ਰੱਬ ਆਸਰੇ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਬਾਗੜੀ ਲੁਹਾਰ
ਗੰਦਗੀ ਵਿੱਚ ਰਹਿ ਰਹੇ ਹਨ ਇਹ ਗ਼ਰੀਬ ਲੋਕ
ਖਨੌਰੀ, 19 ਜੂਨ (ਸਤਨਾਮ ਸਿੰਘ ਕੰਬੋਜ)- ਸਥਾਨਕ ਸ਼ਹਿਰ ਵਿਚ ਕਈ ਸਾਲਾਂ ਤੋਂ ਬੈਠੇ ਬਾਗੜੀ ਲੁਹਾਰ ਅਪਣੀ ਜ਼ਿੰੰਦਗੀ ਰੱਬ ਆਸਰੇ ਜਿਉਣ ਲਈ ਮਜਬੂਰ ਹੋ ਰਹੇ ਹਨ। ਇਨ੍ਹਾਂ ਨੂੰ ਮਾਰਕਿਟ ਕਮੇਟੀ ਦੀ ਖਾਲੀ ਪਈ ਗੰਦਗੀ ਭਰੀ ਜ਼ਮੀਨ ਉਪਰ ਝੌਂਪੜੀਆਂ ਵਿੱਚ ਰਹਿਣਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਝੌਪੜੀਆਂ ਵਿਚ ਵਸਦੇ ਪਟਿਆਲਵੀ ਚੰਦ, ਸਰਬਰਤੀ ਰਾਣੀ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਰਹਿੰਦਿਆਂ ਲਗਭੱਗ 25-30 ਸਾਲ ਹੋ ਗਏ ਹਨ ਪਰ ਨਗਰ ਪੰਚਾਇਤ ਕੋਈ ਸਾਰ ਨਹੀਂ ਲੈਂਦੀ।
ਉਨ੍ਹਾਂ ਦੱਸਿਆ ਕਿ ਖਨੌਰੀ ਪੰਚਾਇਤ ਵਿੱਚ ਉਨ੍ਹਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਹਨ ਪਰ ਨਗਰ ਪੰਚਾਇਤ ਦੇ ਕੋਂਸਲਰ ਸਿਰਫ ਵੋਟਾਂ ਮੰਗਣ ਹੀ ਆਉਂਦੇ ਹਨ ਅਤੇ ਵੋਟਾਂ ਪੈਣ ਤੋਂ ਬਾਅਦ ਕੋਈ ਪੁੱਛ-ਪੜਤਾਲ ਨਹੀ ਕਰਦੇ। ਅੱਜ ਤੱਕ ਸਰਕਾਰ ਵੱਲੋਂ ਕੋਈ ਸਹੁਲਤ ਨਹੀਂ ਦਿੱਤੀ ਗਈ। ਕੋਈ ਪੀਲਾ ਕਾਰਡ ਨਹੀਂ ਬਣਵਾਇਆ Îਗਿਆ ਅਤੇ ਨਾ ਹੀ ਕੋਈ ਆਟਾ-ਦਾਲ ਸਕੀਮ ਦਾ ਕਾਰਡ ਜਾਂ ਪੈਨਸ਼ਨ ਲਗਵਾਈ ਹੈ। ਲੋਹੇ ਦਾ ਛੋਟਾ-ਮੋਟਾ ਸਾਮਾਨ ਜਿਵੇਂ ਚਿਮਟੇ, ਖੁਰਚਣੇ, ਝਰਨੀਆਂ,ਤਵੇ ਵਗੈਰਾ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਾਂ।
ਅਸੀ ਮਾਰਕਿਟ ਕਮੇਟੀ ਦੀ ਖਾਲੀ ਪਈ ਜਮੀਨ 'ਤੇ ਰਹਿ ਰਹੇ ਹਾਂ। ਉੱਥੇ ਸ਼ਹਿਰ ਦੀ ਅਨਾਜ ਮੰਡੀ ਤੋਂ ਇਲਾਵਾ ਵਾਰਡ ਨੰਬਰ 10 ਅਤੇ 11 ਦਾ ਸਾਰਾ ਗੰਦਾ ਪਾਣੇ ਆ ਕੇ ਖੜਾ ਹੋ ਜਾਂਦਾ ਹੈ ਅਤੇ ਦੋ-ਦੋ ਮਹੀਨੇ ਮੀਂਹ ਦਾ ਪਾਣੀ ਖੜਾ ਰਹਿੰਦਾ ਹੈ। ਹੈ। ਜਿਹੜੇ ਗੰਦੇ ਪਾਣੀ ਨਾਲ਼ ਕਈ ਤਰਾਂ ਦੀਆਂ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ।'' ਉਨ੍ਹਾਂ ਦੱਸਿਆ ਕਿ ਤਿੰਨ ਕੁ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਇੱਕ ਵਿਅਕਤੀ ਦੀ ਡੇਂਗੂ ਨਾਲ ਮੌਤ ਹੋ ਚੁੱਕੀ ਹੈ।