ਕੁਲਦੀਪ ਇਸ ਸਾਲ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲਿਆਂ ‘ਚ ਦੂਜੇ ਨੰਬਰ ‘ਤੇ, ਰਾਸ਼ਿਦ ਤੋਂ 4 ਵਿਕੇਟ ਪਿਛੇ
ਭਾਰਤ ਦੇ ਚਾਇਨਾਮੈਨ ਗੇਂਦਬਾਜ ਕੁਲਦੀਪ ਯਾਦਵ ਨੇ ਸੋਮਵਾਰ ਨੂੰ ਮੁੰਬਈ ਵਿਚ ਹੋਏ ਚੌਥੇ ਵਨਡੇ ਵਿਚ ਵੈਸਟਇੰਡੀਜ਼ ਦੇ ਤਿੰਨ...
ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਚਾਇਨਾਮੈਨ ਗੇਂਦਬਾਜ ਕੁਲਦੀਪ ਯਾਦਵ ਨੇ ਸੋਮਵਾਰ ਨੂੰ ਮੁੰਬਈ ਵਿਚ ਹੋਏ ਚੌਥੇ ਵਨਡੇ ਵਿਚ ਵੈਸਟਇੰਡੀਜ਼ ਦੇ ਤਿੰਨ ਖਿਡਾਰੀਆਂ ਨੂੰ ਪਵੇਲੀਅਨ ਭੇਜਿਆ। ਮੈਚ ਦੇ ਦੌਰਾਨ ਜਿਵੇਂ ਹੀ ਉਨ੍ਹਾਂ ਨੇ ਐਸ਼ਲੇ ਨਰਸ ਨੂੰ ਰੋਹਿਤ ਸ਼ਰਮਾ ਦੇ ਹੱਥਾਂ ‘ਚ ਪਹਿਲੀ ਸਲਿਪ ‘ਚ ਕੈਚ ਕਰਾਇਆ, ਉਹ ਇਸ ਸਾਲ ਵਨਡੇ ਵਿਚ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲਿਆਂ ਵਿਚ ਦੂਜੇ ਨੰਬਰ ‘ਤੇ ਪਹੁੰਚ ਗਏ। ਕੁਲਦੀਪ ਦੇ ਇਸ ਸਾਲ 18 ਵਨਡੇ ਵਿਚ 44 ਵਿਕੇਟ ਹੋ ਗਏ।
ਕੁਲਦੀਪ ਹੁਣ ਇਸ ਸਾਲ ਇਕ ਵਨਡੇ ਹੀ ਖੇਡ ਸਕਣਗੇ, ਜੋ ਤਿਰੁਵਨੰਤਪੁਰਮ ਵਿਚ ਇਕ ਨਵੰਬਰ ਨੂੰ ਹੋਣਾ ਹੈ। ਜੇਕਰ ਉਸ ਵਿਚ ਉਹ ਪੰਜ ਵਿਕੇਟ ਲੈਣ ਵਿਚ ਸਫ਼ਲ ਰਹੇ ਤਾਂ ਰਾਸ਼ਿਦ ਖਾਨ ਨੂੰ ਪਿਛੇ ਛੱਡ ਦੇਣਗੇ। ਆਸਟਰੇਲੀਆ ਦੌਰੇ ਵਿਚ ਉਹ ਪਹਿਲਾ ਵਨਡੇ 12 ਜਨਵਰੀ ਨੂੰ ਖੇਡ ਸਕਣਗੇ। ਕੁਲਦੀਪ ਯਾਦਵ ਨੇ ਜੂਨ 2017 ਵਿਚ ਅਪਣਾ ਵਨਡੇ ਡੈਬਿਊ ਕੀਤਾ ਸੀ। ਉਦੋਂ ਤੋਂ ਹੁਣ ਤੱਕ ਉਹ 32 ਮੈਚਾਂ ਵਿਚ 65 ਵਿਕੇਟ ਅਪਣੇ ਨਾਮ ਕਰ ਚੁੱਕੇ ਹਨ।
ਉਨ੍ਹਾਂ ਦੇ ਡੈਬਿਊ ਕਰਨ ਤੋਂ ਬਾਅਦ ਕੋਈ ਵੀ ਗੇਂਦਬਾਜ ਇੰਨੇ ਵਿਕੇਟ ਨਹੀਂ ਲੈ ਸਕਿਆ ਹੈ। ਰਾਸ਼ਿਦ ਨੇ ਜੂਨ 2017 ਤੋਂ ਹੁਣ ਤੱਕ 23 ਵਨਡੇ ਖੇਡੇ ਹਨ। ਇਸ ਵਿਚ ਉਨ੍ਹਾਂ ਨੇ 55 ਵਿਕੇਟ ਲਈਆਂ ਹਨ। ਉਥੇ ਹੀ, ਰਸ਼ੀਦ ਨੇ 29 ਵਨਡੇ ਵਿਚ 49, ਮੁਜੀਬ ਉਰ ਰਹਿਮਾਨ ਨੇ 23 ਵਨਡੇ ਵਿਚ 44 ਅਤੇ ਟੇਂਡਈ ਚਤਾਰਾ ਨੇ 26 ਵਨਡੇ ਵਿਚ 36 ਵਿਕੇਟ ਲਈਆਂ ਹਨ। ਇਸ ਸਾਲ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲਿਆਂ ਵਿਚ ਛੇਵੇਂ ਨੰਬਰ ‘ਤੇ ਮੌਜੂਦ ਯੁਜਵੇਂਦਰ ਚਹਿਲ ਨੇ ਕੁਲਦੀਪ ਦੇ ਡੈਬਿਊ ਤੋਂ ਬਾਅਦ 20 ਵਨਡੇ ਖੇਡੇ।
ਇਸ ਦੌਰਾਨ ਭਾਰਤ ਦਾ ਇਹ ਲੈਗਬਰੇਕ ਗੁਗਲੀ ਗੇਂਦਬਾਜ 55 ਵਿਕੇਟ ਹਾਸਲ ਕਰਨ ਵਿਚ ਸਫ਼ਲ ਰਿਹਾ। ਕੁਲਦੀਪ ਨੇ ਹੁਣ ਤੱਕ ਵਿਦੇਸ਼ ਵਿਚ 22 ਵਨਡੇ ਖੇਡੇ ਅਤੇ 47 ਵਿਕੇਟ ਲਈਆਂ। ਇਕ ਵਾਰ ਪੰਜ ਵਿਕੇਟ ਵੀ ਲਈਆਂ। ਉਨ੍ਹਾਂ ਨੇ ਇਸ ਸਾਲ ਵਿਦੇਸ਼ ਵਿਚ 15 ਵਨਡੇ ਖੇਡੇ ਅਤੇ 36 ਵਿਕੇਟ ਲਏ ਮਤਲਬ ਹਰ ਮੈਚ ਵਿਚ ਔਸਤਨ ਦੋ ਤੋਂ ਜ਼ਿਆਦਾ ਵਿਕੇਟ ਲਈਆਂ। ਕੁਲਦੀਪ ਨੇ ਘਰੇਲੂ ਮੈਦਾਨ ਉਤੇ ਹੁਣ ਤੱਕ ਕੁਲ 10 ਵਨਡੇ ਖੇਡੇ ਹਨ।
ਇਹਨਾਂ ਵਿਚ ਉਨ੍ਹਾਂ ਨੇ 5.79 ਦੀ ਇਕੋਨਮੀ ਨਾਲ 19 ਵਿਕੇਟ ਲਈਆਂ। ਉਨ੍ਹਾਂ ਨੇ ਇਸ ਸਾਲ ਘਰੇਲੂ ਮੈਦਾਨ ‘ਤੇ ਤਿੰਨ ਵਨਡੇ ਵਿਚ 5.68 ਦੀ ਇਕੋਨਮੀ ਨਾਲ ਅੱਠ ਵਿਕੇਟ ਲਈਆਂ।