ਕਮਲ ਨਾਥ ਦੇ ਸਿੱਖ ਕਤਲੇਆਮ ਵਿਚ ਹੱਥ ਹੋਣ ਦੀਆਂ ਕਈ ਮਿਸਾਲਾਂ ਆ ਰਹੀਆਂ ਹਨ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਾਹੁਲ ਗਾਂਧੀ ਦੁਆਰਾ ਨਾਮਜ਼ਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦਾ 1984 ਦੇ ਸਿੱਖ ਕਤਲੇਆਮ ਵਿਚ ਹੱਥ ਹੋਣ ਦੀਆਂ ਕਈ ਮਿਸਾਲਾਂ ਸਾਹਮਣੇ ਆ ਰਹੀਆਂ ਹਨ.....

Kamal Nath

ਤਰਨਤਾਰਨ : ਰਾਹੁਲ ਗਾਂਧੀ ਦੁਆਰਾ ਨਾਮਜ਼ਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦਾ 1984 ਦੇ ਸਿੱਖ ਕਤਲੇਆਮ ਵਿਚ ਹੱਥ ਹੋਣ ਦੀਆਂ ਕਈ ਮਿਸਾਲਾਂ ਸਾਹਮਣੇ ਆ ਰਹੀਆਂ ਹਨ। ਕਮਲ ਨਾਥ ਨੇ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਬਾਹਰ ਜੋ ਜ਼ੁਲਮ ਤੇ ਅਤਿਆਚਾਰ ਦਾ ਤਾਂਡਵ ਕੀਤਾ ਤੇ ਕਰਵਾਇਆ ਉਸ ਨੂੰ ਪੜ੍ਹ ਸੁਣ ਕੇ ਰੋਗਟੇ ਖੜੇ ਹੋ ਜਾਂਦੇ ਹਨ।  1984 ਦੇ ਸਿੱਖ ਕਤਲੇਆਮ ਬਾਰੇ ਛਪੀਆਂ ਕਿਤਾਬਾਂ ਵਿਚ ਜੋ ਜਾਣਕਾਰੀ ਛਪੀ ਹੈ ਉਸ ਮੁਤਾਬਕ 1 ਨਵੰਬਰ 1984 ਦੁਪਿਹਰ ਇਕ ਵਜੇ ਗੁਰਦਵਾਰਾ ਰਕਾਬ ਗੰਜ ਦੇ ਬਾਹਰ ਦੋ ਸਿੱਖਾਂ ਨੂੰ ਜਿਉਂਦਿਆਂ ਸਾੜ ਦਿਤਾ ਗਿਆ ਸੀ।

ਉਥੇ ਇੱਕਠੀ ਭੀੜ ਚੀਕ ਚਿਹਾੜਾ ਪਾ ਰਹੀ ਸੀ ਨੇੜੇ ਹੀ ਕਮਲ ਨਾਥ ਵੀ ਖੜਾ ਸੀ। ਕਮਲ ਨਾਥ ਨੇ ਕਾਂਗਰਸ ਪਾਰਟੀ ਦਾ ਰਵਾਇਤੀ ਪਹਿਰਾਵਾ ਸਫ਼ੈਦ ਕੁੜਤਾ ਪਜਾਮਾ ਪਾਇਆ ਹੋਇਆ ਸੀ। ਦਿੱਲੀ ਦੇ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਬਾਹਰ ਪੁਲਿਸ ਤੈਨਾਤ ਸੀ। ਗੁਰਦਵਾਰਾ ਸਾਹਿਬ ਦੇ ਬਾਹਰ ਭੀੜ ਜੋ ਕਿ ਕਮਲ ਨਾਥ ਦੇ ਹਰ ਇਸ਼ਾਰੇ ਦੀ ਪਾਲਣਾ ਕਰ ਰਹੀ ਸੀ। 

1984 ਦੇ ਸਿੱਖ ਕਤਲੇਆਮ ਬਾਰੇ ਛਪੀ ਕਿਤਾਬ ਸਿੱਖ ਵਿਰੋਧੀ ਦੰਗੇ ਜਿਸ ਦੇ ਲੇਖਕ ਪੱਤਰਕਾਰ ਸੰਜੈ ਸੂਰੀ ਹਨ ਨੇ ਲਿਖਿਆ ਹੈ,''ਮੈਂ ਗੁਰਦਵਾਰਾ ਰਕਾਬ ਗੰਜ ਦੇ ਬਾਹਰ ਵਾਲੀ ਸੜਕ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਾਂ। ਇਸ ਸੜਕ 'ਤੇ ਮੈਂ ਕਦੇ ਵੀ ਇੰਨੀ ਭੀੜ ਨਹੀਂ ਦੇਖੀ ਜਿੰਨੀ ਭੀੜ ਅੱਜ ਸੀ।' 
ਗੁਰਦਵਾਰਾ ਰਕਾਬ ਗੰਜ ਦੇ ਬਾਹਰ ਤੈਨਾਤ ਪੁਲਿਸ ਦੀ ਅਗਵਾਈ ਗੌਤਮ ਕੌਲ ਕਰ ਰਹੇ ਸਨ। ਚਸ਼ਮਦੀਦ ਗਵਾਹ ਹੋਣ ਦੇ ਬਾਵਜੂਦ ਦਿੱਲੀ ਕਮਲੇਆਮ ਦੀ ਜਾਂਚ ਕਰ ਰਹੇ ਮਿਸ਼ਰਾ ਕਮਿਸ਼ਨ ਤੇ ਨਾਨਾਵਤੀ ਕਮਿਸ਼ਨ ਕੋਲ ਸੰਜੈ ਸੂਰੀ ਦੁਆਰਾ ਪੇਸ਼ ਕੀਤੇ ਹਲਫ਼ਨਾਮੇ ਨੂੰ ਨਾਕਾਫ਼ੀ ਦਸਿਆ ਗਿਆ। 

Related Stories