ਨਿਊਜ਼ੀਲੈਂਡ ਖਿਲਾਫ਼ ਟੀ-20 ਸੀਰੀਜ਼ ਵਿਚ ਟੀਮ ਇੰਡੀਆ ਦੀ ਕਪਤਾਨੀ ਕਰ ਸਕਦੇ ਹਨ ਕੇਐਲ ਰਾਹੁਲ- ਰਿਪੋਰਟ

ਏਜੰਸੀ

ਖ਼ਬਰਾਂ, ਖੇਡਾਂ

ਟੀ-20 ਵਿਸ਼ਵ ਕੱਪ ਤੋਂ ਬਾਅਦ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 'ਚ ਕੇਐੱਲ ਰਾਹੁਲ ਟੀਮ ਇੰਡੀਆ ਦੇ ਕਪਤਾਨ ਬਣ ਸਕਦੇ ਹਨ।

KL Rahul to lead India in New Zealand T20Is

ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਤੋਂ ਬਾਅਦ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 'ਚ ਕੇਐੱਲ ਰਾਹੁਲ ਟੀਮ ਇੰਡੀਆ ਦੇ ਕਪਤਾਨ ਬਣ ਸਕਦੇ ਹਨ।ਬੀਸੀਸੀਆਈ ਦੇ ਇਕ ਅਧਿਕਾਰੀ ਦੇ ਹਵਾਲੇ ਤੋਂ ਇਹ ਰਿਪੋਰਟ ਸਾਹਮਣੇ ਆਈ ਹੈ। ਅਧਿਕਾਰੀ ਮੁਤਾਬਕ, 'ਟੀਮ ਦੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੀ ਲੋੜ ਹੈ ਅਤੇ ਕੇਐੱਲ ਰਾਹੁਲ ਟੀ-20 ਫਾਰਮੈਟ ਲਈ ਟੀਮ ਇੰਡੀਆ ਦਾ ਖਾਸ ਹਿੱਸਾ ਰਹੇ ਹਨ। ਅਜਿਹੇ 'ਚ ਉਹਨਾਂ ਦੀ ਕਪਤਾਨੀ ਲਗਭਗ ਤੈਅ ਹੈ’।

ਹੋਰ ਪੜ੍ਹੋ: ਨਵਜੋਤ ਸਿੱਧੂ ਤੇ CM ਚੰਨੀ ਦੀ ਕੇਦਾਰਨਾਥ ਫੇਰੀ 'ਤੇ ਰਵਨੀਤ ਬਿੱਟੂ ਦਾ ਤੰਜ਼

ਚੰਗੀ ਖ਼ਬਰ ਇਹ ਹੈ ਕਿ ਇਸ ਸੀਰੀਜ਼ ਲਈ ਫੈਨਜ਼ ਨੂੰ ਸਟੇਡੀਅਮ ਵਿਚ ਆਉਣ ਦੀ ਮਨਜ਼ੂਰੀ ਮਿਲ ਸਕਦੀ ਹੈ। ਹਾਲਾਂਕਿ ਇਸ ਦੇ ਲਈ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ। ਬੀਸੀਸੀਆਈ ਦੇ ਇਕ ਸੂਤਰ ਨੇ ਕਿਹਾ, "ਅਸੀਂ ਪ੍ਰਸ਼ੰਸਕਾਂ ਨੂੰ ਸਟੇਡੀਅਮ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਵਾਂਗੇ ਪਰ ਪੂਰੀ ਸਮਰੱਥਾ ਵਿਚ ਨਹੀਂ। ਅਸੀਂ ਸਥਾਨਕ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਅਤੇ ਉਸ ਮੁਤਾਬਕ ਯੋਜਨਾ ਤਿਆਰ ਕੀਤੀ ਜਾਵੇਗੀ”।

ਹੋਰ ਪੜ੍ਹੋ: ਪੰਜਾਬ ਪੁਲਿਸ ਵਲੋਂ ਮੋਗਾ ਤੋਂ 18 ਕੁਇੰਟਲ ਚੂਰਾ ਪੋਸਤ ਬਰਾਮਦ; 11 ਵਿਅਕਤੀ ਨਾਮਜ਼ਦ

ਟੀ-20 ਸੀਰੀਜ਼ 'ਚ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣ ਦੀ ਗੱਲ ਕਰੀਏ ਤਾਂ ਜਸਪ੍ਰੀਤ ਬੁਮਰਾਹ ਨੇ ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ ਹਾਰ ਤੋਂ ਬਾਅਦ ਖਿਡਾਰੀਆਂ ਦੀ ਥਕਾਵਟ ਦਾ ਮੁੱਦਾ ਚੁੱਕਿਆ ਸੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ 'ਚ ਤਿੰਨ ਟੀ-20 ਅੰਤਰਰਾਸ਼ਟਰੀ ਅਤੇ ਦੋ ਟੈਸਟ ਮੈਚ ਖੇਡੇ ਜਾਣਗੇ। ਟੀ-20 ਅੰਤਰਰਾਸ਼ਟਰੀ ਮੈਚ 17, 19 ਅਤੇ 21 ਨਵੰਬਰ ਨੂੰ ਹੋਣਗੇ। ਇਹ ਮੈਚ ਜੈਪੁਰ, ਰਾਂਚੀ ਅਤੇ ਕੋਲਕਾਤਾ ਵਿਚ ਹੋਣਗੇ।

ਹੋਰ ਪੜ੍ਹੋ: ਪਰਿਵਾਰ ਨੇ ਬਿਆਨ ਕੀਤਾ 1984 ਦਾ ਖੌਫ਼ਨਾਕ ਮੰਜ਼ਰ, 7 ਦਿਨ ਘਰ ਦੀ ਛੱਤ ’ਤੇ ਮੌਤ ਦੇ ਸਾਏ 'ਚ ਕੱਟੇ'

ਇਸ ਦੇ ਨਾਲ ਹੀ ਪਹਿਲਾ ਟੈਸਟ ਮੈਚ 25 ਨਵੰਬਰ ਤੋਂ ਕਾਨਪੁਰ ਵਿਚ ਖੇਡਿਆ ਜਾਵੇਗਾ। ਸੀਰੀਜ਼ ਦਾ ਦੂਜਾ ਮੈਚ 3 ਤੋਂ 7 ਦਸੰਬਰ ਤੱਕ ਮੁੰਬਈ 'ਚ ਹੋਵੇਗਾ। ਸੀਰੀਜ਼ ਲਈ ਟੀਮ ਦੇ ਨਾਂਵਾਂ ਲਈ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਰਾਸ਼ਟਰੀ ਚੋਣ ਕਮੇਟੀ ਅਗਲੇ ਕੁਝ ਦਿਨਾਂ ਵਿਚ ਬੈਠਕ ਕਰ ਸਕਦੀ ਹੈ। ਇਸ ਦੌਰਾਨ ਭਾਰਤ ਦੇ ਨਵੇਂ ਟੀ-20 ਕਪਤਾਨ ਬਾਰੇ ਵੀ ਫੈਸਲੇ ਲਿਆ ਜਾ ਸਕਦਾ ਹੈ ਕਿਉਂਕਿ ਖ਼ਬਰਾਂ ਅਨੁਸਾਰ ਵਿਰਾਟ ਕੋਹਲੀ ਵਲੋਂ ਕਪਤਾਨੀ ਛੱਡਣਾ ਤੈਅ ਹੈ। ਉਹਨਾਂ ਦੀ ਜਗ੍ਹਾ ਕਪਤਾਨੀ ਲੈਣ ਵਾਲੇ ਸੰਭਾਵਿਤ ਨਾਵਾਂ ਵਿਚ ਰੋਹਿਤ ਸ਼ਰਮਾ ਦਾ ਨਾਂਅ ਸਭ ਤੋਂ ਅੱਗੇ ਹੈ।