ਪਾਕਿਸਤਾਨ 'ਚ ਵਾਪਰਿਆ ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਦੋ ਰੇਲ ਗੱਡੀਆਂ, 30 ਮੌਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਅੱਜ ਸਵੇਰੇ ਇਕ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਦਰਅਸਲ ਸਿੰਧ ਦੇ ਡਹਾਰਕੀ ਇਲਾਕੇ ਵਿਚ ਦੋ ਰੇਲ ਗੱਡੀਆਂ ਆਪਸ ਵਿਚ ਟਕਰਾ ਗਈਆਂ।

At least 30 killed after two trains collide in Pakistan

ਇਸਲਾਮਾਬਾਦ: ਪਾਕਿਸਤਾਨ (Pakistan)  ਵਿਚ ਅੱਜ ਸਵੇਰੇ ਇਕ ਭਿਆਨਕ ਰੇਲ ਹਾਦਸਾ (Train Accident) ਵਾਪਰਿਆ ਹੈ। ਦਰਅਸਲ ਸਿੰਧ ਦੇ ਡਹਾਰਕੀ ਇਲਾਕੇ ਵਿਚ ਦੋ ਰੇਲ ਗੱਡੀਆਂ ਆਪਸ ਵਿਚ ਟਕਰਾ (Two trains collide) ਗਈਆਂ। ਹਾਦਸੇ ਵਿਚ ਕਰੀਬ 30 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ 50 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ:  ''ਜੇਕਰ ਕਿਸਾਨ ਕੋਰੋਨਾ ਫੈਲਾਉਂਦਾ ਤਾਂ ਦਿੱਲੀ ਦੀਆਂ ਸਰਹੱਦਾਂ ’ਤੇ ਸੱਭ ਤੋਂ ਵੱਧ ਮਾਮਲੇ ਹੁੰਦੇ''

ਮਿਲੀ ਜਾਣਕਾਰੀ ਮੁਤਾਬਕ ਇਹ ਟੱਕਰ ਮਿਲਟ ਐਕਸਪ੍ਰੈੱਸ (Millat Express) ਅਤੇ ਸਰ ਸਯਦ ਐਕਸਪ੍ਰੈੱਸ (Sir Syed Express) ਵਿਚਾਲੇ ਹੋਈ ਹੈ। ਹੁਣ ਤੱਕ ਕਈ ਲੋਕ ਬੋਗੀਆਂ ਵਿਚ ਫਸੇ ਹੋਣ ਦਾ ਖਦਸ਼ਾ ਹੈ। ਅਜਿਹੇ ਵਿਚ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ ਆਈ ਇਕ ਹੋਰ ਅਜੀਬ ਬੀਮਾਰੀ, 6 ਲੋਕਾਂ ਦੀ ਮੌਤ

ਇਹ ਹਾਦਸਾ ਘੋਟਕੀ ਸ਼ਹਿਰ ਨੇੜੇ ਰਾਇਤੀ ਅਤੇ ਓਬਾਰੋ ਰੇਲਵੇ ਸਟੇਸ਼ਨਾਂ ਵਿਚਕਾਰ ਸਵੇਰੇ 3.45 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਮਿਲਟ ਐਕਸਪ੍ਰੈਸ ਕਰਾਚੀ ਤੋਂ ਸਰਗੋਧਾ ਅਤੇ ਸਰ ਸਯਦ ਐਕਸਪ੍ਰੈੱਸ ਰਾਵਲਪਿੰਡੀ ਤੋਂ ਕਰਾਚੀ ਜਾ ਰਹੀ ਸੀ।

ਇਹ ਵੀ ਪੜ੍ਹੋ:  ਜ਼ੋਰਦਾਰ ਧਮਾਕਿਆਂ ਅਤੇ ਉਗਲਦੀ ਅੱਗ ਨਾਲ ਕੰਬ ਉਠਿਆ ਸੀ ਅੰਮ੍ਰਿਤਸਰ ਸ਼ਹਿਰ : ਬ੍ਰਹਮ ਚੇਲਾਨੀ

ਰੈਸਕਿਊ ਟੀਮ (Rescue team) ਨੇ ਰੇਲ ਗੱਡੀ ਵਿਚ ਫਸੇ ਯਾਤਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਜ਼ਖਮੀ ਯਾਤਰੀਆਂ ਨੂੰ ਨਜ਼ਦੀਕੀ ਪਿੰਡਾਂ ਤੋਂ ਪਹੁੰਚੀਆਂ ਟਰੈਕਟਰ ਟਰਾਲੀਆਂ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ।