ਅਰਮੀਨੀਆ ‘ਚ ਫਸੇ ਨੌਜਵਾਨਾਂ ਲਈ ਭਗਵੰਤ ਮਾਨ ਬਣਿਆ ਮਸੀਹਾ, ਮੁਲਕ ਪਰਤੇ ਪੀੜਤ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਦੀ ਇਕ ਬੇਟੀ ਅਤੇ ਤਿੰਨ ਨੌਜਵਾਨ ਆਰਮੇਨੀਆ ਤੋਂ ਅੱਜ ਸਵੇਰੇ ਭਾਰਤ ਪਰਤ ਆਏ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ...

Punjab Youth return India from Armenia

ਨਵੀਂ ਦਿੱਲੀ : ਪੰਜਾਬ ਦੀ ਇਕ ਲੜਕੀ ਅਤੇ ਤਿੰਨ ਨੌਜਵਾਨ ਅਰਮੀਨੀਆ ਤੋਂ ਅੱਜ ਸਵੇਰੇ ਭਾਰਤ ਪਰਤ ਆਏ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਇਨ੍ਹਾਂ ਚਾਰਾਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਲੈਣ ਲਈ ਪਹੁੰਚੇ ਸਨ। ਦੱਸ ਦਈਏ ਕਿ ਇਨ੍ਹਾਂ ਨੌਜਵਾਨਾਂ ਨੇ ਕੁਝ ਦਿਨ ਪਹਿਲਾਂ ਅਰਮੀਨੀਆ ਤੋਂ ਭਗਵੰਤ ਮਾਨ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਮੁਲਕ ਵਿਚ ਵਾਪਸ ਲਿਆਂਦਾ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਟ੍ਰੈਵਲ ਏਜੰਟਾਂ ‘ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਵਿਜ਼ੀਟਰ ਵੀਜ਼ੇ ‘ਤੇ ਭੇਜ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ

ਜਦੋਂਕਿ ਉਨ੍ਹਾਂ ਵਰਕ ਵੀਜ਼ੇ ਲਈ ਉਨ੍ਹਾਂ ਨੂੰ 4-4 ਲੱਖ ਰੁਪਏ ਦਿਤੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਕਈ ਦਿਨਾਂ ਤੋਂ ਭੁੱਖੇ ਹਨ ਅਤੇ ਉਨ੍ਹਾਂ ਕੋਲ ਉੱਥੇ ਰਹਿਣ ਲਈ ਵੀ ਪੈਸੇ ਨਹੀਂ ਹਨ। ਭਗਵੰਤ ਮਾਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਨੌਜਵਾਨਾਂ ਦੀ ਵੀਡੀਓ ਮਿਲੀ ਤਾਂ ਉਨ੍ਹਾਂ ਤੁਰਤ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਅਤੇ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਢੁੱਕਵੀਂ ਕਾਰਵਾਈ ਸ਼ੁਰੂ ਕਰ ਦਿਤੀ। ਚਾਰ ਨੌਜਵਾਨਾਂ ਨੂੰ ਅਰਮੀਨੀਆ ਫਸਾਉਣ ਵਾਲੇ ਏਜੰਟਾਂ ਵਿਰੁਧ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਦੋ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

Related Stories