ਚਾਰ ਮਹੀਨੇ ਪਿੱਛੋਂ ਸਦਨ ਵਿਚ ਪੁੱਜੇ ਜੇਤਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਅਰੁਣ ਜੇਤਲੀ ਮਈ ਵਿਚ ਗੁਰਦਾ ਤਬਦੀਲੀ ਕਰਵਾਉਣ ਮਗਰੋਂ ਪਹਿਲੀ ਵਾਰ ਰਾਜ ਸਭਾ ਦੀ ਬੈਠਕ ਵਿਚ ਸ਼ਾਮਲ ਹੋਏ...............

Arun Jaitley

ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਤਲੀ ਮਈ ਵਿਚ ਗੁਰਦਾ ਤਬਦੀਲੀ ਕਰਵਾਉਣ ਮਗਰੋਂ ਪਹਿਲੀ ਵਾਰ ਰਾਜ ਸਭਾ ਦੀ ਬੈਠਕ ਵਿਚ ਸ਼ਾਮਲ ਹੋਏ। ਉਹ ਉਸ ਦਿਨ ਆਏ ਜਦ ਰਾਜ ਸਭਾ ਨੇ ਜੇਡੀਯੂ ਮੈਂਬਰ ਹਰੀਵੰਸ਼ ਨੂੰ ਡਿਪਟੀ ਚੇਅਰਮੈਨ ਚੁਣਿਆ। ਰਾਜ ਸਭਾ ਦੇ ਮੈਂਬਰਾਂ ਜਿਨ੍ਹਾਂ ਵਿਚ ਨੇਤਾ ਵਿਰੋਧੀ ਧਿਰ ਗ਼ੁਲਾਮ ਨਬੀ ਆਜ਼ਾਦ ਵੀ ਸ਼ਾਮਲ ਸਨ, ਨੇ ਉਨ੍ਹਾਂ ਦਾ ਸਦਨ ਵਿਚ ਆਉਣ 'ਤੇ ਸਵਾਗਤ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਜਦ ਉਨ੍ਹਾਂ ਜੇਤਲੀ ਨਾਲ ਹੱਥ ਮਿਲਾਉਣ ਲਈ ਹੱਥ ਵਧਾਇਆ ਤਾਂ ਜੇਤਲੀ ਨੇ ਇਨਕਾਰ ਕਰਦਿਆਂ ਹੱਥ ਜੋੜ ਦਿਤੇ। ਚਾਰ ਮਹੀਨਿਆਂ ਤੋਂ ਜਨਤਕ ਜੀਵਨ ਤੋਂ ਦੂਰ ਰਹੇ ਜੇਤਲੀ ਨੇ ਸੱਭ ਦਾ ਧਨਵਾਦ ਕੀਤਾ। ਮੋਦੀ ਨੇ ਕਿਹਾ, 'ਮੈਂ ਖ਼ੁਸ਼ ਹਾਂ ਕਿ ਰਾਜ ਸਭਾ, ਦੇ ਨੇਤਾ ਸਦਨ ਵਿਚ ਹਾਜ਼ਰ ਹੋਏ ਹਨ।                (ਪੀਟੀਆਈ)

Related Stories