ਦੋ ਸਿੱਖ ਜੱਜਾਂ ਤੋਂ 'ਜਥੇਦਾਰਾਂ' ਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਕ ਸਲਾਹਕਾਰ ਅਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ...........

Paramjit Singh Sarna

ਤਰਨਤਾਰਨ, : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਕ ਸਲਾਹਕਾਰ ਅਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਲਾਹ ਦਿਤੀ ਹੈ ਕਿ ਉਹ ਦੋ ਸਾਬਤ ਸੂਰਤ ਸਿੱਖ ਜੱਜ ਸਾਹਿਬਾਨ ਦੀ ਇਕ ਜਾਂਚ ਟੀਮ ਬਣਾ ਕੇ 'ਜਥੇਦਾਰਾਂ' ਦੀ ਵਸੀਲੇ ਤੋਂ ਵੱਧ ਬਣਾਈ ਜਾਇਦਾਦ ਦੀ ਜਾਂਚ ਕਰਵਾਉਣ। ਅੱਜ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਸ. ਸਰਨਾ ਨੇ ਕਿਹਾ ਕਿ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਹਰਮਿੰਦਰ ਸਿੰਘ ਬੰਗਲੌਰ ਨੇ ਗਿਆਨੀ ਗੁਰਬਚਨ ਸਿੰਘ ਦਾ ਸੱਚ ਦੁਨੀਆਂ ਦੇ ਸਾਹਮਣੇ ਰੱਖ ਦਿਤਾ ਹੈ।

ਸ. ਸਰਨਾ ਨੇ ਕਿਹਾ ਕਿ ਇਕ ਹਰਮਿੰਦਰ ਸਿੰਘ ਭਾਰਤ-ਪਾਕਿਸਤਾਨ ਸਰਹੱਦ ਤੋਂ ਗਿਆਨੀ ਗੁਰਬਚਨ ਸਿੰਘ ਦੇ ਕਿਰਦਾਰ ਬਾਰੇ ਦਸਦਾ ਹੈ ਤੇ ਦੂਜਾ ਹਰਮਿੰਦਰ ਸਿੰਘ ਭਾਰਤ ਦੇ ਦੂਜੇ ਕੋਨੇ ਕਰਨਾਟਕ ਤੋਂ ਦਸਦਾ ਹੈ ਕਿ 'ਜਥੇਦਾਰ' ਕਿਵੇਂ ਪੈਸੇ ਲੈ ਕੇ ਹੁਕਮਨਾਮੇ ਜਾਰੀ ਕਰਦੇ ਹਨ। ਹੁਣ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਬਣਦਾ ਹੈ ਕਿ ਸਾਰੀ ਦੁਨੀਆਂ ਸਾਹਮਣੇ ਸੱਚ ਰਖਿਆ ਜਾਵੇ।

ਸਰਨਾ ਨੇ ਕਿਹਾ ਕਿ ਇਹ ਕੁੱਝ ਸੱਚ ਸਾਹਮਣੇ ਆ ਗਏ ਹਨ ਪਤਾ ਨਹੀਂ ਗਿਆਨੀ ਗੁਰਬਚਨ ਸਿੰਘ ਅਤੇ ਸਾਥੀ ਜਥੇਦਾਰਾਂ ਨੇ ਹੁਕਮਨਾਮੇ ਦਾ ਖ਼ੌਫ਼ ਵਿਖਾ ਕੇ ਕੀ-ਕੀ ਗੜਬੜ ਘਪਲੇ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਗਿਆਨੀ ਗੁਰਬਚਨ ਸਿੰਘ ਦੇ ਪੂਰੇ ਕਾਰਜਕਾਲ ਦੀ ਜਾਂਚ ਹੋਵੇ ਤਾਕਿ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਨਿਤਰ ਕੇ ਸਾਹਮਣੇ ਆ ਸਕੇ।

Related Stories