Tokyo Paralympics: ਸ਼ੂਟਿੰਗ ਵਿਚ ਮਨੀਸ਼ ਨਰਵਾਲ ਨੇ ਸੋਨ ਤੇ ਸਿੰਘਰਾਜ ਨੇ ਚਾਂਦੀ ਦਾ ਤਮਗਾ ਕੀਤਾ ਹਾਸਲ

ਏਜੰਸੀ

ਖ਼ਬਰਾਂ, ਖੇਡਾਂ

ਮੌਜੂਦਾ ਪੈਰਾਲੰਪਿਕਸ 'ਚ ਭਾਰਤ ਨੇ ਹੁਣ ਤੱਕ 15 ਤਮਗੇ (3 ਸੋਨ, 7 ਚਾਂਦੀ ਅਤੇ 5 ਕਾਂਸੀ ) ਜਿੱਤੇ ਹਨ।

Manish Narwal and Singhraj Adhana

ਟੋਕੀਉ: ਟੋਕੀਉ ਪੈਰਾਲੰਪਿਕਸ ਦੇ ਸ਼ੂਟਿੰਗ ਮੁਕਾਬਲੇ (Shooting) ਵਿਚ ਭਾਰਤੀ ਪੈਰਾ ਸ਼ੂਟਰਸ ਦਾ ਸ਼ਾਨਦਾਰ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਹੈ। ਇਸ ਮੁਕਾਬਲੇ ਵਿਚ ਮਨੀਸ਼ ਨਰਵਾਲ (Manish Narwal) ਨੇ ਸੋਨੇ ਦਾ ਤਮਗਾ ਜਿੱਤਿਆ, ਜਦਕਿ ਸਿੰਘਰਾਜ (Singhraj Adhana) ਨੇ ਚਾਂਦੀ (Silver) ਦਾ ਤਮਗਾ ਜਿੱਤਿਆ। ਮਨੀਸ਼ ਨਰਵਾਲ ਨੇ ਪੀ 4 ਮਿਕਸਡ 50 ਮੀਟਰ ਪਿਸਟਲ ਐਸਐਸ -1 ਫਾਈਨਲ ਵਿਚ 218.2 ਦੇ ਸਕੋਰ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਸਿੰਘਰਾਜ 216.7 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਿਹਾ। ਇਸ ਸ਼ਾਨਦਾਰ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਵੀ ਦਿੱਤੀ। 

ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਤ ਕਰਨਾ ਸ਼ਲਾਘਾਯੋਗ ਕਦਮ

ਇਹ ਦੋਵੇਂ ਪੈਰਾ ਸ਼ੂਟਰ ਫਰੀਦਾਬਾਦ ਦੇ ਰਹਿਣ ਵਾਲੇ ਹਨ। ਕੁਆਲੀਫਿਕੇਸ਼ਨ ਵਿਚ, ਸਿੰਘਰਾਜ 536 ਅੰਕਾਂ ਨਾਲ ਚੌਥੇ ਸਥਾਨ 'ਤੇ ਰਿਹਾ, ਜਦੋਂ ਕਿ ਮਨੀਸ਼ ਨਰਵਾਲ 533 ਅੰਕਾਂ ਨਾਲ ਸੱਤਵੇਂ ਸਥਾਨ' ਤੇ ਰਿਹਾ। ਇਸ ਦੇ ਨਾਲ ਹੀ 19 ਸਾਲਾ ਮਨੀਸ਼ ਨਰਵਾਲ ਨੇ ਟੋਕੀਉ ਪੈਰਾਲੰਪਿਕਸ (Tokyo Paralympics) ਵਿਚ ਤੀਜਾ ਸੋਨ ਤਗਮਾ (Gold Medal) ਜਿੱਤਿਆ ਹੈ। ਇਸ ਤੋਂ ਪਹਿਲਾਂ ਅਵਨੀ ਲੇਖਾਰਾ ਅਤੇ ਸੁਮਿਤ ਅੰਟਿਲ ਨੇ ਸੋਨ ਤਗਮੇ ਜਿੱਤੇ ਹਨ।

ਹੋਰ ਪੜ੍ਹੋ: ਦਿੱਲੀ ਵਿਧਾਨ ਸਭਾ ਵਿਚ ਮਿਲੀ ਖ਼ੁਫ਼ੀਆ ਸੁਰੰਗ, ਲਾਲ ਕਿਲ੍ਹੇ ਤੱਕ ਜਾਂਦਾ ਹੈ ਗੁਪਤ ਰਸਤਾ

39 ਸਾਲਾ ਸਿੰਘਰਾਜ ਨੇ ਇਸ ਪੈਰਾਲੰਪਿਕਸ ਵਿਚ ਦੂਜਾ ਤਗਮਾ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਸਨੇ 10 ਮੀਟਰ ਏਅਰ ਪਿਸਟਲ ਐਸਐਚ 1 ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਅਵਨੀ ਲੇਖਾਰਾ ਨੇ ਵੀ ਦੋ ਮੈਡਲ ਹਾਸਲ ਕਰ ਲਏ ਹਨ। ਸੋਨੇ ਤੋਂ ਇਲਾਵਾ ਉਸ ਨੇ ਕਾਂਸੀ ਦਾ ਤਮਗਾ ਵੀ ਜਿੱਤਿਆ ਹੈ। ਮੌਜੂਦਾ ਪੈਰਾਲੰਪਿਕਸ ਵਿਚ, ਭਾਰਤ ਨੇ ਹੁਣ ਤੱਕ 15 ਤਮਗੇ ਜਿੱਤੇ ਹਨ। ਭਾਰਤ ਦੇ ਕੋਲ ਹੁਣ 3 ਸੋਨ, 7 ਚਾਂਦੀ ਅਤੇ 5 ਕਾਂਸੀ ਤਮਗੇ ਹਨ।