ਬ੍ਰਿਟੇਨ ‘ਚ ਪਾਕਿ ਗੈਂਗ ਦੇ ਨਿਸ਼ਾਨੇ ‘ਤੇ ਸਿੱਖ ਲੜਕੀਆਂ
ਬ੍ਰਿਟੇਨ ਦੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾ ਨੀ ਨੌਜਵਾਨਾਂ ਦੁਆਰਾ ਸਿੱਖ ਲੜਕੀਆਂ ਨੂੰ ਨਿਸ਼ਾਨਾ ਬਣਾਇਆ...
ਬ੍ਰਿਟੇਨ (ਭਾਸ਼ਾ) : ਬ੍ਰਿਟੇਨ ਦੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਨੌਜਵਾਨਾਂ ਦੁਆਰਾ ਸਿੱਖ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਿਲਸਿਲਾ ਕਈ ਦਸ਼ਕਾਂ ਤੋਂ ਚੱਲ ਰਿਹਾ ਹੈ। ਬ੍ਰਿਟੇਨ ਦੀ ਸਿੱਖ ਚੈਰਿਟੀ ਦੀ ਇਕ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਰਾਜਨੀਤਿਕ ਵਜ੍ਹਾ ਨਾਲ ਬ੍ਰਿਟੇਨ ਪੁਲਿਸ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਵਿਚ ਢਿੱਲ ਵਰਤੀ ਹੈ।
ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਬ੍ਰਿਟੇਨ ਵਿਚ ਸਰਗਰਮ ਪਾਕਿਸਤਾਨੀ ਗੈਂਗ ਦੁਆਰਾ ਸਿੱਖ ਲੜਕੀਆਂ ਨੂੰ ਯੌਨ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਰਿਪੋਰਟ ਦਾ ਦਾਅਵਾ ਹੈ ਕਿ ਲੜਕੀਆਂ ਨੂੰ ਆਕਰਸ਼ਿਤ ਕਰਨ ਲਈ ਸਿੱਖ ਖੇਤਰਾਂ ਜਾਂ ਸਕੂਲਾਂ ਵਿਚ ਗੈਂਗ ਦੇ ਮੈਂਬਰਾਂ ਦੁਆਰਾ ਸ਼ਾਨਦਾਰ ਕੱਪੜੇ ਅਤੇ ਮਹਿੰਗੇ ਵਾਹਨਾਂ ‘ਤੇ ਗੇੜੇ ਮਾਰੇ ਜਾਂਦੇ ਹਨ। ਉਨ੍ਹਾਂ ਦੇ ਨਿਸ਼ਾਨੇ ‘ਤੇ ਸਿੱਖ ਲੜਕੀਆਂ ਹੁੰਦੀਆਂ ਹਨ।
ਸਿੱਖ ਸਮਾਜ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ 1960 ਦੇ ਦਸ਼ਕ ਵਿਚ ਸ਼ੁਰੂ ਹੋਈ ਸੀ। ਇਸ ਰਿਪੋਰਟ ਦਾ ਕਹਿਣਾ ਹੈ ਕਿ ਇਸ ਵਿਚ ਕਿਸੇ ਵੀ ਵਿਅਕਤੀ, ਸਮਾਜ, ਸੰਸਕ੍ਰਿਤੀ ਜਾਂ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਾਈ ਗਈ ਹੈ ਪਰ ਜੋ ਤੱਥ ਹਨ ਉਹ ਸਾਹਮਣੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸੱਚ ਨੂੰ ਸਮਝੇ ਬਿਨਾਂ ਇਸ ਦਾ ਹੱਲ ਸੰਭਵ ਨਹੀਂ ਹੈ।
ਬ੍ਰਿਟੇਨ ਦੀ ਲੇਬਰ ਪਾਰਟੀ ਦੀ ਇਕ ਔਰਤ ਸਾਂਸਦ ਸਾਰਾ ਦਾ ਕਹਿਣਾ ਹੈ ਕਿ ਮੈਂ ਜਦੋਂ ਇਸ ਘਟਨਾ ਨੂੰ ਪਹਿਲੀ ਵਾਰ ਸੁਣਿਆ ਤਾਂ ਭਰੋਸਾ ਨਹੀਂ ਹੋਇਆ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪਾਕਿਸਤਾਨੀ ਮਰਦਾਂ ਦੁਆਰਾ ਸਿੱਖ ਕੁੜੀਆਂ ਨਾਲ ਸੰਗਠਿਤ ਦੁਰਵਿਵਹਾਰ ਦੀ ਘਟਨਾ ਸੱਚਮੁੱਚ ਨਿੰਦਣਯੋਗ ਹੈ। ਸਾਰਾ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਦਸ਼ਕਾਂ ਤੋਂ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਮੈਂ ਸਿੱਖ ਔਰਤਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਤੋਂ ਆਜ਼ਾਦ ਹੋਣਾ ਹੋਵੇਗਾ। ਸਿੱਖ ਲੜਕੀਆਂ ‘ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣਾ ਸੁਨਿਸ਼ਚਿਤ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।