ਆਸਟਰੇਲੀਆ 'ਚ ਖਾਲਸਾ ਏਡ ਗੁਰੂ ਨਾਨਕ ਦੇਵ ਜੀ ਦਾ 550 ਵਾ ਗੁਰੂ ਪੁਰਬ ਵਾਤਾਵਰਣ ਦੀ ਸੰਭਾਲ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਰਪ੍ਰੀਤ ਸਿੰਘ ਖਾਲਸਾ ਏਡ ਅਨੁਸਾਰ ਆਸਟਰੇਲੀਅਨ ਸੰਗਤਾਂ ਵੀ ਪੰਜਾਬ ਦੇ ਹੜ ਪੀੜਤਾ ਦੀ ਮਦਦ ਪਾ ਰਹੀਆਂ ਵਿਸ਼ੇਸ਼ ਆਰਥਿਕ ਯੋਗਦਾਨ

Khalsa aid

ਮੈਲਬੋਰਨ (ਪਰਮਵੀਰ ਸਿੰਘ ਆਹਲੂਵਾਲੀਆ)-ਆਲਮੀ ਪੱਧਰ ਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਰਹੀ ਸਿੱਖ ਸੰਸਥਾ ਖਾਲਸਾ ਏਡ ਦੀ ਆਸਟਰੇਲੀਆ ਇਕਾਈ ਦੇ ਨੁਮਾਇੰਦੇ ਹਰਪ੍ਰੀਤ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਤੌਰ ਤੇ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਖਾਲਸਾ ਏਡ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾ ਗੁਰੂਪੁਰਬ ਵਾਤਾਵਰਣ ਦੀ ਸੰਭਾਲ਼ ਕਰਕੇ ਆਸਟਰੇਲੀਆ ਪੱਧਰ ਤੇ ਮਨਾਵੇਗਾ।

ਹਰਪ੍ਰੀਤ ਸਿੰਘ ਅਨੁਸਾਰ ਖਾਲਸਾ ਏਡ ਪੰਜਾਬ 'ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਯਤਨ ਕਰ ਰਿਹਾ ਹੈ ਅਤੇ ਆਸਟ੍ਰੇਲੀਅਨ ਸਿੱਖ ਸੰਗਤਾਂ ਖਾਲਸਾ ਏਡ ਦੇ ਇਸ ਕਾਰਜ ਵਿਚ ਵੱਡਮੁਲਾ ਆਰਥਿਕ ਯੋਗਦਾਨ ਪਾ ਰਹੀਆ ਹਨ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਖਾਲਸਾ ਏਡ ਦੂਸਰੇ ਭਾਈਚਾਰੇ ਦੇ ਲੋਕਾਂ ਨੂੰ ਸਿੱਖਾਂ ਦੇ ਪਹਿਰਾਵੇ ਤੇ ਧਰਮ ਪ੍ਰਤੀ ਜਾਗਰੂਕ ਕਰਨ ਲਈ ਹਮੇਸ਼ਾ ਯਤਨ ਸ਼ੀਲ ਰਹਿੰਦੀ ਹੈ।

ਦੱਸ ਦਈਏ ਕਿ ਖਾਲਸਾ ਏਡ ਇਹ ਕੋਈ ਪਹਿਲਾ ਉਪਰਾਲਾ ਨਹੀਂ ਕਰ ਰਹੀ ਇਸ ਤੋਂ ਪਹਿਲਾਂ ਵੀ ਖਾਲਸਾ ਏਡ ਨੇ ਕਈ ਅਜਿਹੇ ਕੰਮ ਕੀਤੇ ਹਨ ਜਿਹਨਾਂ ਕਰ ਕੇ ਲੱਖਾਂ ਲੋਕਾਂ ਨੂੰ ਵੀ ਨਵੀਂ ਜਿੰਦਗੀ ਮਿਲੀ ਹੈ ਅਤੇ ਹੁਣ ਉਹ ਵਾਤਾਵਰਣ ਨੂੰ ਸੁੰਦਰ ਬਣਾਉਣ ਦਾ ਉਪਰਾਲਾ ਕਰ ਰਹੀ ਹੈ। 

Related Stories