ਭਾਰਤ ਦੀ ਤੀਜੇ ਟੈਸਟ ਮੈਚ 'ਚ ਸ਼ਾਨਦਾਰ ਜਿੱਤ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੇ ਤੀਜੇ ਟੈਸਟ ਵਿਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ ਅਜੇ ਵੀ ਬਣੇ ਰਹਿਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ..............

India vs England Test Match

ਨਾਟਿੰਘਮ : ਭਾਰਤ ਨੇ ਤੀਜੇ ਟੈਸਟ ਵਿਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ ਅਜੇ ਵੀ ਬਣੇ ਰਹਿਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਸੀਰੀਜ਼ ਵਿਚ ਅਜੇ ਵੀ ਇੰਗਲੈਂਡ 2-1 ਨਾਲ ਅੱਗੇ ਹੈ। ਸੀਰੀਜ਼ ਜਿੱਤਣ ਲਈ ਭਾਰਤ ਨੂੰ ਅਗਲੇ ਦੋਵੇਂ ਮੈਚ ਜਿੱਤਣੇ ਜ਼ਰੂਰੀ ਹਨ। ਜੇਕਰ ਭਾਰਤ ਇਕ ਮੈਚ ਵੀ ਹੋਰ ਹਾਰਦੀ ਹੈ ਤਾਂ ਇੰਗਲੈਂਡ ਇਹ ਸੀਰੀਜ਼ ਜਿੱਤ ਜਾਵੇਗੀ। ਉਥੇ ਹੀ ਜੇਕਰ ਭਾਰਤ ਇਕ ਮੈਚ ਜਿੱਤਦਾ ਹੈ ਅਤੇ ਇਕ ਡਰਾਅ ਖੇਡਦਾ ਹੈ ਤਾਂ ਸੀਰੀਜ਼ ਵੀ ਡਰਾਅ ਹੋ ਜਾਵੇਗੀ।

ਅੱਜ ਪੰਜਵੇਂ ਦਿਨ ਇੰਗਲੈਂਡ ਦਾ ਸੰਘਰਸ਼ ਕੇਵਲ 17 ਗੇਂਦਾਂ ਹੀ ਚਲ ਸਕਿਆ ਅਤੇ 521 ਦੌੜਾਂ ਦਾ ਪਿੱਛਾ ਕਰ ਰਹੀ ਇੰਗਲੈਂਡ ਦੀ ਪੂਰੀ ਟੀਮ 317 ਦੌੜਾਂ 'ਤੇ ਆਲ ਆਊਟ ਹੋ ਗਈ। ਮੈਚ ਦੀ ਦੂਜੀ ਪਾਰੀ ਵਿਚ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 85 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਥੇ ਹੀ ਇਸ਼ਾਂਤ ਨੂੰ ਦੋ, ਹਾਰਦਿਕ, ਸ਼ੰਮੀ ਤੇ ਅਸ਼ਵਿਨ ਨੂੰ 1-1 ਵਿਕਟ ਮਿਲਿਆ। ਪਹਿਲੇ ਦੋ ਟੈਸਟ ਮੈਚ ਹਾਰ ਜਾਣ ਤੋਂ ਬਅਦ ਕਿਸੇ ਨੂੰ ਵੀ ਭਾਰਤ ਤੋਂ ਅਜਿਹੀ ਵਾਪਸੀ ਦੀ ਉਮੀਦ ਨਹੀਂ ਸੀ

ਪਰ ਪਹਿਲੀ ਪਾਰੀ ਵਿਚ ਹਾਰਦਿਕ ਪੰਡਯਾ ਨੇ ਪੰਜ ਵਿਕਟਾਂ ਲਈਆਂ ਤੇ ਬਾਅਦ ਵਿਚ ਦੂਜੀ ਪਾਰੀ ਵਿਚ ਬੁਮਰਾਹ ਨੇ ਚੌਥੇ ਦਿਨ ਚਾਹ ਦੀ ਬ੍ਰੇਕ ਤੋਂ ਬਾਅਦ ਇੰਗਲੈਂਡ ਦੀ ਬੱਲੇਬਾਜ਼ੀ ਨੂੰ ਤਹਿਸ-ਨਹਿਸ ਕਰ ਦਿਤਾ। ਇੰਗਲੈਂਡ ਨੇ ਸਵੇਰ ਦੇ ਸੈਸ਼ਨ ਵਿਚ ਚਾਰ ਵਿਕਟਾਂ ਗੁਆਈਆਂ ਤੇ ਦੂਜਾ ਸੈਸ਼ਨ ਸੁਰੱਖਿਅਤ ਕਢਿਆ ਪਰ ਤੀਜੇ ਸੈਸ਼ਨ ਵਿਚ ਭਾਰਤੀ ਗੇਂਦਬਾਜ਼ਾਂ ਖ਼ਾਸ ਤੌਰ 'ਤੇ ਬੁਮਰਾਹ ਨੇ ਸ਼ਾਨਦਾਰ ਵਾਪਸੀ ਕੀਤੀ।

ਇੰਗਲੈਂਡ ਦੇ ਵਿਕਟਕੀਪਰ ਜੋਸ ਬਟਲਰ ਨੇ ਇਕਤਰਫ਼ਾ ਸੰਘਰਸ਼ ਕਰਦਿਆਂ 176 ਗੇਂਦਾਂ 'ਤੇ 21 ਚੌਕਿਆਂ ਦੀ ਮਦਦ ਨਾਲ 106 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਤੇ ਭਾਰਤ ਦੀ ਜਿੱਤ ਦਾ ਇੰਤਜ਼ਾਰ ਵਧਾਇਆ। ਉਸ ਨੇ ਬੇਨ ਸਟੋਕਸ (62) ਨਾਲ 5ਵੀਂ ਵਿਕਟ ਲਈ 169 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਪ੍ਰੰਤੂ ਬਾਅਦ ਵਿਚ ਕੋਈ ਵੀ ਬੱਲੇਬਾਜ਼ ਟਿਕ ਨਾ ਸਕਿਆ ਅਤੇ ਪੂਰੀ ਟੀਮ 317 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਕਪਤਾਨ ਵਿਰਾਟ ਕੋਹਲੀ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।                (ਪੀ.ਟੀ.ਆਈ)