ਚਿਹਰੇ ਨੂੰ ਬਣਾਓ ਬੇਦਾਗ, ਸਿਰਫ਼ ਕੁਝ ਨੁਸਖਿਆਂ ਨਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਹਰ ਕੁੜੀ ਬੇਦਾਗ ਅਤੇ ਨਿਖਰੇ ਚਿਹਰੇ ਦੀ ਚਾਹਤ ਰੱਖਦੀ ਹੈ ਪਰ ਜੇਕਰ ਇਸ ਚਿਹਰੇ 'ਤੇ ਪਿੰਪਲ ਦੇ ਦਾਗ ਪੈ ਜਾਣਗੇ ਤਾਂ… ਸਾਡਾ ਮਨ ਉਦਾਸ ਹੋ ਜਾਂਦਾ ਹੈ ਅਤੇ ਅਸੀਂ ਇਹਨਾਂ...

Face beauty

ਹਰ ਕੁੜੀ ਬੇਦਾਗ ਅਤੇ ਨਿਖਰੇ ਚਿਹਰੇ ਦੀ ਚਾਹਤ ਰੱਖਦੀ ਹੈ ਪਰ ਜੇਕਰ ਇਸ ਚਿਹਰੇ 'ਤੇ ਪਿੰਪਲ ਦੇ ਦਾਗ ਪੈ ਜਾਣਗੇ ਤਾਂ… ਸਾਡਾ ਮਨ ਉਦਾਸ ਹੋ ਜਾਂਦਾ ਹੈ ਅਤੇ ਅਸੀਂ ਇਹਨਾਂ ਦਾਗ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ। ਹਰ ਵਾਰ ਅਸਫ਼ਲਤਾ ਹੀ ਹੱਥ ਆਉਂਦੀ ਹੈ। ਜੇਕਰ ਤੁਸੀਂ ਵੀ ਚਿਹਰੇ ਦੇ ਪਿੰਪਲ ਅਤੇ ਉਸ ਦੇ ਦਾਗ ਤੋਂ ਪਰੇਸ਼ਾਨ ਹੋ ਤਾਂ ਬਸ ਇਕ ਵਾਰ ਇਥੇ ਦੱਸੇ ਗਏ ਉਪਾਅ ਨੂੰ ਪੜ੍ਹੋ ਅਤੇ ਇਸ ਤੋਂ ਛੁਟਕਾਰਾ ਪਾਓ। 

ਪਿੰਪਲ ਨਾ ਫੋੜੋ : ਜੇਕਰ ਤੁਸੀਂ ਚਾਹੁੰਦੀ ਹੋ ਕਿ ਪਿੰਪਲ ਦੇ ਨਿਸ਼ਾਨ ਚਿਹਰੇ 'ਤੇ ਨਾ ਪੈਣ ਤਾਂ ਉਹਨ‍ਾਂ ਨੂੰ ਨਾ ਹੀ ਫੋੋੜੋ। ਇਕ ਵਾਰ ਇਸ ਦੇ ਫੁੱਟਣ 'ਤੇ ਇਸ ਦਾ ਪਸ ਪੂਰੇ ਚਿਹਰੇ 'ਤੇ ਫ਼ੈਲ ਜਾਵੇਗਾ ਜਿਸ ਦੇ ਨਾਲ ਨਿਸ਼ਾਨ ਤਾਂ ਪਵੇਗਾ ਹੀ ਨਾਲ ਹੀ ਹੋਰ ਵੀ ਪਿੰਪਲ ਆ ਜਾਣਗੇ। 

ਚਿਹਰੇ ਨੂੰ ਥੋੜ੍ਹੀ - ਥੋੜ੍ਹੀ ਦੇਰ ਬਾਅਦ ਧੋਵੋ : ਪਿੰਪਲ ਦੇ ਨਿਸ਼ਾਨ ਨਾ ਪੈਣ ਇਸਦੇ ਲਈ ਚਿਹਰੇ ਨੂੰ ਦਿਨ ਵਿਚ ਦੋ ਵਾਰ ਧੋਵੋ। ਪ੍ਰਦੂਸ਼ਣ ਅਤੇ ਗੰਦੀ ਚਮੜੀ ਦੇ ਪੋਰਸ ਨੂੰ ਬ‍ਲਾਕ ਕਰ ਦਿੰਦੇ ਹਨ ਜਿਸ ਦੇ ਨਾਲ ਪਿੰਪਲਸ ਨਿਕਲ ਆਉਂਦੇ ਹਨ ਤਾਂ ਪਿੰਪਲ ਨੂੰ ਦੂਰ ਕਰਨ ਲਈ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਂਦੇ ਰਹੋ। 

ਲੌਂਗ ਦਾ ਪੇਸ‍ਟ ਨਾ ਲਗਾਓ : ਇਸ ਗੱਲ ਦੀ ਸਲਾਹ ਦਿਤੀ ਜਾਂਦੀ ਹੈ ਕਿ ਜੇਕਰ ਪਿੰਪਲ ਹਨ ਤਾਂ ਲੌਂਗ ਨੂੰ ਘਸਾ ਕੇ ਉਸ ਦਾ ਪੇਸ‍ਟ ਲਗਾਓ ਜਿਸ ਦੇ ਨਾਲ ਨਿਸ਼ਾਨ ਨਹੀਂ ਪੈਣਗੇ ਪਰ ਲੌਂਗ ਦਾ ਪੇਸ‍ਟ ਲਗਾਉਣ ਨਾਲੋਂ ਵਧੀਆ ਹੈ ਕਿ ਤੁਸੀਂ ਚੰਦਨ ਪਾਊਡਰ ਦਾ ਪੇਸ‍ਟ ਅਤੇ ਗੁਲਾਬਜਲ ਮਿਲਾ ਕੇ ਲਗਾਓ। 

ਸ‍ਟੀਮਿੰਗ : ਅਪਣੇ ਚਿਹਰੇ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਸ‍ਟੀਮ ਕਰੋ ਅਤੇ ਉਸ ਤੋਂ ਬਾਅਦ ਕ‍ਲੇ ਮਾਸ‍ਕ ਲਗਾ ਕੇ ਆਰਾਮ ਕਰੋ। ਇਸ ਤੋਂ ਦਾਗ ਅਤੇ ਬ‍ਲੈਕਹੈਡ ਦੋਨਾਂ ਹੀ ਸਾਫ਼ ਹੋਣਗੇ।

ਐਲੋਵੇਰਾ : ਟੀ ਟ੍ਰੀ ਔਇਲ ਨੂੰ ਐਲੋਵੇਰਾ ਜੈਲ ਵਿਚ ਮਿਲਾ ਕਰ ਰੋਜ਼ ਚਿਰਹੇ ਦੀ ਮਾਲਿਸ਼ ਕਰੋ, ਇਸ ਨਾਲ ਬ‍ਲੈਕਹੈਡ, ਐਕ‍ਨੇ ਅਤੇ ਡਾਰਕ ਸਪੋਟ ਮਿਟ ਜਾਣਗੇ। ਜੇਕਰ ਟੀ ਟਰੀ ਔਇਲ ਸੰਭਵ ਨਾ ਹੋ ਤਾਂ ਤੁਸੀਂ ਸਿਰਫ਼ ਐਲੋਵੇਰਾ ਦੇ ਗੁੱਦੇ ਦਾ ਹੀ ਪ੍ਰਯੋਗ ਕਰ ਸਕਦੀ ਹੋ।

ਫੇਸ ਪੈਕ ਲਗਾਓ : ਗੁਲਾਬ ਜਲ ਅਤੇ ਚੰਦਨ ਪਾਉਡਰ ਦਾ ਪੇਸ‍ਟ ਚਿਹਰੇ ਲਈ ਸੱਭ ਤੋਂ ਵਧੀਆ ਰਹਿੰਦਾ ਹੈ। ਤੁਸੀਂ ਚਾਹੋ ਤਾਂ ਚੰਦਨ ਪਾਊਡਰ ਦੀ ਥਾਂ 'ਤੇ ਮੁਲ‍ਤਾਨੀ ਮਿੱਟੀ ਦੀ ਵੀ ਵਰਤੋਂ ਵੀ ਕਰ ਸਕਦੀ ਹੋ। ਇਹ ਪੇਸ‍ਟ ਪਿੰਪਲ ਨੂੰ ਸੁਕਾ ਕੇ ਡੈਡ ਸੈਲ ਨੂੰ ਕੱਢ ਦਿੰਦੀ ਹੈ, ਜਿਸ ਦੇ ਨਾਲ ਚਿਹਰਾ ਕੁੱਝ ਹੀ ਦਿਨਾਂ ਵਿਚ ਸਾਫ਼ ਹੋ ਜਾਂਦਾ ਹੈ।

Related Stories