ਸਾਲ ਦੀ ਸਭ ਤੋਂ ਜ਼ਿਆਦਾ ਉਚਾਈ 'ਤੇ ਥੋਕ ਮਹਿੰਗਾਈ, ਜੂਨ 'ਚ 5.77 ਫ਼ੀਸਦੀ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮੁਦਰਾਸਫਿਤੀ ਜੂਨ ਵਿਚ ਵਧ ਕੇ 5.77 ਫ਼ੀਸਦੀ 'ਤੇ ਪਹੁੰਚ ਗਈ ਜੋ ਚਾਰ ਸਾਲ ਵਿਚ ਸਭ ਤੋਂ ਜ਼ਿਆਦਾ ਹੈ। ਮੁੱਖ ਰੂਪ ਨਾਲ ਸਬਜ਼ੀਆਂ...

Vegetables

ਨਵੀਂ ਦਿੱਲੀ : ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮੁਦਰਾਸਫਿਤੀ ਜੂਨ ਵਿਚ ਵਧ ਕੇ 5.77 ਫ਼ੀਸਦੀ 'ਤੇ ਪਹੁੰਚ ਗਈ ਜੋ ਚਾਰ ਸਾਲ ਵਿਚ ਸਭ ਤੋਂ ਜ਼ਿਆਦਾ ਹੈ। ਮੁੱਖ ਰੂਪ ਨਾਲ ਸਬਜ਼ੀਆਂ ਅਤੇ ਬਾਲਣ ਦੇ ਮਹਿੰਗਾ ਹੋਣ ਨਾਲ ਮੁਦਰਾਸਫਿਤੀ ਦਾ ਦਬਾਅ ਵਧਿਆ ਹੈ। ਮਈ ਵਿਚ ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮੁਦਰਾਸਫਿਤੀ 4.43 ਫੀਸਦੀ ਅਤੇ ਪਿਛਲੇ ਸਾਲ ਜੂਨ ਵਿਚ 0.90 ਫ਼ੀਸਦੀ ਸੀ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਖ਼ੁਰਾਕੀ ਵਸਤਾਂ ਦੇ ਵਰਗ ਵਿਚ ਮੁਦਰਾਸਫਿਤੀ ਜੂਨ 2018 ਵਿਚ 1.80 ਫ਼ੀਸਦੀ ਰਹੀ ਜੋ ਮਈ ਵਿਚ 1.60 ਫ਼ੀਸਦੀ ਸੀ।

Related Stories