ਹਰਮਨਪ੍ਰੀਤ ਦੇ ਛਕਿਆਂ ਅੱਗੇ ਹਾਰੀ ਯਾਰਕਸ਼ਾਇਰ ਡਾਇਮੰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹਰਮਨਪ੍ਰੀਤ ਕੌਰ ਨੇ ਬੀਤੇ ਦਿਨੀਂ ਸੁਪਰ ਲੀਗ 'ਚ ਅਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕੀਤਾ ਹੈ.............

Harmanpreet Kaur

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹਰਮਨਪ੍ਰੀਤ ਕੌਰ ਨੇ ਬੀਤੇ ਦਿਨੀਂ ਸੁਪਰ ਲੀਗ 'ਚ ਅਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕੀਤਾ ਹੈ ਅਤੇ ਸ਼ਾਨਦਾਰ 44 ਗੇਂਦਾਂ 'ਚ 74 ਦੌੜਾਂ ਜੜ ਦਿਤੀਆਂ। ਇਸ ਦੌਰਾਨ ਉਨ੍ਹਾਂ ਨੇ 4 ਚੌਕੇ ਅਤੇ 6 ਛਿੱਕੇ ਲਗਾਏ। ਉਸ ਦੀ ਇਸ ਪਾਰੀ ਦੀ ਬਦੌਲਤ ਡੰਕਾਸ਼ਾਇਰ ਥਰਡਜ਼ ਨੇ 154-9 ਦਾ ਸ਼ਾਨਦਾਰ ਸਕੋਰ ਖੜ੍ਹਾ ਕੀਤਾ।  ਥਰਡਸ਼ਾਇਰ ਡਾਇਮੰਡ ਵਿਰੁਧ ਖੇਡੇ ਗਏ ਇਸ ਮੈਚ 'ਚ ਲੰਕਾਸ਼ਾਇਰ ਥਰਡਜ਼ ਦੀਆਂ 8ਵੇਂ ਓਵਰ 'ਚ 43 ਦੌੜਾਂ 'ਤੇ ਦੋ ਵਿਕਟਾਂ ਡਿੱਗ ਗਈਆਂ ਸਨ। ਅਜਿਹੇ ਹਾਲਾਤਾਂ 'ਚ ਹਰਮਨਪ੍ਰੀਤ ਕੌਰ ਬੱਲੇਬਾਜ਼ੀ ਲਈ ਆਈ ਅਤੇ ਆਉਂਦਿਆਂ ਹੀ ਚੌਕਿਆਂ-ਛਿੱਕਿਆਂ ਨਾਲ ਮੈਦਾਨ ਪੁੱਟ ਦਿਤਾ।

ਉਸ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਲੰਕਾਸ਼ਾਇਰ ਨੇ 9 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਫ਼ਾਈਨਲ 'ਚ ਜਗ੍ਹਾ ਬਣਾਉਣ ਦੇ ਉਸ ਦੇ ਮੌਕਿਆਂ ਨੂੰ ਬਰਕਰਾਰ ਰੱਖਿਆ ਹੈ। ਭਾਰਤੀ ਟੀ20 ਦੀ ਕਪਤਾਨ ਹਰਮਨਪ੍ਰੀਤ ਨੇ ਅਪਣੇ ਕੇ.ਐਸ.ਐਲ. ਕੈਰੀਅਰ ਦੀ ਸ਼ੁਰੂਆਤ 21 ਗੇਂਦਾਂ 'ਚ 34 ਦੌੜਾਂ ਦੀ ਪਾਰੀ ਨਾਲ ਕੀਤੀ ਸੀ। ਇਸ ਦੌਰਾਨ ਉਸ ਦੀ ਟੀਮ ਨੂੰ ਜਿੱਤਣ ਲਈ 3 ਗੇਂਦਾਂ 'ਚ ਅੱਠ ਦੌੜਾਂ ਦੀ ਜ਼ਰੂਰਤ ਸੀ ਅਤੇ ਉਸ ਨੇ ਇਕ ਚੌਕਾ ਇਕ ਛਿੱਕਾ ਲਗਾ ਕੇ ਟੀਮ 'ਚ ਜਿੱਤ ਦਿਵਾਈ ਸੀ। ਇਸ ਤੋਂ ਬਾਅਦ ਹਰਮਨਪ੍ਰੀਤ ਅਗਲੀਆਂ ਚਾਰ ਪਾਰੀਆਂ 'ਚ ਸਿਰਫ਼ 12 ਦੌੜਾਂ ਹੀ ਬਣਾ ਸਕੀ ਅਤੇ ਇਸ ਦੌਰਾਨ ਉਹ ਦੋ ਵਾਰ ਜ਼ੀਰੋ 'ਤੇ ਆਊਟ ਹੋਈ।

ਇਸ ਮੈਚ 'ਚ ਲਗਾਏ 6 ਛਿੱਕਿਆਂ ਦੇ ਨਾਲ ਹੀ ਹਰਮਨਪ੍ਰੀਤ ਕੌਰ ਸੁਪਰ ਲੀਗ ਦੇ ਇਤਿਹਾਸ 'ਚ ਇਕ ਪਾਰੀ 'ਚ ਸੱਭ ਤੋਂ ਜ਼ਿਆਦਾ ਛਿੱਕੇ ਲਗਾਉਣ ਵਾਲੀ ਦੂਜੇ ਬੱਲੇਬਾਜ਼ ਬਣ ਗਈ ਹੈ। ਉਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੀ ਵਿਕਟ ਕੀਪਰ ਲਿਜਲੀ ਲੀ ਦੋ ਵਾਰ 6-6 ਛਿੱਕੇ ਲਗਾ ਚੁਕੀ ਹੈ। ਨਾਲ ਹੀ ਇਸ ਸੀਜ਼ਨ 'ਚ ਸਮ੍ਰਿਤੀ ਮੰਧਾਨਾ ਅਤੇ ਹੀਥਰ ਨਾਈਟ ਨੇ 5-5 ਛਿੱਕੇ ਅਪਣੇ ਪਹਿਲੇ ਮੈਚ 'ਚ ਲਗਾਏ ਸਨ। ਉਥੇ ਹੀ ਸਟੇਫ਼ਨੀ ਟੇਲਰ ਵੀ 2016 ਸੀਜ਼ਨ 'ਚ 5 ਛਿੱਕੇ ਲਗਾ ਚੁਕੀ ਹੈ।   (ਏਜੰਸੀ)