12 ਦਸੰਬਰ ਤੋਂ ਬੰਦ ਹੋਵੇਗੀ SBI ਦੀ ਇਹ ਸੇਵਾ, ਕਰੋੜਾਂ ਗਾਹਕਾਂ ਲਈ ਵੱਡੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨ੍ਹਾਂ ਦਿਨੀਂ ਬੈਂਕਿੰਗ ਸਿਸਟਮ ਵਿਚ ਕਈ ਬਦਲਾਅ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ...

State bank of India

ਨਵੀਂ ਦਿੱਲੀ (ਭਾਸ਼ਾ) : ਇਨ੍ਹਾਂ ਦਿਨੀਂ ਬੈਂਕਿੰਗ ਸਿਸਟਮ ਵਿਚ ਕਈ ਬਦਲਾਅ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਵਲੋਂ ਚਾਰ ਸੇਵਾਵਾਂ ਬੰਦ ਕੀਤੇ ਜਾਣ ਤੋਂ ਬਾਅਦ ਐਸਬੀਆਈ ਇਕ ਹੋਰ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਹਾਲਾਂਕਿ ਜਿਸ ਨਿਯਮ ਵਿਚ ਐਸਬੀਆਈ ਵਲੋਂ 12 ਦਸੰਬਰ ਨੂੰ ਬਦਲਾਅ ਕੀਤਾ ਜਾ ਰਿਹਾ ਹੈ, ਉਸ ਵਿਚ ਐਚਡੀਐਫ਼ਸੀ ਬੈਂਕ, ਆਈਸੀਆਈਸੀਆਈ ਬੈਂਕ, ਬੈਂਕ ਆਫ਼ ਬੜੌਦਾ ਅਤੇ ਪੰਜਾਬ ਨੈਸ਼ਨਲ ਬੈਂਕ ਵਲੋਂ ਵੀ 1 ਜਨਵਰੀ ਤੋਂ ਬਦਲਾਅ ਕੀਤਾ ਜਾਣਾ ਹੈ।

12 ਦਸੰਬਰ ਤੋਂ ਬਾਅਦ ਸਿਰਫ਼ CTS ਚੈੱਕ ਹੀ ਕਲੀਅਰ ਹੋਣਗੇ। ਉਥੇ ਹੀ ਕੁੱਝ ਹੋਰ ਬੈਂਕਾਂ ਵਿਚ ਇਹ ਨਿਯਮ 1 ਜਨਵਰੀ ਤੋਂ ਲਾਗੂ ਹੋਵੇਗਾ। RBI ਵਲੋਂ ਇਸ ਬਾਰੇ ਵਿਚ ਨਿਰਦੇਸ਼ ਤਿੰਨ ਮਹੀਨੇ ਪਹਿਲਾਂ ਜਾਰੀ ਕਰ ਦਿਤੇ ਗਏ ਸਨ। ਇਸ ਨੂੰ ਲੈ ਕੇ SBI  ਵਲੋਂ ਅਪਣੇ ਕਰੋੜਾਂ ਗਾਹਕਾਂ ਨੂੰ ਮੈਸੇਜ ਵੀ ਭੇਜੇ ਜਾ ਰਹੇ ਹਨ। ਬੈਂਕ ਵਲੋਂ ਭੇਜੇ ਜਾ ਰਹੇ ਮੈਸੇਜ ਵਿਚ ਬੈਂਕ ਦੇ ਗਾਹਕਾਂ ਨੂੰ ਚੈੱਕ ਬੁੱਕ ਵਾਪਸ ਕਰਨ ਅਤੇ ਨਵੀਂ ਚੈੱਕ ਬੁੱਕ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ।

ਇਸ ਲਈ ਇਨ੍ਹਾਂ ਨੂੰ ਫਿਜ਼ੀਕਲੀ ਇਕ ਬ੍ਰਾਂਚ ਤੋਂ ਦੂਜੀ ਬ੍ਰਾਂਚ ਵਿਚ ਭੇਜਿਆ ਜਾਂਦਾ ਹੈ। ਇਸ ਕਾਰਨ ਚੈੱਕ ਨੂੰ ਡਰਾਪ-ਬਾਕਸ ਵਿਚ ਲਗਾਉਣ ਤੋਂ ਬਾਅਦ ਇਸ ਦੀ ਕਲੀਅਰੈਂਸ ਵਿਚ ਜ਼ਿਆਦਾ ਸਮਾਂ ਲੱਗਦਾ ਹੈ। RBI ਬੈਂਕਾਂ ਨੂੰ ਪਹਿਲਾਂ ਵੀ ਇਹ ਨਿਰਦੇਸ਼ ਦੇ ਚੁੱਕਿਆ ਹੈ ਕਿ ਉਹ ਕੇਵਲ CTS - 2010 ਸਟੈਂਡਰਡ ਚੈੱਕ ਵਾਲੀ ਚੈੱਕਬੁੱਕ ਹੀ ਜਾਰੀ ਕਰੇ।

Related Stories