ਮੰਨਤ ਪੂਰੀ ਹੋਣ 'ਤੇ ਅਪਣਾ ਹੀ ਸਿਰ ਭੇਂਟ ਚੜ੍ਹਾਉਣ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਦੋਈ ਦੇ ਇਲਾਕੇ ਤੋਂ ਇਕ ਅੰਧਵਿਸ਼ਵਾਸ ਦਾ ਬੜਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

Attempts to present his own head

ਹਰਦੋਈ, ਯੂਪੀ, ਹਰਦੋਈ ਦੇ ਇਲਾਕੇ ਤੋਂ ਇਕ ਅੰਧਵਿਸ਼ਵਾਸ ਦਾ ਬੜਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਕਿਸੇ ਮੰਨਤ ਦੇ ਪੂਰੀ ਹੋਣ ਉੱਤੇ ਇੱਕ ਵਿਅਕਤੀ ਨੇ ਪ੍ਰਾਚੀਨ ਕਾਲੀ ਮੰਦਰ ਵਿਚ ਜਾਕੇ ਅਪਣਾ ਗਲਾ ਵੱਢ ਕਿ ਭੇਂਟ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਅੰਧਵਿਸ਼ਵਾਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੀ ਹਾਲਤ ਬਹੁਤ ਗੰਭੀਰ ਹੋ ਗਈ ਅਤੇ ਜ਼ਖਮੀ ਹਾਲਤ ਵਿਚ ਉਸਨੂੰ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ।