ਕੇਰਲ ਦੇ ਹੜ੍ਹ ਪੀੜਤਾਂ ਲਈ ਜੀਓ ਵਲੋਂ ਮੁਫ਼ਤ ਕਾਲਿੰਗ ਤੇ ਡਾਟਾ ਦੇਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ 'ਚ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਲੋਕਾਂ ਦੀ ਮਦਦ ਲਈ ਜੀਓ ਨੇ ਅਗਲੇ ਸੱਤ ਦਿਨਾਂ ਤੋਂ ਸਥਾਨਕਾਂ ਨੂੰ ਮੁਫ਼ਤ ਡਾਟਾ ਅਤੇ ਕਾਲਿੰਗ ਦੇਣ ਦਾ ਐਲਾਨ ਕੀਤਾ ਹੈ.............

Jio

ਨਵੀਂ ਦਿੱਲੀ : ਕੇਰਲ 'ਚ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਲੋਕਾਂ ਦੀ ਮਦਦ ਲਈ ਜੀਓ ਨੇ ਅਗਲੇ ਸੱਤ ਦਿਨਾਂ ਤੋਂ ਸਥਾਨਕਾਂ ਨੂੰ ਮੁਫ਼ਤ ਡਾਟਾ ਅਤੇ ਕਾਲਿੰਗ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਹੜ੍ਹਾਂ ਦੀ ਇਸ ਸਥਿਤੀ 'ਚ ਕੇਰਲ ਦੇ ਲੋਕ ਅਪਣੇ ਚਾਹੁਣ ਵਾਲਿਆਂ ਨਾਲ ਬਿਨਾਂ ਕਿਸੇ ਪ੍ਰੇਸ਼ਾਨੀ ਜੁੜੇ ਰਹਿਣਗੇ। ਜੀਓ ਦੇ ਇਸ ਐਲਾਨ ਤੋਂ ਬਾਅਦ 16 ਅਗੱਸਤ ਤੋਂ ਕੇਰਲ ਦੇ ਜੀਓ ਦੇ ਸਾਰੇ ਯੂਜ਼ਰਸ 22 ਅਗੱਸਤ ਤਕ ਮੁਫ਼ਤ ਡਾਟਾ ਵਰਤਣ 'ਚ ਸਮਰਥ ਹਨ ਅਤੇ ਮੁਫ਼ਤ 'ਚ ਕਿਸੇ ਨੈੱਟਵਰਕ 'ਤੇ ਕਾਲਿੰਗ ਕਰ ਸਕਣਗੇ। ਅਗਲੇ 7 ਦਿਨਾਂ ਤੋਂ ਬਾਅਦ ਮੁੜ ਡਾਟਾ ਤੇ ਕਾਲਿੰਗ ਲਈ ਚਾਰਜ ਲੱਗੇਗਾ। 

ਦਰਅਸਲ ਜੀਓ ਕੋਲ 52 ਰੁਪਏ ਦਾ ਪਲਾਨ ਹੈ, ਜੋ ਕਿ 1.05 ਜੀ.ਬੀ. ਡਾਟਾ 7 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਕੇਰਲ ਦੇ ਲੋਕਾਂ ਨੂੰ ਕੰਪਨੀ ਇਹ ਪਲਾਨ ਮੁਫ਼ਤ 'ਚ ਦੇ ਰਹੀ ਹੈ। ਜੀਓ ਦਾ ਇਹ ਪਲਾਨ ਉਨ੍ਹਾਂ ਲੋਕਾਂ ਨੂੰ ਅਪਣੇ ਆਪ ਮਿਲ ਜਾਵੇਗਾ, ਜਿਨ੍ਹਾਂ ਦੇ ਮੌਜੂਦਾ ਪਲਾਨ ਦੀ ਮਿਆਦ ਖ਼ਤਮ ਹੋ ਗਈ ਹੈ ਜਾਂ ਅੱਜ ਕੱਲ੍ਹ 'ਚ ਹੋਣ ਵਾਲੀ ਹੈ। ਉਥੇ ਜਿਨ੍ਹਾਂ ਲੋਕਾਂ ਦੇ ਪਲਾਨ ਦੀ ਮਿਆਦ ਹੈ, ਉਨ੍ਹਾਂ ਨੂੰ ਇਹ ਪਲਾਨ ਬਾਅਦ 'ਚ ਖ਼ੁਦ ਹੀ ਮਿਲ ਜਾਵੇਗਾ। ਜੀਓ ਤੋਂ ਪਹਿਲੇ ਏਅਰਟੈੱਲ ਨੇ ਵੀ ਕੇਰਲ ਸਰਕਲ ਦੇ ਪ੍ਰੀਪੇਡ ਯੂਜ਼ਰਸ ਨੂੰ 30 ਰੁਪਏ ਦਾ ਬਕਾਇਆ ਅਤੇ 1 ਜੀ.ਬੀ. ਡਾਟਾ ਦਿਤਾ ਹੈ। ਏਅਰਟੈੱਲ ਦੇ ਇਸ ਪੇਸ਼ਕਸ਼ ਦੀ ਮਿਆਦ ਵੀ 7 ਦਿਨ ਹੈ।   (ਏਜੰਸੀ)

Related Stories