ਇਰਾਕ ‘ਚ ਆਈਐਸ ਦੇ 21 ਅਤਿਵਾਦੀ ਜੇਲ੍ਹ ਤੋੜ ਕੇ ਹੋਏ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਰਾਕ ਵਿਚ ਕੈਦ ਇਸਲਾਮਿਕ ਸਟੇਟ (ਆਈਐਸ) ਦੇ 21 ਅਤਿਵਾਦੀ ਜੇਲ੍ਹ ਤੋੜ ਕੇ ਭੱਜ ਗਏ। ਸੁਰੱਖਿਆ ਬਲਾਂ ਨੇ ਇਹਨਾਂ...

21 Islamic state militants escape from iraqi jail

ਬਗਦਾਦ (ਭਾਸ਼ਾ) : ਇਰਾਕ ਵਿਚ ਕੈਦ ਇਸਲਾਮਿਕ ਸਟੇਟ (ਆਈਐਸ) ਦੇ 21 ਅਤਿਵਾਦੀ ਜੇਲ੍ਹ ਤੋੜ ਕੇ ਭੱਜ ਗਏ। ਸੁਰੱਖਿਆ ਬਲਾਂ ਨੇ ਇਹਨਾਂ ਵਿਚੋਂ 15 ਨੂੰ ਦਬੋਚ ਲਿਆ ਹੈ। ਬਾਕੀ 6 ਦੀ ਭਾਲ ਜਾਰੀ ਹੈ। ਅਤਿਵਾਦੀ ਜੇਲ੍ਹ ਤੋੜਨ ਵਿਚ ਕਿਵੇਂ ਕਾਮਯਾਬ ਹੋਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕੁਰਦਿਸ਼ ਸੁਰੱਖਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਉੱਤਰੀ ਇਰਾਕ ਦੇ ਸੈਮੀ-ਆਟੋਨੋਮਸ ਖੇਤਰ ਕੁਰਦਿਸ਼ ਦੇ ਸੁਲੇਮਾਨੀਆ ਸ਼ਹਿਰ ਦੇ ਨੇੜੇ ਸਥਿਤ ਸੋਸਾ ਜੇਲ੍ਹ ਵਿਚ ਆਈਐਸ ਦੇ ਇਹ ਅਤਿਵਾਦੀ ਕੈਦ ਸਨ।