ਨੋਟਬੰਦੀ ਦਾ ਤਰੀਕਾ ਖ਼ਰਾਬ ਸੀ : ਕੋਟਕ
ਨਰਿੰਦਰ ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ 'ਤੇ ਲਗਭਗ ਦੋ ਸਾਲ ਬਾਦ ਪ੍ਰਮੁੱਖ ਬੈਂਕਰ ਉਦੈ ਕੋਟਕ ਨੇ ਕਿਹਾ..........
ਮੁੰਬਈ : ਨਰਿੰਦਰ ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ 'ਤੇ ਲਗਭਗ ਦੋ ਸਾਲ ਬਾਦ ਪ੍ਰਮੁੱਖ ਬੈਂਕਰ ਉਦੈ ਕੋਟਕ ਨੇ ਕਿਹਾ ਕਿ ਜੇ ਕੁਝ ਸਿੱਧੇ ਪੱਖਾਂ 'ਤੇ ਧਿਆਨ ਦਿਤਾ ਹੁੰਦਾ ਤਾਂ ਵੱਡੇ ਮੁੱਲ ਦੇ ਨੋਟਾਂ 'ਤੇ ਪਾਬੰਦੀ ਦੇ ਫ਼ੈਸਲੇ ਦਾ ਨਤੀਜਾ ਕਾਫ਼ੀ ਵਧੀਆ ਹੁੰਦਾ। ਇਸ ਸਬੰਧੀ ਵਿਚ ਉਨ੍ਹਾਂ ਨੇ 2000 ਦਾ ਨਵਾਂ ਨੋਟ ਲਿਆਉਣ 'ਤੇ ਸਵਾਲ ਕੀਤਾ , ਪਰ ਕਿਹਾ ਕਿ ਵਿੱਤੀ ਖੇਤਰ ਲਈ ਇਹ ਇਕ ਵੱਡਾ ਵਰਦਾਨ ਰਿਹਾ। ਦੇਸ਼ ਦੇ ਨਿੱਜੀ ਖੇਤਰ ਦੇ ਚੌਥੇ ਸਭ ਤੋਂ ਵੱਡੇ ਬੈਂਕ ਕੋਟਕ ਮਹਿੰਦਰਾ ਦੇ ਕਾਰਜ਼ਕਾਰੀ ਵਾਇਸ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਕੋਟਕ ਨੇ ਕਿਹਾ ਕਿ ਛੋਟੀਆਂ ਫ਼ਰਮਾਂ ਨੂੰ ਇਸ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ, ਉਨ੍ਹਾਂ ਨੇ ਸਰਕਾਰ ਦੁਆਰਾ ਇਸ ਖੇਤਰ 'ਤੇ ਧਿਆਨ ਦੇਣ ਦਾ ਸਵਾਗਤ ਕੀਤਾ। ਨੋਟਬੰਦੀ ਬਾਰੇ ਉਨ੍ਹਾਂ ਕਿਹਾ ਕਿ ਜੇ ਇਸ ਦੀ ਵਧੀਆ ਤਰੀਕੇ ਨਾਲ ਯੋਜਨਾ ਕੀਤੀ ਜਾਂਦੀ ਤਾਂ ਇਸ ਦਾ ਨਤੀਜਾ ਕੁਝ ਵਧੀਆ ਹੋਣਾ ਸੀ। ਕੋਟਕ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਮਣਿਅਮ ਦੀ ਪੁਸਤਕ ਦੇ ਲੋਕ-ਅਰਪਣ ਮੌਕੇ ਕਿਹਾ, ਮੈਨੂੰ ਲਗਦਾ ਹੈ ਕਿ ਜੇ ਅਸੀਂ ਕੁਝ ਪੱਖਾਂ ਬਾਰੇ ਸੋਚਿਆ ਹੁੰਦਾ ਤਾਂ ਇਸ ਦਾ ਨਤੀਜਾ ਮੂਲ ਰੂਪ ਵਿਚ ਵਧੀਆ ਹੁੰਦਾ। ਜੇ 500 ਅਤੇ 1000 ਦੇ ਨੋਟ ਬੰਦ ਕਰ ਰਹੇ ਸੀ ਤਾਂ 2000 ਦਾ ਨੋਟ ਚਾਲੂ ਕਰਨ ਦੀ ਕੀ ਜ਼ਰੂਰਤ ਸੀ।
ਕੋਟਕ ਨੇ ਕਿਹਾ ਕਿ ਲਾਗੂ ਕਰਨ ਦੀ ਰਣਨੀਤੀ ਤਹਿਤ ਇਹ ਨਿਸ਼ਚਿਤ ਕਰਨਾ ਜ਼ਰੂਰੀ ਸੀ ਕਿ ਸਹੀ ਮੁੱਲ ਦੇ ਨੋਟ ਵੱਡੀ ਗਿਣਤੀ ਵਿਚ ਉਪਲੱਬਧ ਕਰਵਾਏ ਜਾਂਦੇ। ਜੇ ਇਹਨਾਂ ਪੱਖਾਂ ਨੂੰ ਪਹਿਲਾਂ ਹੀ ਧਿਆਨ ਵਿਚ ਰੱਖਿਆ ਜਾਂਦਾ ਤਾਂ ਅਜ ਸਾਨੂੰ ਕੁਝ ਵਧੀਆ ਨਤੀਜੇ ਮਿਲਣੇ ਸੀ। ਹਾਲਾਂਕਿ, ਨੋਟਬੰਦੀ ਵਿੱਤੀ ਖੇਤਰ ਲਈ ਵਰਦਾਨ ਸਾਬਿਤ ਹੋਈ।