ਅਫ਼ਗ਼ਾਨਿਸਤਾਨ 'ਚ ਸ਼ਹੀਦ ਹੋਏ 13 ਸਿੰਘਾਂ ਨਮਿਤ ਅੰਤਮ ਅਰਦਾਸ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਥਕ ਮੰਗਾਂ ਨੂੰ ਲੈ ਕੇ ਬਰਗਾੜੀ ਵਿਖੇ ਇਨਸਾਫ਼ ਮੋਰਚਾ ਲਾਉਣ ਵਾਲੇ ਪੰਥਕ ਆਗੂਆਂ ਵਲੋਂ ਰੋਸ ਦੇ ਨਾਲ-ਨਾਲ ਇਤਿਹਾਸਿਕ ਦਿਹਾੜਿਆਂ ਜਾਂ ਹੋਰ ਸਰੋਕਾਰਾਂ...........

Announcing to Maintain the Justice Front

ਕੋਟਕਪੂਰਾ : ਪੰਥਕ ਮੰਗਾਂ ਨੂੰ ਲੈ ਕੇ ਬਰਗਾੜੀ ਵਿਖੇ ਇਨਸਾਫ਼ ਮੋਰਚਾ ਲਾਉਣ ਵਾਲੇ ਪੰਥਕ ਆਗੂਆਂ ਵਲੋਂ ਰੋਸ ਦੇ ਨਾਲ-ਨਾਲ ਇਤਿਹਾਸਿਕ ਦਿਹਾੜਿਆਂ ਜਾਂ ਹੋਰ ਸਰੋਕਾਰਾਂ ਦਾ ਵੀ ਖ਼ਾਸ ਖ਼ਿਆਲ ਰਖਿਆ ਜਾ ਰਿਹਾ ਹੈ। ਹੁਣ ਮੁਤਵਾਜ਼ੀ ਜਥੇਦਾਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਪਿਛਲੇ ਦਿਨੀਂ ਅਫ਼ਗ਼ਾਨਿਸਤਾਨ ਵਿਖੇ ਬੰਬ ਧਮਾਕੇ ਨਾਲ ਸ਼ਹੀਦ ਕਰ ਦਿਤੇ ਗਏ 13 ਸਿੰਘਾਂ ਨਮਿਤ ਸ਼ਰਧਾਂਜਲੀ ਸਮਾਗਮ ਕਰਾਉਣ ਦਾ ਫ਼ੈਸਲਾ ਕੀਤਾ ਹੈ। ਭਾਈ ਧਿਆਨ ਸਿੰਘ ਮੰਡ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦਸਿਆ ਕਿ ਸ਼ਹੀਦ ਸਿੰਘਾਂ ਨਮਿਤ ਅਖੰਡ ਪਾਠ ਸਾਹਿਬ 8 ਜੁਲਾਈ ਨੂੰ ਆਰੰਭ ਕੀਤੇ ਗਏ ਸਨ । 

ਜਿਨ੍ਹਾਂ ਦਾ ਭੋਗ 10 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 9:00 ਵਜੇ ਪਾ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਮੁਤਵਾਜ਼ੀ ਜਥੇਦਾਰਾਂ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤਕ ਕੋਈ ਗੱਲ ਪ੍ਰਵਾਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੰਗਤ ਦੇ ਸਹਿਯੋਗ ਨਾਲ  ਉਕਤ ਮੋਰਚਾ ਫ਼ਤਿਹ ਹੋਣ ਜਾ ਰਿਹਾ ਹੈ।