ਤਿਉਹਾਰੀ ਸੀਜ਼ਨ ਵਿਚ ਆਮ ਆਦਮੀ ਨੂੰ ਲੱਗੇਗਾ ਝਟਕਾ! ਹੋਰ ਮਹਿੰਗੇ ਹੋ ਸਕਦੇ ਨੇ ਸੁੱਕੇ ਮੇਵੇ

ਏਜੰਸੀ

ਖ਼ਬਰਾਂ, ਵਪਾਰ

ਦਿਵਾਲੀ ਮੌਕੇ ਸੁੱਕੇ ਮੇਵਿਆਂ ਵਿਚ ਤੇਜ਼ੀ ਦਾ ਰੁਖ ਰਹਿਣ ਕਾਰਨ ਲੋਕ ਤੋਹਫੇ ਵਜੋਂ ਸੁੱਕੇ ਮੇਵੇ ਦੇਣ ਦੀ ਬਜਾਏ ਹੋਰ ਵਿਕਲਪ ਚੁਣ ਸਕਦੇ ਹਨ।

Dry Fruits Price

ਨਵੀਂ ਦਿੱਲੀ: ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ, ਕੋਰੋਨਾ ਮਹਾਂਮਾਰੀ ਅਤੇ ਹੋਰ ਅੰਤਰਰਾਸ਼ਟਰੀ ਘਟਨਾਵਾਂ ਕਾਰਨ ਅਮਰੀਕਾ ਤੋਂ ਬਦਾਮ ਅਤੇ ਪਿਸਤਾ ਦੀ ਦਰਾਮਦ ਪ੍ਰਭਾਵਿਤ ਹੋਣ ਕਾਰਨ ਆਉਣ ਵਾਲੇ ਤਿਉਹਾਰੀ ਸੀਜ਼ਨ (Festive season) ਵਿਚ ਡਰਾਈ ਫਰੂਟਸ ਦੀਆਂ ਕੀਮਤਾਂ (Dry Fruits Price) ਵਿਚ ਵਾਧਾ ਹੋ ਸਕਦਾ ਹੈ।

ਹੋਰ ਪੜ੍ਹੋ: ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ, ਯੋਗੀ ਸਰਕਾਰ 'ਤੇ ਕੀਤੀ ਸੀ ਟਿੱਪਣੀ

ਸੁੱਕੇ ਮੇਵਿਆਂ ਦੇ ਥੋਕ ਵਿਕਰੇਤਾਵਾਂ ਨੂੰ ਆਨਲਾਈਨ ਪਲੇਟਫਾਰਮ ਮੁਹੱਈਆ ਕਰਵਾਉਣ ਵਾਲੀ ਕੰਪਨੀ ਟ੍ਰੇਡਬ੍ਰਿਜ ਦੇ ਸੰਚਾਲਨ ਦੇ ਮੁਖੀ ਸਵਪਨਿਲ ਖੈਰਨਾਰ ਨੇ ਦੱਸਿਆ ਕਿ ਅਫਗਾਨਿਸਤਾਨ (Afghanistan Crisis) ਵਿਚ ਹੋਏ ਘਟਨਾਕ੍ਰਮ ਅਤੇ ਅਮਰੀਕੀ ਆਮਦ ਘਟਣ ਕਾਰਨ ਸੁੱਕੇ ਮੇਵਿਆਂ ਵਿਚ ਤੇਜ਼ੀ ਦਾ ਰੁਖ਼ ਬਣਨਾ ਸ਼ੁਰੂ ਹੋ ਗਿਆ ਹੈ।

ਹੋਰ ਪੜ੍ਹੋ: ਜ਼ਰੂਰੀ ਖ਼ਬਰ: ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਯਾਤਰਾ ਕਰਨ ਵਾਲਿਆਂ ਨੂੰ ਹੋ ਸਕਦੀ ਹੈ ਮੁਸ਼ਕਲ

ਉਹਨਾਂ ਨੇ ਦੱਸਿਆ ਕਿ ਦੇਸ਼ ਵਿਚ ਵਧੇਰੇ ਬਦਾਮ ਅਮਰੀਕਾਂ ਤੋਂ ਆਉਂਦੇ ਹਨ ਜਦਕਿ ਅੰਜੀਰ ਅਫਗਾਨਿਸਤਾਨ ਤੋਂ ਆਉਂਦੀ ਹੈ। ਕਿਸ਼ਮਿਸ਼ ਦੀ ਅੱਧੀ ਘਰੇਲੂ ਮੰਗ ਅਫਗਾਨਿਸਤਾਨ ਤੋਂ ਪੂਰੀ ਹੁੰਦੀ ਹੈ। ਪਿਛਲੇ ਇਕ ਮਹੀਨੇ ਤੋਂ ਅਫ਼ਗਾਨਿਸਤਾਨ ਤੋਂ ਸੁੱਕੇ ਮੇਵਿਆਂ ਦੀ ਦਰਾਮਦ ਲਗਭਗ ਬੰਦ ਹੈ।

ਹੋਰ ਪੜ੍ਹੋ: ਬਿੱਗ ਬੌਸ ਓਟੀਟੀ: ਘਰ ਤੋਂ ਬੇਘਰ ਬਾਹਰ ਹੋਏ ਅਕਸ਼ਰਾ ਸਿੰਘ ਅਤੇ ਮਿਲਿੰਦ ਗਾਬਾ

ਹਾਲਾਂਕਿ ਕਾਜੂ ਦੀ ਕੀਮਤ ਜ਼ਿਆਦਾ ਨਹੀਂ ਵਧੇਗੀ ਕਿਉਂਕਿ ਕਾਜੂ ਦੀ ਜ਼ਿਆਦਾਤਰ ਮੰਗ ਦੇਸ਼ ਦੇ ਉਤਪਾਦਨ ਨਾਲ ਹੀ ਪੂਰੀ ਹੁੰਦੀ ਹੈ। ਖੈਰਨਾਰ ਦਾ ਮੰਨਣਾ ਹੈ ਕਿ ਦਿਵਾਲੀ ਮੌਕੇ ਸੁੱਕੇ ਮੇਵਿਆਂ ਵਿਚ ਤੇਜ਼ੀ ਦਾ ਰੁਖ ਰਹਿਣ ਕਾਰਨ ਲੋਕ ਤੋਹਫੇ ਵਜੋਂ ਸੁੱਕੇ ਮੇਵੇ ਦੇਣ ਦੀ ਬਜਾਏ ਹੋਰ ਵਿਕਲਪ ਚੁਣ ਸਕਦੇ ਹਨ।