IND vs WI : ਵੈਸਟ ਇੰਡੀਜ਼ ਨੇ ਟਾਸ ਜਿੱਤ ਚੁਣੀ ਬੱਲੇਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵੈਸਟ ਇੰਡੀਜ਼ ਨੇ ਵੀਰਵਾਰ ਨੂੰ ਭਾਰਤ ਦੇ ਖਿਲਾਫ਼ ਪੰਜਵੇਂ ਅਤੇ ਆਖ਼ਰੀ ਵਨਡੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ...

IND vs WI: West Indies won the toss...

ਤਿਰੁਵਨੰਤਪੁਰਮ (ਭਾਸ਼ਾ) : ਵੈਸਟ ਇੰਡੀਜ਼ ਨੇ ਵੀਰਵਾਰ ਨੂੰ ਭਾਰਤ ਦੇ ਖਿਲਾਫ਼ ਪੰਜਵੇਂ ਅਤੇ ਆਖ਼ਰੀ ਵਨਡੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਵੈਸਟ ਇੰਡੀਜ਼ ਨੇ ਟੀਮ ਵਿਚ ਦੋ ਬਦਲਾਵ ਕਰ ਕੇ ਚੋਟਿਲ ਏਸ਼ਲੇ ਨਰਸ ਦੀ ਜਗ੍ਹਾ ਦਵੇਂਦਰ ਬਿਸ਼ੂ ਅਤੇ ਸੀ. ਹੇਮਰਾਜ ਦੀ ਜਗ੍ਹਾ ਸ਼ੇਨ ਥਾਮਸ ਨੂੰ ਸ਼ਾਮਿਲ ਕੀਤਾ ਹੈ। ਭਾਰਤ ਅਤੇ ਵੈਸਟ ਇੰਡੀਜ਼ ਦੇ ਵਿਚ ਖੇਡੀ ਜਾ ਰਹੀ ਵਨਡੇ ਸੀਰੀਜ਼ ਹੁਣ ਇਕ ਰੋਚਕ ਪੱਧਰ ‘ਤੇ ਪਹੁੰਚ ਗਈ ਹੈ।

ਚਾਰ ਮੈਚਾਂ ਤੋਂ ਬਾਅਦ ਭਾਰਤ ਹਾਲਾਂਕਿ 2-1 ਨਾਲ ਅੱਗੇ ਹੈ ਪਰ ਵੀਰਵਾਰ ਨੂੰ ਹੋਣ ਵਾਲਾ ਆਖ਼ਰੀ ਮੈਚ ਜੇਕਰ ਵੈਸਟ ਇੰਡੀਜ਼ ਦੇ ਨਾਮ ਰਹਿੰਦਾ ਹੈ ਤਾਂ ਸੀਰੀਜ਼ ਦਾ ਨਤੀਜਾ ਡਰਾਅ ਰਹੇਗਾ। ਇਸ ਲਿਹਾਜ਼ ਤੋਂ ਵੈਸਟ ਇੰਡੀਜ਼ ਪੂਰੀ ਕੋਸ਼ਿਸ਼ ਵਿਚ ਹੋਵੇਗੀ ਕਿ ਇਹ ਮੈਚ ਉਸ ਦੇ ਨਾਮ ਰਹੇ ਅਤੇ ਉਹ ਹਾਰਨ ਵਾਲੀ ਟੀਮ ਨਾ ਕਹਾਵੇ। ਭਾਰਤ ਨੇ ਪਹਿਲਾ ਮੈਚ ਅਪਣੇ ਨਾਮ ਕੀਤਾ ਸੀ ਤਾਂ ਉਥੇ ਹੀ ਵੈਸਟ ਇੰਡੀਜ਼ ਨੇ ਦੂਜਾ ਮੈਚ ਟਾਈ ਕਰਵਾ ਦਿਤਾ

ਅਤੇ ਫਿਰ ਤੀਜੇ ਮੈਚ ਵਿਚ ਜਿੱਤ ਹਾਸਲ ਕਰਦੇ ਹੋਏ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ ਸੀ। ਚੌਥੇ ਮੈਚ ਵਿਚ ਹਾਲਾਂਕਿ ਭਾਰਤ ਨੇ ਇਕ ਤਰਫ਼ਾ ਜਿੱਤ ਹਾਸਲ ਕਰਦੇ ਹੋਏ ਇਕ ਕਦਮ ਅੱਗੇ ਲੈ ਲਿਆ ਸੀ। ਭਾਰਤ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਹੁਣ ਤੱਕ ਸਾਰੇ ਮੈਚਾਂ ਵਿਚ ਉਸ ਦੀ ਬੱਲੇਬਾਜ਼ੀ ਸ਼ਾਨਦਾਰ ਰਹੀ ਹੈ। ਗੇਂਦਬਾਜ਼ੀ ਵਿਚ ਸ਼ੁਰੂਆਤੀ ਤਿੰਨ ਮੈਚਾਂ ਵਿਚ ਉਸ ਨੂੰ ਨਿਰਾਸ਼ਾ ਮਿਲੀ ਸੀ ਪਰ ਚੌਥੇ ਮੈਚ ਵਿਚ ਗੇਂਦਬਾਜ਼ਾਂ ਨੇ ਦਮਦਾਰ ਪ੍ਰਦਰਸ਼ਨ ਵਿਖਾਇਆ ਸੀ।

ਰੋਹਿਤ ਨੇ ਪਿਛਲੇ ਮੈਚ ਵਿਚ ਬਹੁਤ ਜ਼ਬਰਦਸਤ ਸ਼ਤਕ ਦੀ ਪਾਰੀ ਖੇਡੀ ਸੀ ਤਾਂ ਉਥੇ ਹੀ ਅੰਬਾਤੀ ਰਾਯੁਡੂ ਨੇ ਚੌਥੇ ਨੰਬਰ ਉਤੇ ਟੀਮ ਨੂੰ ਸੰਭਾਲਿਆ ਸੀ ਅਤੇ ਅਪਣੇ ਵਨਡੇ ਕਰੀਅਰ ਦਾ ਤੀਜਾ ਸ਼ਤਕ ਵੀ ਬਣਾਇਆ ਸੀ। ਇਨ੍ਹਾਂ ਦੋਵਾਂ ਦੇ ਵਿਚ ਤੀਸਰੇ ਵਿਕੇਟ ਲਈ ਹੋਈ ਦੋਹਰੇ ਸ਼ਤਕ ਦੀ ਸਾਂਝੇਦਾਰੀ ਦੇ ਦਮ ‘ਤੇ ਹੀ ਟੀਮ ਨੇ ਬਹੁਤ ਵਧੀਆ ਸਕੋਰਾਂ ਦਾ ਟੀਚਾ ਖੜ੍ਹਾ ਕੀਤਾ ਸੀ ਜਿਸ ਦੇ ਸਾਹਮਣੇ ਵਿੰਡੀਜ਼ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਈ ਸੀ। 

ਕੋਹਲੀ ਪਹਿਲੇ ਤਿੰਨ ਮੈਚਾਂ ਵਿਚ ਸ਼ਤਕ ਬਣਾ ਚੁੱਕੇ ਹਨ।  ਇਸ ਸਮੇਂ ਉਨ੍ਹਾਂ ਦਾ ਬੱਲਾ ਸ਼ਾਨਦਾਰ ਚੱਲ ਰਿਹਾ ਹੈ ਅਤੇ ਇਸ ਲਈ ਵਿੰਡੀਜ਼ ਲਈ ਉਹ ਸਭ ਤੋਂ ਵੱਡਾ ਖ਼ਤਰਾ ਹੈ। ਸ਼ਿਖਰ ਧਵਨ ਦਾ ਬੱਲਾ ਹਾਲਾਂਕਿ ਜ਼ਿਆਦਾ ਕੁਝ ਕਰ ਨਹੀਂ ਸਕਿਆ ਸੀ।

Related Stories