ਜੇਕਰ ਯਾਤਰਾ ਲਈ ਮੇਰੀ ਸਿਹਤ ਠੀਕ ਰਹੀ ਤਾਂ ਮੈਂ ਪੇਸ਼ ਹੋਵਾਂਗਾ: ਚੌਕਸੀ ਨੇ ਪੀਐਮਐਲਏ ਨੂੰ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਨੈਸ਼ਨਲ ਬੈਂਕ ਨਾਲ ਦੋ ਅਰਬ ਡਾਲਰ ਤੋਂ  ਵੱਧਦੀ ਧੋਖਾਧੜੀ ਕਰਨ ਦੇ ਦੋਸ਼ੀ ਫ਼ਰਾਰ ਹੀਰਾ ਕਾਰੋਬਾਰੀ ਮੇਹੁਲ ਚੌਕਸੀ.........

Mehul Choksi

ਮੁੰਬਈ : ਪੰਜਾਬ ਨੈਸ਼ਨਲ ਬੈਂਕ ਨਾਲ ਦੋ ਅਰਬ ਡਾਲਰ ਤੋਂ  ਵੱਧਦੀ ਧੋਖਾਧੜੀ ਕਰਨ ਦੇ ਦੋਸ਼ੀ ਫ਼ਰਾਰ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੇ ਇਕ ਵਿਸ਼ੇਸ਼ ਅਦਾਲਤ ਵਿਚ ਦਸਿਆ ਕਿ ਜੇਕਰ ਯਾਤਰਾ ਦੇ ਲਿਹਾਜ਼ ਨਾਲ ਉਨ੍ਹਾਂ ਦੀ ਸਿਹਤ ਠੀਕ ਰਹੀ ਤਾਂ ਉਹ ਪੇਸ਼ ਹੋਣਗੇ। ਉਨ੍ਹਾਂ ਦੇ ਵਕੀਲ ਸੰਜੇ ਏਬੋਟ ਨੇ ਸਨਿਚਰਵਾਰ ਨੂੰ ਵਿਸ਼ੇਸ਼ ਪੀਐਮਐਲਏ ਜੱਜ ਐਮ.ਐਸ. ਆਜਮੀ ਕੋਲ ਈਡੀ ਦੀ ਪਟੀਸ਼ਟ 'ਤੇ ਸੁਣਵਾਈ ਦੌਰਾਨ ਇਹ ਗੱਲ ਕਹੀ। ਈਡੀ ਨੇ ਨਵੇਂ ਭਗੌੜੇ ਆਰਥਕ ਅਪਰਾਧੀ ਨਿਯਮ ਤਹਿਤ ਚੌਕਸੀ ਨੂੰ ਭਗੌੜਾ ਕਰਾਰ ਕਰਨ ਦੀ ਮੰਗ ਕੀਤੀ।

ਚੌਕਸੀ ਦੇ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਚੌਕਸੀ ਯਾਤਰਾ ਲਈ ਫ਼ਿਟ ਨਹੀਂ ਹੈ, ਇਸ ਲਈ ਉਨ੍ਹਾਂ ਦਾ ਬਿਆਨ ਵੀਡੀਓ ਕਾਂਨਫ਼ਰੰਸ ਰਾਹੀਂ ਦਰਜ ਕੀਤਾ ਜਾ ਸਕਦਾ ਹੈ ਜਾਂ ਫ਼ਿਰ ਈਡੀ ਦੇ ਅਧਿਕਾਰੀ ਏਂਟੀਗੁਆ ਜਾ ਕੇ ਉਨ੍ਹਾਂ ਦਾ ਬਿਆਨ ਲੈ ਸਕਦੇ ਹਨ। ਵਕੀਲ ਨੇ ਕਿਹਾ ਕਿ ਏਜੰਸੀ ਤਿੰਨ ਮਹੀਨੇ ਇੰਤਜ਼ਾਰ ਵੀ ਕਰ ਸਕਦੀ ਹੈ ਅਤੇ ਜੇਕਰ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ ਤਾਂ ਉਹ ਦੇਸ਼ ਵਾਪਸ ਆ ਸਕਦੇ ਹਨ। ਪਿਛਲੇ ਮਹੀਨੇ ਚੌਕਸੀ ਨੇ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਇੰਨਫ਼ੋਰਸਮੈਂਟ ਡਾਈਰੈਕਟੋਰੇਟ ਦੀ ਉਨ੍ਹਾਂ ਨੂੰ ਭਗੌੜਾ ਆਰਥਕ ਅਪਰਾਧੀ ਕਰਾਰ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। (ਪੀਟੀਆਈ)

Related Stories