ਆਲੂ ਦੀ ਖੇਤੀ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪਿੰਡ ਹਰਸੋਲਾ 'ਤੇ ਕੈਂਸਰ ਦਾ ਕਾਲਾ ਪਰਛਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਆਲੂ ਦੀ ਖੇਤੀ ਲਈ ਮਸ਼ਹੂਰ ਇੰਦੌਰ ਜ਼ਿਲ੍ਹੇ ਦਾ ਹਰਸੋਲਾ ਪਿੰਡ ਪਿਛਲੇ ਪੰਜ ਸਾਲਾਂ ਤੋਂ ਕੈਂਸਰ ਕਾਰਨ ਚਰਚਾ ਵਿਚ ਹੈ। ਪਿੰਡ ਵਿਚ ਪਿਛਲੇ ...

Potatos and Farmer Madhya Pradesh

ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਆਲੂ ਦੀ ਖੇਤੀ ਲਈ ਮਸ਼ਹੂਰ ਇੰਦੌਰ ਜ਼ਿਲ੍ਹੇ ਦਾ ਹਰਸੋਲਾ ਪਿੰਡ ਪਿਛਲੇ ਪੰਜ ਸਾਲਾਂ ਤੋਂ ਕੈਂਸਰ ਕਾਰਨ ਚਰਚਾ ਵਿਚ ਹੈ। ਪਿੰਡ ਵਿਚ ਪਿਛਲੇ ਪੰਜ ਸਾਲ ਵਿਚ ਕੈਂਸਰ ਦੇ 25 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਮਿਲਣ ਨਾਲ ਚੌਕਸ ਪ੍ਰਸ਼ਾਸਨ ਨੇ ਕਰੀਬ 9200 ਦੀ ਆਬਾਦੀ ਵਾਲੇ ਪਿੰਡ ਦਾ ਵਿਸ਼ੇਸ਼ ਸਰਵੇਖਣ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇੰਦੌਰ ਤੋਂ ਕਰੀਬ 20 ਕਿਲੋਮੀਟਰ ਦੂਰ ਵਸਿਆ ਹਰਸੋਲਾ ਪਿੰਡ ਘੱਟ ਸਟਾਰਚ ਵਾਲੇ ਆਲੂ ਦੀ ਖੇਤੀ ਲਈ ਮਸ਼ਹੂਰ ਹੈ।