19 ਸਾਲ ਦੇ ਸਿਦਕ ਸਿੰਘ ਨੇ ਦੁਹਰਾਇਆ ਅਨਿਲ ਕੁੰਬਲੇ ਦਾ ਰਿਕਾਰਡ
19 ਸਾਲ ਦੇ ਸਿਦਕ ਸਿੰਘ ਨੇ ਸੀਨੀਅਰ ਕ੍ਰਿਕੇਟ ਵਿਚ ਆਗਾਜ਼ ਤੋਂ ਪਹਿਲਾਂ ਹੀ ਅਜਿਹਾ ਰਿਕਾਰਡ ਬਣਾ ਲਿਆ ਹੈ, ਜੋ ਵੱਡੇ-ਵੱਡੇ...
ਨਵੀਂ ਦਿੱਲੀ (ਭਾਸ਼ਾ) : 19 ਸਾਲ ਦੇ ਸਿਦਕ ਸਿੰਘ ਨੇ ਸੀਨੀਅਰ ਕ੍ਰਿਕੇਟ ਵਿਚ ਆਗਾਜ਼ ਤੋਂ ਪਹਿਲਾਂ ਹੀ ਅਜਿਹਾ ਰਿਕਾਰਡ ਬਣਾ ਲਿਆ ਹੈ, ਜੋ ਵੱਡੇ-ਵੱਡੇ ਦਿੱਗਜ ਪੂਰੇ ਕਰੀਅਰ ਵਿਚ ਨਹੀਂ ਬਣਾ ਪਾਉਂਦੇ ਹਨ। ਸਿਦਕ ਸਿੰਘ ਨੇ ਪੁਡੂਚੈਰੀ ਤੋਂ ਖੇਡਦੇ ਹੋਏ ਸ਼ਨੀਵਾਰ ਨੂੰ ਅੰਡਰ-23 ਸੀਕੇ ਨਾਇਡੂ ਟਰਾਫ਼ੀ ਵਿਚ ਇਕ ਹੀ ਪਾਰੀ ਵਿਚ 10 ਵਿਕੇਟ ਝਟਕੇ। ਉਨ੍ਹਾਂ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪੁਡੂਚੈਰੀ ਨੇ ਮਣੀਪੁਰ ਨੂੰ 71 ਦੌੜਾਂ ‘ਤੇ ਹੀ ਸਮੇਟ ਦਿਤਾ।
ਬਨਾਰਸ ਵਿਚ ਜੰਮੇ 19 ਸਾਲ ਦੇ ਸਿਦਕ ਸਿੰਘ 2015 ਵਿਚ ਮੁੰਬਈ ਵਲੋਂ ਸੱਤ ਟੀ-20 ਮੈਚ ਖੇਡ ਚੁੱਕੇ ਹਨ। ਤੱਦ ਉਹ ਮੁੰਬਈ ਲਈ ਡੈਬਿਊ ਕਰਨ ਵਾਲੇ ਦੂਜੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣੇ ਸਨ। ਉਨ੍ਹਾਂ ਨੇ 15 ਸਾਲ ਦੀ ਉਮਰ ਵਿਚ ਮੁੰਬਈ ਵਲੋਂ ਮੈਚ ਖੇਡਿਆ ਸੀ। ਮੁੰਬਈ ਵਲੋਂ ਸਭ ਤੋਂ ਘੱਟ ਉਮਰ ਵਿਚ ਡੈਬਿਊ ਕਰਨ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਹੈ। ਉਨ੍ਹਾਂ ਨੇ 14 ਸਾਲ ਦੀ ਉਮਰ ਵਿਚ ਮੁੰਬਈ ਲਈ ਪਹਿਲਾ ਮੈਚ ਖੇਡਿਆ ਸੀ।
ਲੈਫਟ ਆਰਮ ਸਪਿਨਰ ਸਿਦਕ ਸਿੰਘ ਬਾਅਦ ਵਿਚ ਮੁੰਬਈ ਦੀ ਟੀਮ ਛੱਡ ਕੇ ਪੁਡੂਚੈਰੀ ਲਈ ਖੇਡਣ ਲੱਗੇ। ਉਨ੍ਹਾਂ ਨੇ ਸ਼ਨੀਵਾਰ ਨੂੰ 17.5 ਓਵਰ ਵਿਚ 31 ਦੌੜਾਂ ਵਿਚ 10 ਵਿਕੇਟ ਝਟਕੇ। ਸਿਦਕ ਸਿੰਘ ਦੇ ਛੋਟੇ ਜਿਹੇ ਕਰੀਅਰ ਵਿਚ ਸ਼ੱਕੀ ਬਾਲਿੰਗ ਐਕਸ਼ਨ ਦੀ ਸ਼ਿਕਾਇਤ ਵੀ ਹੋ ਚੁੱਕੀ ਹਨ। ਹਾਲਾਂਕਿ, ਉਹ ਐਕਸ਼ਨ ਸੁਧਾਰਦੇ ਹੋਏ ਫਿਰ ਮੈਦਾਨ ‘ਚ ਉਤਰ ਆਏ ਹਨ। 19 ਸਾਲ ਦੇ ਸਿਦਕ ਸਿੰਘ ਅਪਣੇ ਇਸ ਪ੍ਰਦਰਸ਼ਨ ਦੇ ਨਾਲ ਹੀ ਦਿੱਗਜ ਲੈੱਗ ਸਪਿਨਰ ਅਨਿਲ ਕੁੰਬਲੇ ਦੇ ਉਸ ਕਲੱਬ ਵਿਚ ਸ਼ਾਮਿਲ ਹੋ ਗਏ ਹਨ,
ਜਿਨ੍ਹਾਂ ਨੇ ਇਕ ਪਾਰੀ ਵਿਚ 10 ਵਿਕੇਟ ਝਟਕੇ ਹਨ। ਹਾਲਾਂਕਿ, ਸਾਬਕਾ ਕਪਤਾਨ ਅਨਿਲ ਕੁੰਬਲੇ ਨੇ ਟੈਸਟ ਕ੍ਰਿਕੇਟ ਵਿਚ ਅਜਿਹਾ ਕੀਤਾ ਹੈ। ਜਦੋਂ ਕਿ ਸਿਦਕ ਸਿੰਘ ਨੇ ਅੰਡਰ-23 ਕ੍ਰਿਕੇਟ ਵਿਚ ਇਹ ਕਾਰਨਾਮਾ ਕੀਤਾ ਹੈ। ਲੈੱਗ ਸਪਿਨਰ ਅਨਿਲ ਕੁੰਬਲੇ ਨੇ 1999 ਵਿਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਵਿਚ ਇਕ ਹੀ ਪਾਰੀ ਵਿਚ ਪਾਕਿਸਤਾਨ ਦੇ ਸਾਰੇ 10 ਬੱਲੇਬਾਜ਼ਾਂ ਨੂੰ ਆਉਟ ਕੀਤਾ ਸੀ। ਉਹ ਟੈਸਟ ਇਤਿਹਾਸ ਵਿਚ ਅਜਿਹਾ ਕਰਨ ਵਾਲੇ ਸਿਰਫ਼ ਦੂਜੇ ਗੇਂਦਬਾਜ਼ ਬਣੇ ਸਨ।
ਉਨ੍ਹਾਂ ਨੂੰ ਪਹਿਲਾਂ ਸਿਰਫ਼ ਇੰਗਲੈਂਡ ਦੇ ਜਿਮ ਲੇਕਰ ਹੀ ਇਕ ਪਾਰੀ ਵਿਚ 10 ਵਿਕੇਟ ਲੈ ਸਕੇ ਹਨ। ਜਿਮ ਲੇਕਰ ਨੇ ਆਸਟਰੇਲੀਆ ਦੇ ਖਿਲਾਫ਼ ਇਹ ਪ੍ਰਦਰਸ਼ਨ ਕੀਤਾ ਸੀ। ਟੈਸਟ ਕ੍ਰਿਕੇਟ ਵਿਚ ਜਿਮ ਲੇਕਰ ਅਤੇ ਅਨਿਲ ਕੁੰਬਲੇ ਤੋਂ ਇਲਾਵਾ ਕੋਈ ਵੀ ਕ੍ਰਿਕੇਟਰ ਇਕ ਪਾਰੀ ਵਿਚ 10 ਵਿਕੇਟ ਨਹੀਂ ਲੈ ਸਕਿਆ ਹੈ।