ਸੋ ਰਹੀ ਸੀ 17 ਸਾਲ ਦੀ ਮਿਲਟਰੀ ਗਰਲ, 6 ਫ਼ੌਜੀਆਂ ਨੇ ਕੀਤਾ ‘ਯੌਨ ਸ਼ੋਸ਼ਣ’
ਫ਼ੌਜ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਜਾਰੀ
ਇੰਗਲੈਂਡ: ਇੰਗਲੈਂਡ ਵਿਚ ਇਕ 17 ਸਾਲ ਦੀ ਆਰਮੀ ਗਰਲ ਦੇ ਨਾਲ ਯੋਨ ਸ਼ੋਸ਼ਣ ਦੇ ਮਾਮਲੇ ਵਿਚ 6 ਸੈਨਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁੜੀ ਉਤੇ ਉਸ ਵੇਲੇ ਹਮਲਾ ਕੀਤਾ ਗਿਆ, ਜਦੋਂ ਉਹ ਸੋ ਰਹੀ ਸੀ। ਬ੍ਰਿਟੇਨ ਦੇ ਰੱਖਿਆ ਮੰਤਰੀ ਨੇ ਦੋਸ਼ੀਆਂ ਦੇ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਹੈ। ਟੀਨੇਜ ਆਰਮੀ ਗਰਲ ਸੋ ਰਹੀ ਸੀ, ਇਸ ਦੌਰਾਨ ਕਈ ਫ਼ੌਜੀ ਉਸ ਦੇ ਕੋਲ ਆ ਗਏ। ਜਦੋਂ ਉਹ ਉੱਠੀ ਤਾਂ ਉਸ ਨੇ ਫ਼ੌਜੀ ਨੂੰ ਅਪਣੇ ਉੱਪਰ ਪਾਇਆ। ਇਸ ਤੋਂ ਬਾਅਦ ਉਸ ਨੇ ਫ਼ੌਜ ਦੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿਤੀ।
ਸਾਰੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਬਾਅਦ ਵਿਚ ਜ਼ਮਾਨਤ ਦੇ ਦਿਤੀ ਗਈ। ਫ਼ੌਜ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਬ੍ਰਿਟੇਨ ਦੇ ਰੱਖਿਆ ਮੰਤਰੀ ਗੇਵਿਨ ਵਿਲੀਅਮਸਨ ਨੇ ਮਾਮਲੇ ਉਤੇ ਕੜੀ ਟਿੱਪਣੀ ਕੀਤੀ ਹੈ। ਰੱਖਿਆ ਮੰਤਰੀ ਗੇਵਿਨ ਵਿਲੀਅਮਸਨ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਲਈ ਮਿਲਟਰੀ ਵਿਚ ਕੋਈ ਜਗ੍ਹਾ ਨਹੀਂ ਹੈ ਅਤੇ ਜੇਕਰ ਇਹ ਸੱਚ ਹੈ ਤਾਂ ਇਸ ਵਿਚ ਸ਼ਾਮਲ ਲੋਕਾਂ ਨੂੰ ਕਾਨੂੰਨ ਦਾ ਪੂਰੀ ਤਰ੍ਹਾਂ ਸਾਹਮਣਾ ਕਰਨਾ ਹੋਵੇਗਾ।
ਦ ਸੰਨ ਦੀ ਰਿਪੋਰਟ ਦੇ ਮੁਤਾਬਕ, ਮੁਲਜ਼ਮ ਫ਼ੌਜੀ ਘਟਨਾ ਤੋਂ ਪਹਿਲਾਂ ਸ਼ਰਾਬ ਪੀ ਰਹੇ ਸਨ। ਫ਼ੌਜ ਦੇ ਚੀਫ਼ ਆਫ਼ ਜਨਰਲ ਸਟਾਫ਼ ਸਰ ਮਾਰਕ ਕਾਰਲਟਨ ਸਮਿਥ ਨੇ ਕਿਹਾ ਕਿ ਅਣ-ਉਚਿਤ ਹਰਕਤ ਸਵੀਕਾਰ ਨਹੀਂ ਕੀਤੀ ਜਾਵੇਗੀ। ਇਹ ਉਨ੍ਹਾਂ ਕਦਰਾਂ-ਕੀਮਤਾਂ ਦੇ ਬਿਲਕੁਲ ਵਿਰੁਧ ਹੈ, ਜਿਨ੍ਹਾਂ ਦੇ ਨਾਲ ਬ੍ਰਿਟਿਸ਼ ਆਰਮੀ ਚੱਲਦੀ ਹੈ। ਹਾਲਾਂਕਿ, ਫ਼ੌਜ ਦੀ ਯੂਨਿਟ ਦਾ ਨਾਮ ਪ੍ਰਕਾਸ਼ਿਤ ਨਹੀਂ ਕੀਤਾ ਹੈ। ਮਿਲਟਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਲੜਕੀ ਨੂੰ ਪੂਰੀ ਮਦਦ ਪਹੁੰਚਾਈ ਗਈ ਹੈ।
ਪੀੜਤ ਲੜਕੀ ਨੂੰ ਕਾਉਂਸਲਿੰਗ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਫ਼ੌਜ ਦੇ ਸਟਾਫ਼ ਨੇ ਦੱਸਿਆ ਕਿ ਅਜਿਹੀ ਘਟਨਾ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਸੁਣੀ ਸੀ। ਇਹ ਸੁਣਨਾ ਬੀਮਾਰ ਕਰਨ ਵਰਗਾ ਹੈ।