ਲੰਚ ਜਾਂ ਡਿਨਰ ਵਿਚ ਬਣਾ ਕੇ ਖਾਓ ਮਜੇਦਾਰ ਕਾਜੂ - ਮੱਖਣ ਪਨੀਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪਨੀਰ ਖਾਣ ਦੇ ਤਾਂ ਸਾਰੇ ਸ਼ੌਕੀਨ ਹੁੰਦੇ ਹਨ। ਅਜਿਹੇ ਵਿਚ ਅੱਜ ਅਸੀ ਤੁਹਾਡੇ ਲਈ ਲੈ ਕੇ ਆਏ ਹਾਂ ਕਾਜੂ ਮੱਖਣ ਪਨੀਰ ਬਣਾਉਣ ਦੀ ਰੇਸਿਪੀ। ਵੱਡਿਆਂ ਤੋਂ ਲੈ ਕੇ ਬੱਚਿਆਂ ਨੂੰ...

Cashew-butter paneer

ਪਨੀਰ ਖਾਣ ਦੇ ਤਾਂ ਸਾਰੇ ਸ਼ੌਕੀਨ ਹੁੰਦੇ ਹਨ। ਅਜਿਹੇ ਵਿਚ ਅੱਜ ਅਸੀ ਤੁਹਾਡੇ ਲਈ ਲੈ ਕੇ ਆਏ ਹਾਂ ਕਾਜੂ ਮੱਖਣ ਪਨੀਰ ਬਣਾਉਣ ਦੀ ਰੇਸਿਪੀ। ਵੱਡਿਆਂ ਤੋਂ ਲੈ ਕੇ ਬੱਚਿਆਂ ਨੂੰ ਸੱਭ ਨੂੰ ਪਸੰਦ ਆਉਣ ਵਾਲੀ ਇਸ ਰੇਸਪੀ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ।

ਇਹ ਖਾਣ ਵਿਚ ਬਹੁਤ ਸਵਾਦਿਸ਼ਟ ਅਤੇ ਬਣਾਉਣ ਵਿਚ ਕਾਫ਼ੀ ਆਸਾਨ ਰੇਸਿਪੀ ਹੈ। ਤੁਸੀ ਇਸ ਨੂੰ ਲੰਚ ਜਾਂ ਡਿਨਰ ਵਿਚ ਬਣਾ ਕੇ ਖਾ ਸੱਕਦੇ ਹੋ। ਤਾਂ ਚਲੋ ਜਾਂਣਦੇ ਹਾਂ ਘਰ ਵਿਚ ਕਾਜੂ ਮੱਖਣ ਪਨੀਰ ਬਣਾਉਣ ਦੀ ਰੇਸਿਪੀ। 

ਸਮੱਗਰੀ - ਤੇਲ - ਇਕ ਵੱਡਾ ਚਮਚ, ਅਦਰਕ - ਲਸਣ ਦਾ ਪੇਸਟ - 1 ਵੱਡਾ ਚਮਚ, ਕਾਜੂ ਦਾ ਪੇਸਟ - 40 ਗਰਾਮ, ਮਗਜ ਪੇਸਟ -  3 ਵੱਡਾ ਚਮਚ, ਕਸੂਰੀ ਮੇਥੀ - 2 ਛੋਟੇ ਚਮਚ, ਮੱਖਣ -  2 ਛੋਟੇ ਚਮਚ, ਧਨੀਆ ਪਾਊਡਰ - 1 ਛੋਟਾ ਚਮਚ, ਜ਼ੀਰਾ ਪਾਊਡਰ - 1 ਵੱਡਾ ਚਮਚ, ਗਰਮ ਮਸਾਲਾ - 1 ਵੱਡਾ ਚਮਚ, ਕਰੀਮ - 20 ਮਿ.ਲੀ, ਕਰੀਮ - 10 ਗਾਰਨਿਸ਼ ਲਈ, ਪਨੀਰ -  400 ਗਰਾਮ (ਕਟਿਆ ਹੋਇਆ) 

ਢੰਗ - ਇਕ ਪੈਨ ਵਿਚ ਇਕ ਵੱਡਾ ਚਮਚ ਤੇਲ ਗਰਮ ਕਰ ਕੇ ਉਸ ਵਿਚ ਇਕ ਵਡਾ ਚਮਚ ਅਦਰਕ - ਲਸਣ ਪੇਸਟ ਪਾ ਕੇ ਭੁੰਨ ਲਓ। ਹੁਣ ਇਸ ਵਿਚ 40 ਗਰਾਮ ਕਾਜੂ ਅਤੇ 3 ਵੱਡੇ ਚਮਚ ਮਗਜ ਪੇਸਟ ਪਾ ਕੇ ਕੁੱਝ ਮਿੰਟ ਤੱਕ ਚਲਾਓ। ਇਸ ਤੋਂ ਬਾਅਦ ਇਸ ਵਿਚ 2 ਛੋਟੇ ਚਮਚ ਕਸੂਰੀ ਮੇਥੀ, 1 ਛੋਟਾ ਚਮਚ ਧਨੀਆ ਪਾਊਡਰ, 1 ਵੱਡਾ ਚਮਚ ਗਰਮ ਮਸਾਲਾ ਅਤੇ 1 ਚਮਚ ਜ਼ੀਰਾ ਪਾਊਡਰ ਪਾ ਕੇ ਕੁੱਝ ਦੇਰ ਤੱਕ ਪਕਾਓ।

20 ਮਿ.ਲੀ ਕਰੀਮ ਅਤੇ 2 ਛੋਟੇ ਚਮਚ ਮੱਖਣ ਇਸ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਵਿਚ 400 ਗਰਾਮ ਪਨੀਰ ਪਾ ਕੇ 5 - 7 ਮਿੰਟ ਤੱਕ ਪਕਾ ਲਓ। ਤੁਹਾਡਾ ਕਾਜੂ - ਮੱਖਨ ਵਾਲਾ ਪਨੀਰ ਬਣ ਕੇ ਤਿਆਰ ਹੈ। ਹੁਣ ਇਸ ਨੂੰ ਕਰੀਮ ਦੇ ਨਾਲ ਗਾਰਨਿਸ਼ ਕਰ ਕੇ ਗਰਮਾ - ਗਰਮ ਸਰਵ ਕਰੋ।