ਰਾਫ਼ੇਲ ਸੌਦੇ ਬਾਰੇ ਮੋਦੀ ਸਰਕਾਰ ਕੋਲ ਕੋਈ ਜਵਾਬ ਨਹੀਂ : ਸਿੱਬਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਵਾਦਗ੍ਰਸਤ ਰਾਫ਼ੇਲ ਸੌਦੇ ਦੇ ਮਾਮਲੇ ਵਿਚ ਨਰਿੰਦਰ ਮੋਦੀ ਸਰਕਾਰ ਨੂੰ ਘੇਰਦਿਆਂ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਫ਼ਰਾਂਸ ਨਾਲ 36 ਲੜਾਕੂ ਜਹਾਜ਼ਾਂ.........

Kapil Sibal

ਇੰਦੌਰ : ਵਿਵਾਦਗ੍ਰਸਤ ਰਾਫ਼ੇਲ ਸੌਦੇ ਦੇ ਮਾਮਲੇ ਵਿਚ ਨਰਿੰਦਰ ਮੋਦੀ ਸਰਕਾਰ ਨੂੰ ਘੇਰਦਿਆਂ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਫ਼ਰਾਂਸ ਨਾਲ 36 ਲੜਾਕੂ ਜਹਾਜ਼ਾਂ ਦੇ ਸੌਦੇ ਦੇ ਘੁਟਾਲੇ ਦੇ ਮਾਮਲੇ ਵਿਚ ਭਾਰਤ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਸਿੱਬਲ ਨੇ ਇਥੇ ਪੱਤਰਕਾਰ ਸੰੇਮਲਨ ਵਿਚ ਕਿਹਾ, 'ਰਾਫ਼ੇਲ ਸੌਦਾ ਬਹੁਤ ਵੱਡਾ ਘੁਟਾਲਾ ਹੈ ਜਿਸ ਦਾ ਮੋਦੀ ਸਰਕਾਰ ਕੋਲ ਕੋਈ ਜਵਾਬ ਨਹੀਂ। ਇਹ ਸੌਦਾ ਜਹਾਜ਼ ਖ਼ਰੀਦ ਦੇ ਤੈਅ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕੀਤਾ ਗਿਆ। ਇਸ ਸੌਦੇ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਅਤੇ ਰਖਿਆ ਮੰਤਰਾਲੇ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ।'

ਸਾਬਕਾ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਵੇਲੇ ਦੀ ਯੂਪੀਏ ਸਰਕਾਰ ਦੇ ਸ਼ਾਸਨ ਸਮੇਂ ਯੋਗ ਮੁਲ-ਭਾਅ ਮਗਰੋਂ ਸਾਲ 2012 ਵਿਚ ਕੀਤੇ ਗਏ ਸਮਝੌਤੇ ਮੁਤਾਬਕ ਰਾਫ਼ੇਲ ਜਹਾਜ਼ ਦਾ ਖ਼ਰੀਦ ਮੁਲ 560 ਕਰੋੜ ਰੁਪਏ ਤੈਅ ਕੀਤਾ ਗਿਆ ਸੀ ਪਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸੱਤਾ ਵਿਚ ਆਉਣ ਮਗਰੋਂ ਇਹ ਸਮਝੌਤਾ ਰੱਦ ਕਰ ਦਿਤਾ

ਅਤੇ ਸਾਲ 2016 ਵਿਚ ਨਵੇਂ ਸਮਝੌਤੇ ਤਹਿਤ ਰਾਫ਼ੇਲ ਜਹਾਜ਼ ਬਦਲੇ 1600 ਕਰੋੜ ਰੁਪਏ ਦੀ ਕੀਮਤ ਅਦਾ ਕਰਨ ਦਾ ਸੌਦਾ ਕੀਤਾ। ਉਨ੍ਹਾਂ ਕਿਹਾ, 'ਅਸੀਂ ਰਾਫ਼ੇਲ ਜਹਾਜ਼ਾਂ ਦੇ ਨਿਰਮਾਣ ਵਿਚ ਢੁਕਵੀਂ ਤਕਨੀਕ ਦੀ ਜਾਣਕਾਰੀ ਮੰਗ ਰਹੇ ਹਾਂ। ਅਸੀਂ ਸਰਕਾਰ ਕੋਲੋਂ ਬਸ ਇਸ ਗੱਲ ਦਾ ਪ੍ਰਗਟਾਵਾ ਚਾਹੁੰਦੇ ਹਾਂ ਕਿ ਸਾਲ 2012 ਦੇ ਮੁਕਾਬਲੇ ਲਗਭਗ ਤਿੰਨ ਗੁਣਾਂ ਮੁਲ 'ਤੇ ਇਨ੍ਹਾਂ ਜਹਾਜ਼ਾਂ ਦਾ ਸੌਦਾ ਕਿਸ ਆਧਾਰ 'ਤੇ ਕੀਤਾ ਗਿਆ?  (ਏਜੰਸੀ)