ਬ੍ਰਾਜ਼ੀਲ ਵਿਚ ਟੀਕਾਕਰਨ ਮੁਹਿੰਮ ਭਾਰਤ ਵਿਚ ਬਣੇ ਟੀਕੇ ਨਾਲ ਕੀਤੀ ਜਾ ਰਹੀ ਹੈ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੁਆਂਢੀ ਦੇਸ਼ਾਂ ਨੂੰ ਪਹਿਲ ਮਿਲੇਗੀ

Brazil

ਨਵੀਂ ਦਿੱਲੀ : ਕੋਰੋਨਾ ਯੁੱਗ ਵਿਚ  ਜਿਸ ਤਰ੍ਹਾਂ ਭਾਰਤ ਨੇ ਦੱਖਣੀ ਏਸ਼ੀਆਈ ਦੇਸ਼ਾਂ ਤੋਂ ਇਲਾਵਾ ਹੋਰਨਾਂ ਦੇਸ਼ਾਂ ਨੂੰ ਬਹੁਤ ਸਾਰੀਆਂ ਸਹਾਇਤਾ ਪ੍ਰਦਾਨ ਕੀਤੀਆਂ ਹਨ, ਇਹ ਅੱਗੇ ਵੀ ਜਾਰੀ ਰਹੇਗੀ । ਬ੍ਰਾਜ਼ੀਲ ਨੂੰ ਸਭ ਤੋਂ ਪਹਿਲਾਂ ਭਾਰਤ ਦੁਆਰਾ ਤਿਆਰ ਟੀਕਾ ਕੋਵਿਸ਼ਿਲਡ ਸਪਲਾਈ ਕੀਤੀ ਜਾ ਰਹੀ ਹੈ । ਬ੍ਰਾਜ਼ੀਲ ਲਈ 20 ਲੱਖ ਟੀਕਿਆਂ ਦੀ ਖੇਪ ਸ਼ੁੱਕਰਵਾਰ ਨੂੰ ਮੁੰਬਈ ਤੋਂ ਰਵਾਨਾ ਹੋਵੇਗੀ । ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਦੀ ਮੰਗ ਕੀਤੀ ਹੈ ।

Related Stories