ਹੁਣ ਗੂਗਲ ਮੈਪਸ ਦੱਸੇਗਾ ਆਟੋਰਿਕਸ਼ਾ ਦਾ ਕਿੰਨਾ ਲੱਗੇਗਾ ਕਿਰਾਇਆ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਜੇਕਰ ਤੁਸੀਂ ਵੀ ਦਿੱਲੀ - ਐਨਸੀਆਰ ਵਿਚ ਰਹਿੰਦੇ ਹੋ ਅਤੇ ਗੂਗਲ ਮੈਪਸ ਇਸਤੇਮਾਲ ਕਰਦੇ ਹੋ ਤਾਂ ਗੂਗਲ ਨੇ ਤੁਹਾਨੂੰ ਕ੍ਰਿਸਮਸ ਤੋਹਫ਼ਾ ਦਿਤਾ ਹੈ। ਹੁਣ ਤੁਸੀਂ ਗੂਗਲ ਮੈਪਸ...

Auto rickshaw

ਜੇਕਰ ਤੁਸੀਂ ਵੀ ਦਿੱਲੀ - ਐਨਸੀਆਰ ਵਿਚ ਰਹਿੰਦੇ ਹੋ ਅਤੇ ਗੂਗਲ ਮੈਪਸ ਇਸਤੇਮਾਲ ਕਰਦੇ ਹੋ ਤਾਂ ਗੂਗਲ ਨੇ ਤੁਹਾਨੂੰ ਕ੍ਰਿਸਮਸ ਤੋਹਫ਼ਾ ਦਿਤਾ ਹੈ। ਹੁਣ ਤੁਸੀਂ ਗੂਗਲ ਮੈਪਸ ਦੇ ਜ਼ਰੀਏ ਹੀ ਪਤਾ ਲਗਾ ਸਕੋਗੇ ਕਿ ਆਟੋ ਰਿਕਸ਼ਾ ਦਾ ਕਿਰਾਇਆ ਕਿੰਨਾ ਹੈ। ਇਸ ਦੇ ਲਈ ਗੂਗਲ ਨੇ ਗੂਗਲ ਮੈਪਸ ਵਿਚ ਪਬਲਿਕ ਟ੍ਰਾਂਸਪੋਰਟ ਮੋਡ ਫੀਚਰ ਲਾਂਚ ਕੀਤਾ ਹੈ। ਇਸ ਫ਼ੀਚਰ ਦੇ ਜ਼ਰੀਏ ਤੁਸੀਂ ਜਾਣ ਪਾਓਗੇ ਕਿ ਮੰਜ਼ਿਲ ਤੱਕ ਪੁੱਜਣ ਲਈ ਕਿਹੜਾ ਰਸਤਾ ਬਿਹਤਰ ਹੋਵੇਗਾ ਅਤੇ ਉਸ ਦਾ ਕਿਰਾਇਆ ਕਿੰਨਾ ਲਗੇਗਾ।

ਇਸ ਫ਼ੀਚਰ ਦਾ ਫ਼ਾਇਦਾ ਗੂਗਲ ਮੈਪਸ ਦੇ ਕੈਬ ਮੋਡ ਵਿਚ ਵੀ ਚੁੱਕਿਆ ਜਾ ਸਕਦਾ ਹੈ।  ਗੂਗਲ ਦੇ ਇਕ ਬਿਆਨ ਦੇ ਮੁਤਾਬਕ ਇਹ ਕਿਰਾਇਆ ਦਿੱਲੀ ਪੁਲਿਸ ਅਤੇ ਕੁੱਝ ਮਾਹਰਾਂ ਵਲੋਂ ਦੱਸੇ ਗਏ ਅੰਕੜਿਆਂ ਉਤੇ ਅਧਾਰਿਤ ਹੋਵੇਗਾ। ਗੂਗਲ ਮੈਪਸ ਦੇ ਪ੍ਰੋਡਕਟ ਮੈਨੇਜਰ ਵਿਸ਼ਾਲ ਦੱਤਾ ਨੇ ਅਪਣੇ ਇਕ ਬਿਆਨ ਵਿਚ ਦੱਸਿਆ ਕਿ ਫ਼ਿਲਹਾਲ ਅਣਜਾਨ ਰਸਤੇ 'ਤੇ ਮੁਸਾਫ਼ਰਾਂ ਤੋਂ ਅਕਸਰ ਜ਼ਿਆਦਾ ਪੈਸੇ ਲੈ ਲਏ ਜਾਂਦੇ ਹਨ। ਨਾਲ ਹੀ ਕਈ ਵਾਰ ਉਨ੍ਹਾਂ ਨੂੰ ਲੰਮੇ ਰਸਤੇ ਤੋਂ ਅਪਣੀ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਹੈ।

ਅਜਿਹੇ ਵਿਚ ਇਸ ਫ਼ੀਚਰ ਦੀ ਮਦਦ ਨਾਲ ਆਟੋ - ਰਿਕਸ਼ਾ ਦਾ ਅਨੁਮਾਨਿਤ ਕਿਰਾਏ ਦੀ ਜਾਣਕਾਰੀ ਮਿਲ ਸਕੇਗੀ, ਹਾਲਾਂਕਿ ਗੂਗਲ ਨੇ ਇਹ ਨਹੀਂ ਦੱਸਿਆ ਹੈ ਕਿ ਇਹ ਫ਼ੀਚਰ ਹੋਰ ਸ਼ਹਿਰਾਂ ਲਈ ਕਦੋਂ ਤੱਕ ਜਾਰੀ ਹੋਵੇਗਾ।ਗੂਗਲ ਮੈਪਸ ਨੂੰ ਅਪਡੇਟ ਕਰਨਾ ਹੋਵੇਗਾ। ਧਿਆਨ ਯੋਗ ਹੈ ਕਿ ਹਾਲ ਹੀ ਵਿਚ ਰੀਲੀਜ਼ ਹੋਈ ਆਮੀਰ ਖਾਨ ਅਤੇ ਅਮੀਤਾਭ ਬੱਚਨ ਦੀ ਫਿਲਮ ਠਗਸ ਆਫ਼ ਹਿੰਦੋਸਤਾਨ ਲਈ ਗੂਗਲ ਮੈਪਸ ਨੇ ਇਕ ਨਵਾਂ ਫ਼ੀਚਰ ਜਾਰੀ ਕੀਤਾ ਸੀ। ਇਸ ਸਾਝੇਦਾਰੀ ਤੋਂ ਬਾਅਦ ਗੂਗਲ ਮੈਪਸ ਵਿਚ ਆਮੀਰ ਖਾਨ ਫਿਰੰਗੀ ਦੇ ਕਿਰਦਾਰ ਵਿਚ ਲੋਕਾਂ ਨੂੰ ਰਸਤਾ ਦੱਸਦੇ ਨਜ਼ਰ ਆ ਰਹੇ ਸਨ।