂ ਪਾਰਟੀ ਮਾਰੂ ਨੀਤੀਆਂ ਅਤੇ ਅਨੁਸਾਸ਼ਨਹੀਣ ਦੇ ਮੱਦੇਨਜ਼ਰ ਇੱਕ ਮੀਟਿੰਗ ਦੌਰਾਨ ਕਿਹਾ ਕਿ ਕੇਜਰੀਵਾਲ ਨੇ ਚੋਣਾਂ ਦੌਰਾਨ ਵਿਦੇਸ਼ਾਂ ਤੋਂ ਐਨ.ਆਰ.ਆਈਜ਼ ਕੋਲੋ ਲੱਖਾਂ ਰੁਪਏ ਇਕੱਠੇ ਕੀਤੇ, ਜਿੰਨ੍ਹਾਂ ਨੇ ਪਾਰਟੀ ਫੰਡ ਦੇ ਨਾਂ ਤੇ ਇਨ੍ਹਾਂ ਆਗੂਆਂ ਨੇ ਆਪਸ 'ਚ ਰਲ ਕੇ ਪੈਸੇ ਖਾ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਘੜੰਮ ਚੌਧਰੀਆਂ ਨੇ ਪਾਰਟੀ ਨੂੰ ਆਪਣੇ ਹੱਥਾਂ ਦੀ ਕੱਠਪੁਤਲੀ ਬਣਾ ਕੇ ਦਿੱਲੀ ਅਤੇ ਪੰਜਾਬ ਨੂੰ ਹਿੱਸਿਆ 'ਚ ਵੰਡ ਕੇ ਰੱਖ ਦਿਤਾ ਹੈ,

ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਤੇ ਉਨ੍ਹਾਂ ਨੂੰ ਕੇਜਰੀਵਾਲ ਨੇ ਭਰੋਸਾ ਦਿਤਾ ਸੀ ਕਿ ਪੰਜਾਬ 'ਚ ਅਮਨ, ਸ਼ਾਂਤੀ ਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਵੇਗੀ ਪਰ ਕੇਜਰੀਵਾਲ ਨੇ ਆਪਣੀ ਪਾਰਟੀ ਵਿਚੋ ਹੋਰ ਸੱਪ ਕੱਢ ਕੇ ਪੰਜਾਬ ਦੇ ਲੋਕਾਂ ਲਈ ਚਿੰਤਾਂ ਪੈਦਾ ਕਰ ਦਿਤੀ ਹੈ।

ਰਛਪਾਲ ਸਿੰਘ ਕੰਗ ਤੇ ਜਗਜੀਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਪਾਰਟੀ ਵਿੱਚ ਵਿਰੋਧੀ ਧਿਰ ਦੇ ਦਿਗਜ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਸੁੱਚਾ ਸਿੰਘ ਛੋਟੇਪੁਰ ਵਰਗੇ ਨੇਤਾਵਾਂ ਨੂੰ ਪਾਰਟੀ ਵਿਚੋਂ ਬਰਖ਼ਾਸਤ ਕਰਕੇ ਪੰਜਾਬ ਦੇ ਵੋਟਰਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ, ਜਿਸ ਨਾਲ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਕੋਈ ਨੇਤਾ ਨਹੀਂ ਰਿਹਾ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਸਖਪਾਲ ਸਿੰਘ ਖਹਿਰਾ ਦੀ ਲੋਕ ਹਿੱਤ ਲੜਾਈ ਵਿੱਚ ਕੈਨੇਡਾ ਦੇ ਐਨ.ਆਰ.ਆਈਜ਼ ਉਨ੍ਹਾਂ ਨਾਲ ਚਟਾਂਨ ਵਾਂਗੂ ਖੜ੍ਹੇ ਹਨ ਅਤੇ ਸਮਾਂ ਆਉਣ ਤੇ ਲੋੜ ਪੈਣ ਤੇ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਰਹਿਣਗੇ। 

Related Stories