ਬੰਨ੍ਹ ਬਣਾਉਣ ਲਈ 610 ਸਾਲ ਪੁਰਾਣੀ ਮਸਜਿਦ ਚੁੱਕ ਕੇ ਪਰ੍ਹਾਂ ਰੱਖੀ
Published : Dec 24, 2018, 12:23 pm IST
Updated : Dec 24, 2018, 12:23 pm IST
SHARE ARTICLE
610 Year Old Mosque
610 Year Old Mosque

ਰੋਬੋਟ ਟਰਾਂਸਪੋਰਟ ਜ਼ਰੀਏ ਮਸਜਿਦ ਨੂੰ 2 ਕਿਲੋਮੀਟਰ ਦੂਰ ਕੀਤਾ ਸਥਾਪਿਤ......

ਇਸਤਾਂਬੁਲ : ਤੁਰਕੀ ਦੇ ਹਸਨਕੈਫ ਵਿਚ ਦੇਸ਼ ਦੇ ਚੌਥੇ ਸਭ ਤੋਂ ਵੱਡੇ ਅਤੇ ਸ਼ਕਤੀਸ਼ਾਲੀ ਬੰਨ੍ਹ ਇਲੀਸੁ ਦਾ ਨਿਰਮਾਣ ਕੰਮ ਚੱਲ ਰਿਹਾ ਹੈ। ਅਜਿਹੇ ਵਿਚ 15ਵੀਂ ਸਦੀ ਦੀ ਇਕ 610 ਸਾਲ ਪੁਰਾਣੀ ਮਸਜਿਦ ਬੰਨ੍ਹ ਬਣਾਉਣ ਦੇ ਰਸਤੇ ਵਿਚ ਆ ਰਹੀ ਸੀ। ਮਾਹਰਾਂ ਨੇ ਇਸ ਸਮੱਸਿਆ ਦਾ ਹੱਲ ਕੱਢਦਿਆਂ ਮਸਜਿਦ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਰੋਬੋਟ ਟਰਾਂਸਪੋਰਟ ਜ਼ਰੀਏ 2 ਕਿਲੋਮੀਟਰ ਦੂਰ ਸਥਾਪਿਤ ਕਰ ਦਿਤਾ। ਇਸ ਲਈ ਪ੍ਰਸ਼ਾਸਨ ਨੇ ਪਹਿਲਾਂ ਕਾਮਿਆਂ ਦੀ ਮਦਦ ਨਾਲ ਸਾਲਾਂ ਤੋਂ ਸੁਰੱਖਿਅਤ ਰੱਖੀ ਇਸ ਵਿਰਾਸਤ ਦੀਆਂ ਕੰਧਾਂ ਨੂੰ ਤੁੜਵਾਇਆ।

ਫਿਰ ਇਸ ਦੇ ਹੇਠਲੇ ਹਿੱਸੇ ਨੂੰ ਜ਼ਮੀਨ ਤੋਂ ਵੱਖ ਕਰਵਾਇਆ ਗਿਆ, ਜਿਸ ਮਗਰੋਂ ਰੋਬੋਟ ਟਰਾਂਸਪੋਰਟ ਜ਼ਰੀਏ ਮਸਜਿਦ ਨੂੰ ਦੂਜੀ ਜਗ੍ਹਾ ਸ਼ਿਫਟ ਕਰ ਦਿਤਾ ਗਿਆ। 
ਇਕ ਅੰਗਰੇਜ਼ੀ ਅਖ਼ਬਾਰ ਦੀ ਖਬਰ ਮੁਤਾਬਕ ਤੁਰਕੀ ਦੀ ਇਯੁਬੀ ਮਸਜਿਦ ਹਸਨਕੈਫ ਵਿਚ ਮੌਜੂਦ ਸੀ। ਜਿਥੇ ਤੁਰਕੀ ਦੇ ਚੌਥੇ ਸਭ ਤੋਂ ਵੱਡੇ ਬੰਨ੍ਹ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਮਸਜਿਦ ਨੂੰ ਪਾਣੀ ਤੋਂ ਬਚਾਉਣ ਲਈ ਇਸ ਨੂੰ ਦੂਜੀ ਜਗ੍ਹਾ ਸ਼ਿਫਟ ਕਰ ਦਿਤਾ ਗਿਆ। ਇਥੇ ਦੱਸ ਦਈਏ ਕਿ ਇਯੁਬੀ ਮਸਜਿਦ ਦਾ ਕੁੱਲ ਵਜ਼ਨ 2500 ਟਨ ਹੈ। ਵਜ਼ਨ ਜ਼ਿਆਦਾ ਹੋਣ ਕਾਰਨ ਇਸ ਨੂੰ ਪਹਿਲਾਂ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ

ਅਤੇ ਫਿਰ 300 ਪਹੀਆਂ ਵਾਲੇ ਸ਼ਕਤੀਸ਼ਾਲੀ ਰੋਬੋਟ ਜ਼ਰੀਏ ਨਿਊ ਕਲਚਰ ਪਾਰਕ ਫੀਲਡ ਵਿਚ ਸ਼ਿਫਟ ਕਰ ਦਿਤਾ ਗਿਆ। ਹਸਨਕੈਫ ਸ਼ਹਿਰ ਦੇ ਮੇਅਰ ਅਬਦੁੱਲਵਹਾਏ ਕੁਸੈਨ ਨੇ ਦਸਿਆ ਕਿ ਬੰਨ੍ਹ ਦੇ ਪਾਣੀ ਨਾਲ ਇਤਿਹਾਸਿਕ ਇਮਾਰਤਾਂ ਖਰਾਬ ਨਾ ਹੋ ਜਾਣ ਇਸ ਲਈ ਇਮਾਰਤਾਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਜਾ ਰਿਹਾ ਹੈ। ਹਸਨਕੈਫ ਨੂੰ ਸਾਲ 1981 ਤੋਂ ਇਕ ਸੁਰੱਖਿਅਤ ਸ਼ਹਿਰ ਦਾ ਦਰਜਾ ਦਿਤਾ ਗਿਆ ਹੈ। ਇਥੇ ਕਰੀਬ 6 ਹਜ਼ਾਰ ਗੁਫ਼ਾਵਾਂ ਅਤੇ ਬਾਈਜੇਂਟਾਇਨ ਯੁੱਗ ਦਾ ਇਕ ਕਿਲ੍ਹਾ ਹੈ। (ਏਜੰਸੀਆਂ)

Location: Turkey, Istanbul, Istanbul

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement