ਬੌਬ ਦੀ ਕਿਤਾਬ ਮਨਘੜਤ, ਟਰੰਪ ਦਾ ਅਕਸ ਖ਼ਰਾਬ ਕਰਨ ਦੀ ਸਾਜ਼ਸ਼ : ਵਾਈਟ ਹਾਊਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਸ਼ਹੂਰ ਖੋਜੀ ਪੱਤਰਕਾਰ ਬੌਬ ਵੁਡਵਰਡ ਦੀ ਨਵੀਂ ਕਿਤਾਬ ਇਨ੍ਹੀਂ ਦਿਨੀਂ ਚਰਚਾ 'ਚ ਹੈ............

White House

ਵਾਸ਼ਿੰਗਟਨ : ਮਸ਼ਹੂਰ ਖੋਜੀ ਪੱਤਰਕਾਰ ਬੌਬ ਵੁਡਵਰਡ ਦੀ ਨਵੀਂ ਕਿਤਾਬ ਇਨ੍ਹੀਂ ਦਿਨੀਂ ਚਰਚਾ 'ਚ ਹੈ। 'ਫ਼ੀਅਰ : ਟਰੰਪ ਇਨ ਦਾ ਵਾਇਟ ਹਾਊਸ' ਇਸ ਮਹੀਨੇ ਦੀ 11 ਤਰੀਕ ਨੂੰ ਪਾਠਕਾਂ ਦੇ ਵਿਚ ਹੋਵੇਗੀ, ਜਿਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਕਸ ਅਤੇ ਕੰਮਕਾਜ ਦੇ ਤਰੀਕਿਆਂ ਬਾਰੇ ਲਿਖਿਆ ਗਿਆ ਹੈ। ਕਿਤਾਬ ਦੇ ਪ੍ਰਕਾਸ਼ਨ ਤੋਂ ਪਹਿਲਾਂ ਹੀ ਬਹੁਤ ਵਿਵਾਦ ਹੋ ਰਿਹਾ ਹੈ ਅਤੇ ਵਾਇਟ ਹਾਊਸ ਨੇ ਇਸ ਕਿਤਾਬ ਨੂੰ ਮਨਘੜਤ ਕਰਾਰ ਦਿਤਾ ਹੈ।

ਵਾਇਟ ਹਾਊਸ ਵਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਸ ਨੂੰ ਖ਼ਰਾਬ ਕਰਨ ਤੋਂ ਸਿਵਾ ਹੋਰ ਕੁੱਝ ਨਹੀਂ ਅਤੇ ਸਿਰਫ਼ ਘੜੀ ਹੋਈ ਕਹਾਣੀਆਂ ਹਨ। ਕਿਤਾਬ 11 ਸਤੰਬਰ ਤੋਂ ਪਾਠਕਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ 'ਚ ਵਾਇਟ ਹਾਉਸ ਦੇ ਕੰਮ ਕਰਨ ਦੇ ਤਰੀਕਿਆਂ ਅਤੇ ਟਰੰਪ ਦੇ ਕਾਰਜਕਾਲ 'ਚ ਫ਼ੈਸਲੇ ਲੈਣ ਦੇ ਤਰੀਕਿਆਂ ਦੀ ਜਾਣਕਾਰੀ ਹੈ। ਵਾਸ਼ਿੰਗਟਨ ਪੋਸਟ ਨੇ ਮੰਗਲਵਾਰ ਨੂੰ ਇਕ ਰੀਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਦੇ ਨਾਲ ਕਿਤਾਬ ਦੇ ਕੁੱਝ ਅੰਸ਼ ਵੀ ਛਾਪੇ ਸੀ।

ਵਾਇਟ ਹਾਉਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ, ''ਇਹ ਕਿਤਾਬ ਕੁੱਝ ਹੋਰ ਨਹੀਂ ਬਲਕਿ ਬਣਾਈਆਂ ਹੋਈ ਕਹਾਣੀਆਂ ਹਨ, ਜਿਨ੍ਹਾਂ ਵਿਚੋਂ ਕਈ ਅਸੰਤੁਸ਼ਟ ਕਮਰਚਾਰੀਆਂ ਵਲੋਂ ਕਹੀਆਂ ਗਈਆਂ ਹੈ ਤਾਕਿ ਰਾਸ਼ਟਰਪਤੀ ਦ ਅਕਸ ਨੂੰ ਖ਼ਰਾਬ ਕਰ ਕੇ ਵਿਖਾਇਆ ਜਾ ਸਕੇ।''ਅਮਰੀਕਾ ਦੇ ਮੁੱਖ ਪੱਤਰਕਾਰਾਂ 'ਚ ਸ਼ਾਮਲ ਵੁੱਡਵਰਡ 'ਦ ਵਾਸ਼ਿੰਗਟਨ ਪੋਸਟ' ਵਿਚ ਐਸੋਸੀਏਟਡ ਐਡੀਟਰ ਹਨ।

ਇਨ੍ਹਾਂ ਨੇ ਰਿਚਰਡ ਨਿਕਸਨ ਤੋਂ ਲੈ ਕੇ ਹੁਣ ਤਕ ਅਮਰੀਕਾ ਦੇ ਅੱਠ ਰਾਸ਼ਟਰਪਤੀਆਂ ਦੇ ਬਾਰੇ ਲਿਖਿਆ ਹੈ। ਕਿਤਾਬ 'ਚ ਉਨ੍ਹਾਂ ਨੇ ਟਰੰਪ ਦੇ ਕਾਰਜਕਾਲ ਵਿਚ ਵਾਇਟ ਹਾਊਸ ਬਾਰੇ ਨਾਕਾਰਤਮਕ ਅਕਸ ਪੇਸ਼ ਕੀਤੀ ਹੈ, ਨਾਲ ਹੀ ਟਰੰਪ ਅਤੇ ਉਨ੍ਹਾਂ ਦੇ ਕਰਮਚਾਰਿਆਂ ਦੇ ਵਿਚ ਮਤਭੇਦ ਦਾ ਵੀ ਜ਼ਿਕਰ ਕਿਤਾ ਗਿਆ ਹੈ।
ਵੁੱਡਵਰਡ ਨੇ ਕਿਹਾ ਕਿ ਉਨ੍ਹਾਂ ਕਈ ਬਾਰ ਟਰੰਪ ਨੂੰ ਸੰਪਰਕ ਕਰਨ ਦੀ ਕੋਸ਼ਿਸ ਕੀਤੀ, ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। (ਏਜੰਸੀਆਂ)
ਹਾਲਾਂਕਿ ਜਦ ਰਾਸ਼ਟਰਪਤੀ ਨੇ ਉਸ ਤੋਂ ਗੱਲ ਕਰਨੀ ਚਾਹੀ ਤਦ ਤਕ ਉਹ ਕਿਤਾਬ ਪੂਰੀ ਕਰ ਚੁੱਕੇ ਸੀ।  (ਏਜੰਸੀਆਂ)